ਮੀ ਟੂ : ਐੱਮ ਜੇ ਅਕਬਰ ਨੇ ਪੱਲਵੀ ਗੋਗੋਈ ਦੇ ਦੋਸ਼ਾਂ ਨੂੰ ਕਬੂਲਿਆ

ME TOO, MJ Akbar, Accepts, Pallavi Gogoi, Allegations

ਕਿਹਾ, ਸਹਿਮਤੀ ਨਾਲ ਬਣੇ ਸਨ ਸਬੰਧ

ਏਜੰਸੀ, ਨਵੀਂ ਦਿੱਲੀ

ਨੈਸ਼ਨਲ ਪਬਲਿਕ ਰੇਡੀਓ ਦੀ ਚੀਫ਼ ਬਿਜਨੈਸ ਐਡੀਟਰ ਪੱਲਵੀ ਗੋਗੋਈ ਦੇ ਜਬਰ ਜਨਾਹ ਦੇ ਦੋਸ਼ ‘ਤੇ ਸਾਬਕਾ ਕੇਂਦਰੀ ਮੰਤਰੀ ਐਮਜੇ ਅਕਬਰ ਦੀ ਸਫ਼ਾਈ ਸਾਹਮਣੇ ਆਈ ਹੈ ਭਾਜਪਾ ਦੇ ਰਾਜਸਭਾ ਸਾਂਸਦ ਐਮਜੇ ਅਕਬਰ ਨੇ ਕਿਹਾ ਕਿ ਸਾਰੇ ਦੋਸ਼ ਝੂਠੇ ਹਨ   ਉਨ੍ਹਾਂ ਦੱਸਿਆ ਕਿ ਪੱਲਵੀ ਗੋਗੋਈ ਦੀ ਸਹਿਮਤੀ ਨਾਲ ਸਬੰਧ ਬਣਾਏ ਗਏ ਸਨ, ਜੋ ਕਈ ਮਹੀਨਿਆਂ ਤੱਕ ਚੱਲੇ ਅਕਬਰ ਦਾ ਕਹਿਣਾ ਹੈ ਕਿ ਬਾਅਦ ‘ਚ ਦੋਵੇਂ ਸਹਿਮਤੀ ਨਾਲ ਵੱਖ ਹੋ ਗਏ ਐਮਜੇ ਅਕਬਰ ਦੀ ਪਤਨੀ ਮਲਿਕਾ ਵੀ ਪਤੀ ਦੀ ਹਮਾਇਤ ‘ਚ ਸਾਹਮਣੇ ਆਈ ਹੈ ਉਨ੍ਹਾਂ ਕਿਹਾ ਕਿ ਪੱਲਵੀ ਝੂਠ ਬੋਲ ਰਹੀ ਹੈ

ਜ਼ਿਕਰਯੋਗ ਹੈ ਕਿ ਪੱਤਰਕਾਰ ਪੱਲਵੀ ਗੋਗੋਈ ਨੇ ਵਾਸ਼ਿੰਗਟਨ ਪੋਸਟ ‘ਚ ਲੇਖ ਲਿਖ ਕੇ ਐਮਜੇ ਅਕਬਰ ‘ਤੇ ਦੋਸ਼ ਲਾਇਆ ਹੈ ਉਨ੍ਹਾਂ ਕਿਹਾ ਸੀ ਕਿ 23 ਸਾਲ ਪਹਿਲਾਂ ਏਸ਼ੀਅਨ ਏਜ਼ ‘ਚ ਕੰਮ ਕਰਨ ਦੌਰਾਨ ਅਕਬਰ ਨੇ ਉਨ੍ਹਾਂ ਨਾਲ ਜਬਰ ਜਨਾਹ ਕੀਤਾ ਸੀ ਅਕਬਰ ਨੇ ਕਿਹਾ ਕਿ ਵਾਸ਼ਿੰਗਟਨ ਪੋਸਟ 29 ਅਕਤੂਬਰ ਨੂੰ ਲੈ ਕੇ 23 ਸਾਲ ਪਹਿਲਾਂ ਦੀ ਕਥਿੱਤ ਘਟਨਾ ਨੂੰ ਲੈ ਕੇ ਕੁਝ ਸਵਾਲ ਪੁੱਛੇ ਸਨ ਅਕਬਰ ਨੇ ਕਿਹਾ ਕਿ ਇਹ ਦੋਸ਼ ਝੂਠੇ ਹਨ ਸਾਬਕਾ ਕੇਂਦਰੀ ਰਾਜ ਮੰਤਰੀ ਨੇ ਕਿਹਾ ਕਿ 1994 ‘ਚ ਉਨ੍ਹਾਂ ਦੇ ਅਤੇ ਪੱਲਵੀ ਗੋਗੋਈ ਦਰਮਿਆਨ ਸਹਿਮਤੀ ਨਾਲ ਸਬੰਧ ਬਣੇ ਸਨ

