ਸਾਡੇ ਨਾਲ ਸ਼ਾਮਲ

Follow us

15 C
Chandigarh
Saturday, January 31, 2026
More
    Home Breaking News ਨਗਰ ਨਿਗਮ ਚੋਣਾ...

    ਨਗਰ ਨਿਗਮ ਚੋਣਾਂ : ਪਟਿਆਲਾ ‘ਚ ਵਾਪਰੀਆਂ ਹਿੰਸਕ ਘਟਨਾਵਾਂ

    Violence, Incidents, Patiala, MunicipalCorporationElections

    ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ  ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਅੰਦਰ ਨਗਰ ਨਿਗਮ ਪਟਿਆਲਾ ਦੀ ਚੋਣ ਦੌਰਾਨ ਲੋਕਤੰਤਰ ਲੀਰੋਂ ਲੀਰ ਹੋ ਗਿਆ। ਇਸ ਚੋਣ ਦੌਰਾਨ ਬੂਥ ਕੈਪਚਰਿੰਗ, ਹਿੰਸਕ ਘਟਨਾਵਾਂ ਅਤੇ ਧੱਕੇਸ਼ਾਹੀ ਸ਼ਰ੍ਹੇਆਮ ਹੋਈ। ਪਟਿਆਲਾ ਦੀਆਂ ਤਿੰਨ ਵਾਰਡਾਂ ਵਿੱਚ ਗੋਲੀ ਚੱਲਣ ਦੀ ਵੀ ਖਬਰ ਹੈ। ਅਕਾਲੀ ਦਲ ਦੇ ਸਿਟਿੰਗ ਮੇਅਰ ਅਮਰਿੰਦਰ ਬਜਾਜ ਨਾਲ ਧੱਕਾਸਾਹੀ ਕਰਕੇ ਉਸਦੀ ਪੱਗ ਉਤਾਰ ਦਿੱਤੀ ਗਈ। ਜਦਕਿ ਸਾਬਕਾ ਐਮਸੀ ਜੋਗਿੰਦਰ ਸਿੰਘ ਛਾਗਾਂ ਦੀ ਪੱਗ ਉਤਾਰ ਕੇ ਕੱਪੜੇ ਪਾੜ ਦਿੱਤੇ ਗਏ। ਪ੍ਰਸ਼ਾਸਨ ਦੀ ਮਿਲੀਭੁਗਤ ਅਤੇ ਲਾਪਰਵਾਹੀ ਕਾਰਨ ਲਗਾਤਾਰ ਹੋ ਰਹੀਆਂ ਬੂਥ ਕੈਪਚਰਿੰਗ ਦੀਆਂ ਘਟਨਾਵਾਂ ਅਤੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਮਾਰਕੁੱਟ ਨੂੰ ਦੇਖਦਿਆ ਅਕਾਲੀ ਦਲ ਵੱਲੋਂ ਲਗਭਗ 1 ਵਜੇ ਨਿਗਮ ਚੋਣ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ। ਇੱਧਰ ਆਮ ਆਦਮੀ ਵੱਲੋਂ ਵੀ ਧੱਕੇਸਾਹੀ ਕਾਰਨ ਬੱਸ ਸਟੈਂਡ ਪਟਿਆਲਾ ਵਿਖੇ ਧਰਨਾ ਠੋਕ ਦਿੱਤਾ। (Patiala News)

