ਵਾਲੀਬਾਲ ਲੀਗ ਨੂੰ ਸਹਿਯੋਗ ਦੇਵੇਗੀ ਸਿੰਧੂ

 

ਸਿੰਧੂ ਦੇ ਮਾਤਾ-ਪਿਤਾ ਵੱਡੇ ਪੱਧਰ ‘ਤੇ ਇਸ ਖੇਡ ਨੂੰ ਖੇਡ ਚੁੱਕੇ ਹਨ

ਮੁੰਬਈ, 2 ਨਵੰਬਰ
ਰਿਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਅਤੇ ਵਿਸ਼ਵ ਦੀ ਨੰਬਰ 2 ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੇ ਪ੍ਰੋ ਵਾਲੀਬਾਲ ਲੀਗ ਦੇ ਪ੍ਰਚਾਰਕ ਦੇ ਤੌਰ ‘ਤੇ ਭਾਰਤ ‘ਚ ਇਸ ਖੇਡ ਨੂੰ ਸਹਿਯੋਗ ਦੇਣ ਦੀ ਜ਼ਿੰਮ੍ਹੇਦਾਰੀ ਚੁੱਕੀ ਹੈ ਪ੍ਰੋ ਵਾਲੀਬਾਲ ਲੀਗ ਨੇ ਵਾਲੀਬਾਲ ਦੇ ਮਹਾਨ ਅਮਰੀਕੀ ਖਿਡਾਰੀ ਅਤੇ ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਡੇਵਿਡ ਲੀ ਨੂੰ ਵੀ ਲਿਆ ਹੈ ਜੋ ਲੀਗ ਦੇ ਉਦਘਾਟਨ ਵਾਲੇ ਸ਼ੈਡਊਲ ਦਾ ਹਿੱਸਾ ਹੋਣਗੇ

 

ਦੋਵਾਂ ਸਿਤਾਰਿਆਂ ਨੇ ਲੀਗ ਦੇ ਪ੍ਰਮੋਸ਼ਨਲ ਵੀਡੀਓ ਲਈ ਸ਼ੂਟਿੰਗ ਕੀਤੀ ਅਤੇ ਉਹਨਾਂ ਨਾਲ ਭਾਰਤ ਦੇ ਸਰਵਸ੍ਰੇਸ਼ਠ ਖਿਡਾਰੀ ਵੀ ਸਨ ਇਹ ਲੀਗ ਫਰਵਰੀ 2019 ‘ਚ ਖੇਡੀ ਜਾਵੇਗੀ ਜ਼ਿਕਰਯੋਗ ਹੈ ਕਿ ਸਿੰਧੂ ਦੇ ਮਾਤਾ-ਪਿਤਾ ਵੱਡੇ ਪੱਧਰ ‘ਤੇ ਇਸ ਖੇਡ ਨੂੰ ਖੇਡ ਚੁੱਕੇ ਹਨ ਉਹਨਾਂ ਦੇ ਪਿਤਾ ਉਸ ਭਾਰਤੀ ਟੀਮ ਦੇ ਮੈਂਬਰ ਸਨ, ਜਿਸ ਨੇ 1986 ਦੀਆਂ ਸਿਓਲ ਏਸ਼ੀਆਈ ਖੇਡਾਂ ‘ਚ ਕਾਂਸੀ ਤਮਗਾ ਜਿੱਤਿਆ ਸੀ ਸਿੰਧੂ ਦੇ ਮਾਤਾ-ਪਿਤਾ ਰਾਸ਼ਟਰੀ ਪੱਧਰ ‘ਤੇ ਰੇਲਵੇ ਵੱਲੋਂ ਖੇਡੇ ਹਨ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।