ਇੰਜੀਨੀਅਰ ਦੇ ਘਰ ’ਚ ਇਨ੍ਹਾਂ ਕੈਸ਼ ਮਿਲਿਆ, ਛਾਪੇਮਾਰੀ ਟੀਮ ਦੇ ਵੀ ਉੱਡੇ ਹੋਸ਼

5 ਕਰੋੜ ਰੁਪਏ ਬਰਾਮਦ

ਪਟਨਾ (ਏਜੰਸੀ)। ਵਿਜੀਲੈਂਸ ਦੀ ਟੀਮ ਨੇ ਬਿਹਾਰ ਦੇ ਕਿਸ਼ਨਗੰਜ ਅਤੇ ਪਟਨਾ ਦੇ ਦਾਨਾਪੁਰ ਸਥਿਤ ਦੋ ਟਿਕਾਣਿਆਂ ’ਤੇ ਇੰਜੀਨੀਅਰ ਸੰਜੇ ਕੁਮਾਰ ਰਾਏ ਦੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਉਸ ਦੇ ਘਰੋਂ ਕਰੀਬ 5 ਕਰੋੜ ਰੁਪਏ ਬਰਾਮਦ ਹੋਏ। ਇਸ ਤੋਂ ਇਲਾਵਾ ਗਹਿਣੇ ਅਤੇ ਹੋਰ ਕੀਮਤੀ ਸਮਾਨ ਵੀ ਭਾਰੀ ਮਾਤਰਾ ’ਚ ਮਿਲਣ ਦੀ ਸੰਭਾਵਨਾ ਹੈ। ਨੋਟਾਂ ਦੀ ਗਿਣਤੀ ਜਾਰੀ ਹੈ। ਵਿਜੀਲੈਂਸ ਟੀਮ ਨੇ ਸੰਜੇ ਰਾਏ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਇੰਜੀਨੀਅਰ ਦੇ ਇਕ ਕੈਸ਼ੀਅਰ ਦੇ ਘਰ ਵੀ ਛਾਪਾ ਮਾਰਿਆ ਗਿਆ ਹੈ।

ਦੋ ਦਿਨ ਪਹਿਲਾਂ ਭਾਗਲਪੁਰ ਦੇ ਸਾਬਕਾ ਡਿਪਟੀ ਮੇਅਰ ਦੀਆਂ ਕਈ ਥਾਵਾਂ ’ਤੇ ਇਨਕਮ ਟੈਕਸ ਨੇ ਛਾਪੇਮਾਰੀ ਕੀਤੀ

ਇਸ ਤੋਂ ਪਹਿਲਾਂ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਭਾਗਲਪੁਰ ਦੇ ਸਾਬਕਾ ਡਿਪਟੀ ਮੇਅਰ ਅਤੇ ਬਿਹਾਰ ਵਿੱਚ ਲੋਕ ਜਨਸ਼ਕਤੀ ਪਾਰਟੀ (ਲੋਜਪਾ-ਰਾਮਵਿਲਾਸ ਪਾਸਵਾਨ ਧੜੇ) ਦੇ ਜ਼ਿਲ੍ਹਾ ਪ੍ਰਧਾਨ ਰਾਜੇਸ਼ ਵਰਮਾ ਸਮੇਤ ਕਈ ਲੋਕਾਂ ਦੇ ਅਦਾਰਿਆਂ ’ਤੇ ਛਾਪੇ ਮਾਰੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪਟਨਾ ਤੋਂ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੀ ਅਗਵਾਈ ’ਚ ਵੱਖ-ਵੱਖ ਟੀਮਾਂ ਨੇ ਸਵੇਰ ਤੋਂ ਹੀ ਸਾਬਕਾ ਡਿਪਟੀ ਮੇਅਰ ਰਾਜੇਸ਼ ਵਰਮਾ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ’ਤੇ ਭਾਗਲਪੁਰ ਸ਼ਹਿਰ ’ਚ ਪੰਜ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਇਸ ਤੋਂ ਇਲਾਵਾ ਝਾਰਖੰਡ ’ਚ ਵਰਮਾ ਦੇ ਪੂਰਨੀਆ ਅਤੇ ਦੇਵਘਰ ਸਥਿਤ ਅਦਾਰਿਆਂ ’ਤੇ ਵੀ ਛਾਪੇਮਾਰੀ ਕੀਤੀ ਗਈ। ਵਰਮਾ ਨੇ ਸਾਲ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਲੋਜਪਾ ਰਾਮਵਿਲਾਸ ਧੜੇ ਦੇ ਉਮੀਦਵਾਰ ਵਜੋਂ ਲੜੀਆਂ ਹਨ।

ਸੂਤਰਾਂ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਨੇ ਭਾਗਲਪੁਰ ਸ਼ਹਿਰ ਦੇ ਕਚਰੀ ਚੌਕ ਨੇੜੇ ਸਥਿਤ ਪੰਚਵਟੀ ਹੋਟਲ ਦੇ ਮਾਲਕ ਦਿਲੀਪ ਰਾਏ, ਨਾਥਨਗਰ ਦੇ ਜ਼ਮੀਨ ਵਪਾਰੀ ਵਿਜੇ ਯਾਦਵ, ਵੈਜਾਨੀ ਦੇ ਮਿ੍ਰਤੁੰਜੇ ਸਿੰਘ, ਚੁਨਿਹਾਰੀ ਟੋਲਾ ਦੇ ਜਾਨੀ ਸੰਥਾਲੀਆ, ਮਨੀਸ਼ ਜਾਲਾਨ, ਰਾਕੇਸ਼ ਸ਼ਰਮਾ ਅਤੇ ਸ਼ਿਵਮ ਨੂੰ ਗਿ੍ਰਫਤਾਰ ਕੀਤਾ ਹੈ। ਸੁਲਤਾਨਗੰਜ ਸ਼ਹਿਰ ਦੇ ਚੌਧਰੀਆਂ ਦੇ ਅਦਾਰਿਆਂ ’ਤੇ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਟੀਮਾਂ ਨਾਲ ਸੀਆਰਪੀਐਫ ਦੇ ਜਵਾਨ ਤਾਇਨਾਤ ਸਨ।

ਸੂਤਰਾਂ ਨੇ ਦੱਸਿਆ ਕਿ ਆਮਦਨ ਕਰ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਮੁੱਖ ਵਿਅਕਤੀਆਂ ਦੇ ਅਦਾਰਿਆਂ ਅਤੇ ਘਰਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਅਗਲੇ ਇੱਕ-ਦੋ ਦਿਨਾਂ ਤੱਕ ਜਾਰੀ ਹੋ ਸਕਦੀ ਹੈ। ਕਿਉਂਕਿ ਉਨ੍ਹਾਂ ’ਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਅਤੇ ਟੈਕਸ ਚੋਰੀ ਕਰਨ ਦਾ ਮਾਮਲਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