Punjab
Birmingham News: ਇੰਗਲੈਂਡ ’ਚ ਡੇਰਾ ਸ਼ਰਧਾਲੂਆਂ ਨੇ ਚਲਾਇਆ ਸਫਾਈ ਅਭਿਆਨ
ਮੂਲ ਨਾਗਰਿਕਾਂ ਨੇ ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ
ਬਰਮਿੰਘਮ : ਇੰਗਲੈਂਡ ਦੇ ਬਲਾਕ ਬਰਮਿੰਘਮ ਦੇ ਸੇਵਾਦਾਰਾਂ ਵੱਲੋਂ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਕਮੇਟੀ ਦੀ ਅਗਵਾਈ ’ਚ ਮਾਨਵਤਾ ਭਲਾਈ ਦੇ ਕਾਰਜ ਸਫਾਈ ਅਭਿਆਨ ‘ਹੋ ਪ੍ਰਿਥਵੀ ਸਾਫ, ਮਿਟੇ ਰੋਗ ਅਭਿਸ਼ਾਪ’ ਤਹਿਤ ਬਰਮਿੰਘਮ ’ਚ ਆਕਸਫੋਰਡ ਸਟਰੀਟ, ਵੈਡਨੈਸਬਰੀ ਵਿਖੇ ਸਥਾਨਕ ਕੌਂਸਲ ਦੇ ਸਹਿਯੋਗ ਨਾਲ ਸਫਾਈ ਅਭਿਆਨ ਚਲਾਇਆ ਗਿਆ, ਜਿਸ ਵਿੱਚ 19 ਸੇਵਾਦਾਰਾਂ ਤੇ 8 ਬੱਚਿਆਂ ਨੇ ਹਿੱਸਾ ਲੈਂਦਿਆਂ 30 ਵੱਡੇ ਬੈਗ ਕੂੜਾ ਇਕੱਠਾ ਕੀਤਾ ਗਿਆ। ਇਸ ਮੌਕੇ ਮੂਲ ਨਾਗਰਿਕਾਂ ਨੇ ਸੇਵਾਦਾਰਾਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ : Punjab CBI Action: ਪੰਜਾਬ-ਚੰਡੀਗੜ੍ਹ ’ਚ ਜਾਂਚ ਏਜੰਸੀ ਦੀ ਵੱਡੀ ਕਾਰਵਾਈ, ਮੁੱਖ ਮੰਤਰੀ ਦੇ ਓਐੱਸਡੀ ਘੁੰਮਣ ਖਿਲਾਫ਼ ਮਾਮਲਾ ਦਰਜ