ਵਿਸ਼ਵ ਜਿਮਨਾਸਟਿਕ ਚੈਂਪੀਅਨਸ਼ਿਪ ਦੋਹਾ; ਦੋ ਸਾਲ ਬਾਅਦ ਵਾਪਸੀ ‘ਤੇ ਸਿਮੋਨਾ ਨੇ ਰਚਿਆ ਇਤਿਹਾਸ

ਰਿਓ ਓਲੰਪਿਕ ਤੋਂ ਬਾਅਦ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਟੂਰਨਾਮੈਂਟ ‘ਚ ਹਿੱਸਾ ਲੈ ਰਹੀ ਸਿਮੋਨਾ ਨੇ ਇਸ  ਚੈਂਪੀਅਨਸ਼ਿਪ ‘ਚ ਨਿੱਜੀ ਆਲ ਰਾਊਂਡ ਇਵੇਂਟ ‘ਚ ਸੋਨ ਤਮਗਾ ਜਿੱਤਿਆ

ਰਿਓ ਓਲੰਪਿਕ ‘ਚ 4 ਸੋਨ ਤਮਗਿਆਂ ਸਮੇਤ 5 ਤਮਗੇ ਜਿੱਤਣ ਵਾਲੇ ਸਿਮੋਨਾ ਨੇ 2016 ਤੋਂ ਬਾਅਦ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਟੂਰਨਾਮੈਂਟ ‘ਚ ਹਿੱਸਾ ਲਿਆ

 
ਏਜੰਸੀ,
ਦੋਹਾ, 2 ਨਵੰਬਰ 
ਦੋ ਸਾਲ ਪਹਿਲਾਂ ਰਿਓ ਓਲੰਪਿਕ ‘ਚ 4 ਸੋਨ ਤਮਗੇ ਜਿੱਤ ਕੇ ਸੁਰਖ਼ੀਆਂ ਆਉਣ ਵਾਲੀ ਅਤੇ ਉਸ ਤੋਂ ਬਾਅਦ ਆਪਣੇ ਪੇਟ ਦੀ ਬਿਮਾਰੀ ਦਾ ਇਲਾਜ ਕਰਾਉਣ ਲਈ ਦੋ ਸਾਲ ਅੰਤਰਰਾਸ਼ਟਰੀ ਟੂਰਨਾਮੇਂਟ ਤੋਂ ਬਾਹਰ ਰਹਿਣ ਵਾਲੀ ਅਮਰੀਕੀ ਜਿਮਨਾਸਟ ਸਿਮੋਨਾ ਬਾਈਲਜ਼ ਨੇ ਅੰਤਰਰਾਸ਼ਟਰੀ ਪੱਧਰ ‘ਤੇ ਸ਼ਾਨਦਾਰ ਵਾਪਸੀ ਕਰਦਿਆਂ ਇੱਥੇ ਵਿਸ਼ਵ ਜਿਮਨਾਸਟਿਕ ਚੈਂਪੀਅਨਸ਼ਿਪ ‘ਚ ਇਤਿਹਾਸ ਰਚ ਦਿੱਤਾ

 
ਰਿਓ ਓਲੰਪਿਕ ਤੋਂ ਬਾਅਦ ਪਹਿਲੀ ਵਾਰ ਕਿਸੇ ਅੰਤਰਰਾਸ਼ਟਰੀ ਟੂਰਨਾਮੈਂਟ ‘ਚ ਹਿੱਸਾ ਲੈ ਰਹੀ ਸਿਮੋਨਾ ਨੇ ਇਸ  ਚੈਂਪੀਅਨਸ਼ਿਪ ‘ਚ ਨਿੱਜੀ ਆਲ ਰਾਊਂਡ ਇਵੇਂਟ ‘ਚ ਸੋਨ ਤਮਗਾ ਜਿੱਤਿਆ ਵਿਸ਼ਵ ਚੈਂਪੀਅਨਸ਼ਿਪ ‘ਚ ਇਹ ਉਹਨਾਂ ਦਾ ਚੌਥਾ ਖ਼ਿਤਾਬ ਹੈ ਅਤੇ ਇਸ ਦੇ ਨਾਲ ਆਲ ਰਾਊਂਡ ਈਵੇਂਟ ‘ਚ ਚਾਰ ਗੋਲਡ ਜਿੱਤਣ ਵਾਲੀ ਦੁਨੀਆਂ ਦੀ ਪਹਿਲੀ ਮਹਿਲਾ ਜਿਮਨਾਸਟ ਬਣ ਗਈ ਬਾਈਲਜ਼ ਨੇ ਹਾਲਾਂਕਿ ਵਾੱਲਟ ‘ਚ ਖ਼ਰਾਬ ਲੈਂਡਿੰਗ ਕੀਤੀ ਸੀ ਅਤੇ ਬੀਮ ‘ਤੇ ਵੀ ਉਸਨੂੰ ਸੰਘਰਸ਼ ਕਰਨਾ ਪਿਆ, ਪਰ ਬਾਅਦ ‘ਚ ਉਹਨਾਂ ਵਾਪਸੀ ਕੀਤੀ ਇਸ ਤੋਂ ਪਹਿਲਾਂ ਉਸਨੇ 2013 ਐਂਟਵਰਪ, 2014 ਨਾਨਨਿੰਗ ਅਤੇ 2015 ਗਲਾਸਗੋ ‘ਚ ਵਿਸ਼ਵ ਚੈਂਪੀਅਨਸ਼ਿਪ ‘ਚ ਖ਼ਿਤਾਬ ਜਿੱਤਿਆ ਸੀ

 
22 ਸਾਲ ਦੀ ਸਿਮੋਨਾ ਨੂੰ ਜਾਪਾਨ ਦੀ ਮਾਈ ਮੁਰਾਕਾਮੀ ਅਤੇ ਪਿਛਲੀ ਚੈਂਪੀਅਨ ਅਮਰੀਕਾ ਦੀ ਹੇਡ ਮੋਰਗਨ ਤੋਂ ਸਖ਼ਤ ਚੁਣੌਤੀ ਮਿਲੀ ਬਾਈਲਜ਼ ਨੇ 57.491 ਨਾਲ ਸੋਨਾ, ਮੁਰਾਕਾਮੀ ਨੇ 55.798 ਨਾਲ ਚਾਂਦੀ ਅਤੇ ਹਰਡ ਨੇ 55.732 ਨਾਲ ਕਾਂਸੀ ਤਮਗਾ ਜਿੱਤਿਆ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।