ਵਿਸ਼ਵ ਕੱਪ-2019 30 ਮਈ ਤੋਂ

World, Cup, May 30, 2019.

ਭਾਰਤ ਦਾ ਪਹਿਲਾ ਮੁਕਾਬਲਾ ਅਫ਼ਰੀਕਾ ਨਾਲ

  • 5 ਜੂਨ ਨੂੰ ਖੇਡੇਗਾ ਆਪਣਾ ਪਹਿਲਾ ਮੁਕਾਬਲਾ
  • 16 ਜੂਨ ਨੂੰ ਪਾਕਿਸਤਾਨ ਨਾਲ ਹੋਵੇਗਾ ਮੁਕਾਬਲਾ

ਕੋਲਕਾਤਾ (ਏਜੰਸੀ)। ਕੋਲਕਾਤਾ ‘ਚ ਅੱਜ ਆਈ.ਸੀ.ਸੀ. ਦੇ ਮੁੱਖ ਕਾਰਜਕਾਰੀਆਂ ਦੀ ਬੈਠਕ ਵਿੱਚ ਆਈ.ਸੀ.ਸੀ.ਵਿਸ਼ਵ ਕੱਪ 2019 ਦਾ ਵੇਰਵੇ ‘ਤੇ ਚਰਚਾ ਹੋਈ ਅਤੇ ਪ੍ਰੋਗਰਾਮ ਨੂੰ ਆਖ਼ਰੀ ਰੂਪ ਦੇ ਦਿੱਤਾ ਗਿਆ। ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ.ਸੀ.ਸੀ.) ਦੀ ਬੈਠਕ ਤੋਂ ਬਾਅਦ ਜਾਣਕਾਰੀ ‘ਚ ਦੱਸਿਆ ਗਿਆ ਕਿ ਵਿਸ਼ਵ ਕੱਪ ਅਗਲੇ ਸਾਲ 30 ਮਈ ਤੋਂ 14 ਜੁਲਾਈ ਦਰਮਿਆਨ ਇੰਗਲੈਂਡ ‘ਚ ਖੇਡਿਆ ਜਾਵੇਗਾ। ਭਾਰਤ ਆਪਣੀ ਮੁਹਿੰਮ ਦੀ ਸ਼ੁਰੂਆਤ 5 ਜੂਨ ਨੂੰ ਦੱਖਣੀ ਅਫ਼ਰੀਕਾ ਵਿਰੁੱਧ ਕਰੇਗਾ। ਬੀ.ਸੀ.ਸੀ.ਆਈ. ਦੇ ਇੱਕ ਸੀਨੀਅਰ ਅਧਿਕਾਰੀ ਨੇ ਜਾਣਕਾਰੀ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਭਾਰਤ ਨੇ ਆਪਣਾ ਪਹਿਲਾ ਮੈਚ ਵੈਸੇ ਦੋ ਜੂਨ ਨੂੰ ਖੇਡਣਾ ਸੀ, ਪਰ ਅਗਲੇ ਸਾਲ ਆਈ.ਪੀ.ਐਲ. 29 ਮਾਰਚ ਤੋਂ 19 ਮਈ ਤੱਕ ਖੇਡਿਆ ਜਾਵੇਗਾ। ਇਸ ਲਈ 15 ਦਿਨ ਦਾ ਫ਼ਰਕ ਰੱਖਣ ਲਈ ਅਸੀਂ 5 ਜੂਨ ਨੂੰ ਹੀ ਪਹਿਲਾ ਮੈਚ ਖੇਡ ਸਕਦੇ ਹਾਂ।

ਬੀ.ਸੀ.ਸੀ.ਆਈ. ਦੀ ਲੋਢਾ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਅਨੁਸਾਰ ਆਈ.ਪੀ.ਐਲ. ਅਤੇ ਅੰਤਰਰਾਸ਼ਟਰੀ ਮੈਚਾਂ ਦਰਮਿਆਨ 15 ਦਿਨਾਂ ਦਾ ਫ਼ਰਕ ਰੱਖਣਾ ਜਰੂਰੀ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਆਈ.ਸੀ.ਸੀ. ਦੇ ਮੁੱਖ ਟੂਰਨਾਮੈਂਟਾਂ ਦੀ ਸ਼ੁਰੂਆਤ ਭਾਰਤ-ਪਾਕਿਸਤਾਨ ਦੇ ਮੁਕਾਬਲੇ ਨਾਲ ਹੁੰਦੀ ਸੀ ਕਿਉਂਕਿ ਇਸ ਵਿੱਚ ਸਟੇਡੀਅਮ ਖ਼ਚਾਖਚ ਭਰਿਆ ਹੁੰਦਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਇੰਝ ਨਹੀਂ ਹੋਵੇਗਾ ਅਤੇ ਇਹ ਦੋਵੇਂ ਟੀਮਾਂ 16 ਜੂਨ ਨੂੰ ਭਿੜਨਗੀਆਂ। ਇਹ ਟੂਰਨਾਮੈਂਟ ਰਾਊਂਡ ਰੌਬਿਨ (ਸਾਰੀਆਂ ਟੀਮਾਂ ਇੱਕ-ਦੂਜੇ ਵਿਰੁੱਧ ਖੇਡਣਗੀਆਂ)ਦੇ ਆਧਾਰ ‘ਤੇ ਖੇਡਿਆ ਜਾਵੇਗਾ।