ਇਹ ਸਬੰਧ ਕੁਝ ਮਹੀਨਿਆਂ ਤੱਕ ਚੱਲੇ ਅਕਬਰ ਨੇ ਕਿਹਾ ਕਿ ਇਸ ਸਬੰਧ ਦੇ ਚੱਲਦੇ ਉਨ੍ਹਾਂ ਦੇ ਪਰਿਵਾਰਕ ਜੀਵਨ ‘ਚ ਤਨਾਅ ਆਉਣ ਲੱਗਾ ਇਸ ਤੋਂ ਬਾਅਦ ਸਹਿਮਤੀ ਨਾਲ ਚੱਲ ਰਿਹਾ ਇਹ ਸਬੰਧ ਖਤਮ ਹੋ ਗਿਆ ਹਾਲਾਂਕਿ ਅਕਬਰ ਨੇ ਸਵੀਕਾਰ ਕੀਤਾ ਕਿ ਸਬੰਧ ਬੈਸਟ ਨੋਟ ‘ਤੇ ਖਤਮ ਨਹੀਂ ਹੋਇਆ ਅਕਬਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੋਵਾਂ ਲੋਕਾਂ ਨੂੰ ਜਾਣਨ ਵਾਲੇ ਲੋਕ ਵੀ ਇਸ ਗੱਲ ਦੀ ਗਵਾਹੀ ਦੇ ਸਕਦੇ ਹਨ

ਅਕਬਰ ਦੇ ਬਚਾਅ ‘ਚ ਆਈ ਪਤਨੀ ਮਲਿਕਾ

ਐਮਜੇ ਅਕਬਰ ਦੀ ਪਤਨੀ ਮਲਿਕਾ ਵੀ ਉਨ੍ਹਾਂ ਦੇ ਬਚਾਅ ‘ਚ ਆ ਗਈ ਹੈ ਮਲਿਕਾ ਨੇ ਕਿਹਾ ਹੈ, ”ਮੈਨੂੰ ਨਹੀਂ ਪਤਾਂ ਕਿ ਪੱਲਵੀ ਦੇ ਇਸ ਝੂਠੇ ਪਿੱਛੇ ਦੀ ਵਜ੍ਹਾ ਕੀ ਹੈ, ਪਰ ਇਹ ਝੂਠ ਹੈ ਉਨ੍ਹਾਂ ਕਿਹਾ ਕਿ ਮੀ ਟੂ?ਤਹਿਤ ਐਮਜੇ ਅਕਬਰ ‘ਤੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਉਹ ਖਾਮੋਸ਼ ਸੀ ਪਰ ਵਾਸ਼ਿੰਗਟਨ ਪੋਸਟ ‘ਚ ਲੇਖ ਲਿਖ ਪੱਲਵੀ ਗੋਗੋਈ ਵੱਲੋਂ ਜਬਰ ਜਨਾਹ ਦੇ ਦੋਸ਼ ਲਾਉਣ ਤੋਂ ਬਾਅਦ ਮੈਨੂੰ ਬੋਲਣਾ ਪੈ ਰਿਹਾ ਹੈ ਅਕਬਰ ਦੀ ਪਤਨੀ ਨੇ ਕਿਹਾ ਕਿ 20 ਸਾਲ ਪਹਿਲਾਂ ਪੱਲਵੀ ਗੋਗੋਈ ਮੇਰੇ ਪਰਿਵਾਰ ‘ਚ ਦੁੱਖ ਤੇ ਵਿਵਾਦ ਦੀ ਵਜ੍ਹਾ ਬਣੀ ਸੀ ਉਨ੍ਹਾਂ ਕਿਹਾ ਕਿ ਪੱਲਵੀ ਉਨ੍ਹਾਂ ਦੀ ਮੌਜ਼ੂਦਗੀ ‘ਚ ਵੀ ਉਨ੍ਹਾਂ ਦੇ ਪਤੀ ਨਾਲ ਆਪਣਾ ਲਗਾਅ ਜ਼ਾਹਿਰ ਕਰਦੀ ਰਹਿੰਦੀ ਸੀ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।