Afghanistan Earthquake: ਅਫਗਾਨਿਸਤਾਨ ’ਚ 4.1 ਤੀਬਰਤਾ ਦਾ ਭੂਚਾਲ, ਨੁਕਸਾਨ ਦੀ ਸੂਚਨਾ ਨਹੀਂ

ਅਫਗਾਨਿਸਤਾਨ ’ਚ 4.1 ਤੀਬਰਤਾ ਦਾ ਭੂਚਾਲ, ਨੁਕਸਾਨ ਦੀ ਸੂਚਨਾ ਨਹੀਂ

Khushdeep Singh Picture
Published On

ਕਾਬੁਲ (ਸੱਚ ਕਹੂੰ ਨਿਊਜ਼/ਹਿੰ.ਸ.)। ਅਫਗਾਨਿਸਤਾਨ ’ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭਾਰਤ ਦੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਅਨੁਸਾਰ, ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 4.1 ਮਾਪੀ ਗਈ। ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 5:36:22 ਵਜੇ ਆਇਆ। ਇਸਦਾ ਕੇਂਦਰ 36.114 ਡਿਗਰੀ ਉੱਤਰੀ ਅਕਸ਼ਾਂਸ਼ ਤੇ 70.820 ਡਿਗਰੀ ਪੂਰਬੀ ਦੇਸ਼ਾਂਤਰ ’ਤੇ 130 ਕਿਲੋਮੀਟਰ ਦੀ ਡੂੰਘਾਈ ’ਤੇ ਸੀ। ਕੇਂਦਰ ਨੇ ਕਿਹਾ ਕਿ ਭੂਚਾਲ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਫਗਾਨਿਸਤਾਨ ਦੇ ਅਖਬਾਰ ਹਸ਼ਤ-ਏ-ਸੁਭ ਡੇਲੀ ’ਚ ਅਮਰੀਕੀ ਭੂ-ਵਿਗਿਆਨਕ ਸਰਵੇਖਣ (ਯੂਐਸਜੀਐਸ) ਦੇ ਹਵਾਲੇ ਨਾਲ ਪ੍ਰਕਾਸ਼ਿਤ ਇੱਕ ਰਿਪੋਰਟ ਅਨੁਸਾਰ, ਪਹਿਲਾਂ 1 ਸਤੰਬਰ ਨੂੰ ਤੱਖਰ ਸੂਬੇ ਦੇ ਫਰਖਾਰ ਜ਼ਿਲ੍ਹੇ ’ਚ ਭੂਚਾਲ ਆਇਆ ਸੀ। ਇਸਦੀ ਤੀਬਰਤਾ ਰਿਕਟਰ ਪੈਮਾਨੇ ’ਤੇ 4.4 ਸੀ। ਹਸ਼ਤ-ਏ-ਸੁਭ ਡੇਲੀ ਅਨੁਸਾਰ, 1 ਸਤੰਬਰ ਨੂੰ ਰਾਤ 11:51 ਵਜੇ ਧਰਤੀ ਦੀ ਸਤ੍ਹਾ ਤੋਂ 212.6 ਕਿਲੋਮੀਟਰ ਹੇਠਾਂ ਭੂਚਾਲ ਆਇਆ। 2 ਸਤੰਬਰ ਦੇ ਤੜਕੇ ਰਾਜਧਾਨੀ ਕਾਬੁਲ ਸਮੇਤ ਦੇਸ਼ ਦੇ ਕੁਝ ਹਿੱਸਿਆਂ ’ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਅਫਗਾਨਿਸਤਾਨ ਭੂਗੋਲਿਕ ਸਥਿਤੀ ਦੇ ਕਾਰਨ ਭੂਚਾਲਾਂ ਲਈ ਬਹੁਤ ਸੰਵੇਦਨਸ਼ੀਲ ਹੈ। ਪਿਛਲੇ ਸਾਲ, 31 ਅਗਸਤ/1 ਸਤੰਬਰ ਦੀ ਰਾਤ ਨੂੰ, ਪੂਰਬੀ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ (ਜਲਾਲਾਬਾਦ ਦੇ ਨੇੜੇ) ਅਤੇ ਕੁਨਾਰ ਵਿੱਚ 6.0 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਨਾਲ ਭਾਰੀ ਤਬਾਹੀ ਹੋਈ ਸੀ। ਇਸ ਆਫ਼ਤ ’ਚ 2,200 ਤੋਂ ਵੱਧ ਵਿਅਕਤੀ ਮਾਰੇ ਗਏ ਸਨ ਤੇ 3,600 ਤੋਂ ਵੱਧ ਗੰਭੀਰ ਜ਼ਖਮੀ ਹੋਏ ਸਨ। ਇਸਦੇ ਪ੍ਰਭਾਵ ਕਾਰਨ 6,700 ਤੋਂ ਵੱਧ ਘਰ ਪੂਰੀ ਤਰ੍ਹਾਂ ਤਬਾਹ ਜਾਂ ਨੁਕਸਾਨੇ ਗਏ ਸਨ।

ਇਹ ਵੀ ਪੜ੍ਹੋ : Body Donation: ਮਾਨਵਤਾ ਭਲਾਈ ਕਾਰਜ: ਪਿੰਡ ਸੈਦੋਕੇ ਦੇ ਦੂਜੇ ਸਰੀਰਦਾਨੀ ਬਣੇ ਮਾਤਾ ਅਮਰਜੀਤ ਕੌਰ ਇੰਸਾਂ

About The Author

Related Posts