    ਜਾਣਕਾਰੀ ਅਨੁਸਾਰ ਨਗਰ ਨਿਗਮ ਪਟਿਆਲਾ ਦੇ ਅੱਜ 60 ਵਾਰਡਾਂ ਦੀ ਚੋਣ ਸੀ ਅਤੇ ਪ੍ਰਸ਼ਾਸਨ ਵੱਲੋਂ ਬਿਨਾਂ ਕਿਸੇ ਡਰ ਅਤੇ ਲੋਕਤੰਤਰੀ ਢੰਗ ਨਾਲ ਚੋਣ ਕਰਵਾਉਣ ਦੇ ਬਿਆਨ ਦਿੱਤੇ ਗਏ ਸਨ। 8 ਵਜੇ ਵੋਟਾਂ ਦੀ ਸ਼ੁਰੂਆਤ ਹੁੰਦਿਆਂ ਹੀ ਬੂਥ ਕੈਪਚਰਿੰਗ ਅਤੇ ਧੱਕੇਸਾਹੀ ਦੀਆਂ ਰਿਪੋਰਟਾਂ ਆਉਣੀਆਂ ਸ਼ੁਰੂ ਹੋ ਗਈਆਂ। ਵਾਰਡ ਨੰਬਰ 14 ਵਿੱਚ ਅਕਾਲੀ ਉਮੀਦਵਾਰ ਬਿੱਟੂ ਚੱਠਾ ਵੱਲੋਂ ਜਾਅਲੀ ਵੋਟਾਂ ਦੀ ਸ਼ਿਕਾਇਤ ਕੀਤੀ ਗਈ ਅਤੇ ਇਸ ਦੌਰਾਨ ਇੱਥੇ ਅਕਾਲੀ ਦਲ ਅਤੇ ਕਾਂਗਰਸ ਦੇ ਵਰਕਰਾਂ ਦੀ ਝੜਪ ਹੋ ਗਈ। ਇੱਥੇ ਕਿਰਪਾਨਾਂ ਅਤੇ ਡਾਂਗਾਂ ਚੱਲੀਆਂ। ਪੁਲਿਸ ਪਹਿਲਾ ਮੂਕ ਦਰਕਸ ਬਣੀ ਰਹੀ ਅਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਇੱਥੇ ਅਕਾਲੀ ਵਰਕਰਾਂ ਤੇ ਲਾਠੀਚਾਰਜ ਕਰ ਦਿੱਤਾ ਗਿਆ।

    ਇੱਧਰ ਵਾਰਡ ਨੰਬਰ 53 ਵਿੱਚ ਜਿੱਥੇ ਕਿ ਅਕਾਲੀ ਦਲ ਵੱਲੋਂ ਸਿੰਟਿੰਗ ਮੇਅਰ ਅਮਰਿੰਦਰ ਬਜਾਜ ਦੀ ਪਤਨੀ ਮਨਪ੍ਰੀਤ ਕੌਰ ਚੋਣ ਲੜ ਰਹੀ ਸੀ ਅਤੇ ਜਾਅਲੀ ਵੋਟਾਂ ਪਾਉਣ ਕਰਕੇ ਕਲੇਸ ਹੋ ਗਿਆ। ਇਸ ਦੌਰਾਨ ਕਾਂਗਰਸੀ ਵਰਕਰਾਂ ਵੱਲੋਂ ਮੇਅਰ ਅਮਰਿੰਦਰ ਬਜਾਜ ਦੀ ਧੱਕਾਮੁੱਕੀ ਕਰਕੇ ਪੱਗ ਲਾ ਦਿੱਤੀ ਗਈ। ਮੇਅਰ ਨੇ ਕਿਹਾ ਕਿ ਸਰੇਆਮ ਪੁਲਿਸ ਪ੍ਰਸ਼ਾਸਨ ਦੀ ਸ਼ਹਿ ਤੇ ਇੱਥੇ ਪੋਲਿੰਗ ਏਜੰਟਾਂ ਨੂੰ ਬਾਹਰ ਕੱਢ ਦਿੱਤਾ ਗਿਆ ਅਤੇ ਬਾਹਰੋਂ ਆਏ ਲੋਕਾਂ ਵੱਲੋਂ ਜਾਅਲੀ ਵੋਟਾਂ ਪਾਈਆਂ ਗਈਆਂ।

    Violence, Incidents, Patiala, MunicipalCorporationElections

    ਵਾਰਡ ਨੰਬਰ 50 ਤੋਂ ਸਾਬਕਾ ਐਮਸੀ ਜੋਗਿੰਦਰ ਛਾਗਾ ਦੀ ਮਾਰਕੁੱਟ ਕਰਕੇ ਉਸਦੀ ਪੱਗ ਲਾ ਦਿੱਤੀ ਅਤੇ ਉਸਦੇ ਕੱਪੜੇ ਫਾੜ ਦਿੱਤੇ ਗਏ। ਇੱਥੋਂ ਉਸ ਦੀ ਨੂੰਹ ਅਕਾਲੀ ਦਲ ਵੱਲੋਂ ਚੋਣ ਲੜ ਰਹੀ ਸੀ। ਉਨ੍ਹਾਂ ਕਿਹਾ ਕਿ ਸਰੇਆਮ ਇਸ ਵਾਰਡ ਵਿੱਚ ਅਕਾਲੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਜਦਕਿ ਪੁਲਿਸ ਦੀ ਹਾਜ਼ਰੀ ਵਿੱਚ ਇਹ ਧੱਕਾ ਹੋਇਆ। (Patiala News)

    LEAVE A REPLY

    Please enter your comment!
    Please enter your name here