ਬੇਕਾਬੂ ਕਾਰ ਤਲਾਬ ‘ਚ ਡਿੱਗੀ, ਅੱਠ ਦੀ ਮੌਤ

Uncontrolled, Car, Enters, Pond, Eight Killed

-ਬੇਕਾਬੂ ਕਾਰ ਤਲਾਬ ‘ਚ ਡਿੱਗੀ, ਅੱਠ ਦੀ ਮੌਤ

-ਮ੍ਰਿਤਕਾਂ ‘ਚ ਤਿੰਨ ਮਹਿਲਾ, ਚਾਰ ਪੁਰਸ਼ ਅਤੇ ਇੱਕ ਬੱਚਾ

ਬੇਮੇਤਰਾ, ਏਜੰਸੀ। ਛਤੀਸਗੜ੍ਹ ਦੇ ਬੇਮੇਤਰਾ ਜ਼ਿਲ੍ਹੇ ਦੇ ਕੋਤਵਾਲੀ ਥਾਣਾ ਇਲਾਕੇ ‘ਚ ਇੱਕ ਵਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਤਲਾਬ ‘ਚ ਜਾ ਡਿੱਗੀ, ਜਿਸ ਨਾਲ ਉਸ ‘ਚ ਸਵਾਰ ਅੱਠ ਵਿਅਕਤੀਆਂ ਦੀ ਘਟਨਾ ਸਥਾਨ ‘ਤੇ ਹੀ ਮੌਤ ਹੋ ਗਈ। ਪੁਲਿਸ ਸੂਤਰਾਂ ਅਨੁਸਾਰ ਜ਼ਿਲ੍ਹੇ ਦੇ ਨਾਦਲ ਪਿੰਡ ਦਾ ਇੱਕ ਟੰਡਨ ਪਰਿਵਾਰ ਕੱਲ੍ਹ ਰਾਤ ਕਿਸੇ ਕੰਮ ਤੋਂ ਸ਼ਹਿਰ ਵੱਲ ਜਾ ਰਿਹ ਸੀ। ਤਦ ਰਸਤੇ ‘ਚ ਮੋਹਭੱਟਾ ਪਿੰਡ ਦੇ ਨੇੜੇ ਇੱਕ ਮੋੜ ‘ਤੇ ਕਾਰ Uncontrolled ਹੋ ਗਈ ਅਤੇ ਸੜਕ ਕਿਨਾਰੇ ਇੱਕ ਤਲਾਬ ‘ਚ ਜਾ ਵੜੀ। ਦੁਰਘਟਨਾ ‘ਚ ਕਾਰ ਸਵਾਰ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ‘ਚ ਤਿੰਨ ਮਹਿਲਾ, ਚਾਰ ਪੁਰਸ਼ ਅਤੇ ਇੱਕ ਬੱਚਾ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਗੇਟ ਨਾ ਖੁੱਲ੍ਹਣ ਕਾਰਨ ਲੋਕ ਬਾਹਰ ਨਹੀਂ ਨਿੱਕਲ ਸਕੇ ਅਤੇ ਉਹਨਾਂ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਜ਼ਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੇ ਆਲਾ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਨੇੜਲੇ ਦੇ ਹਸਪਤਾਲ ਭੇਜਵਾ ਦਿੱਤਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।