Nepal News: ਨੁਵਾਕੋਟ ਸੁਰੰਗ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਬਲਾਸਟਿੰਗ ਤੱਕ ਦੀ ਤਿਆਰੀ

ਬਚਾਅ ਕਾਰਜ ਨੂੰ ਸੁਚਾਰੂ ਬਣਾਉਣ ਅਤੇ ਤੇਜ਼ ਕਰਨ ਵੱਡੇ ਉਪਕਰਣ, ਬਲਾਸਟਿੰਗ ਅਤੇ ਬਣੇ ਖੱਡੇ ਨੂੰ ਚੌੜਾ ਕਰਨ ਦਾ ਕੰਮ ਜਾਰੀ

Satinder Mathur  Picture
Published On

Nepal News: ਕਾਠਮੰਡੂ, (ਸੱਚ ਕਹੂੰ ਨਿਊਜ਼/ਹਿੰ.ਸ.)। ਨੁਵਾਕੋਟ ਵਿੱਚ ਮੈਥਿਲੋ ਤ੍ਰਿਸ਼ੂਲੀ-3 'ਏ' ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਦੀ ਸੁਰੰਗ ਅੰਦਰ ਫਸੇ ਲੋਕਾਂ ਨੂੰ ਬਚਾਉਣ ਲਈ ਭਾਰਤ ਦੇ ਮਾਹਿਰਾਂ ਨੇ ਨੇਪਾਲੀ ਫੌਜ ਦੇ ਇੰਜੀਨੀਅਰਾਂ ਨਾਲ ਮਿਲ ਕੇ ਬਲਾਸਟਿੰਗ ਦੇ ਯਤਨ ਸ਼ੁਰੂ ਕਰ ਦਿੱਤੇ ਹਨ। 90 ਕਰਮਚਾਰੀਆਂ ਦੀ ਇੱਕ ਸੰਯੁਕਤ ਟੀਮ, ਜਿਸ ਵਿੱਚ 66 ਨੇਪਾਲੀ ਫੌਜ ਦੇ ਕਰਮਚਾਰੀ, ਸਿਖਲਾਈ ਪ੍ਰਾਪਤ ਕੁੱਤਿਆਂ ਵਾਲੀ ਵਿਸ਼ੇਸ਼ ਖੋਜ ਅਤੇ ਬਚਾਅ ਟੀਮ, 18 ਹਥਿਆਰਬੰਦ ਪੁਲਿਸ ਬਲ ਦੇ ਕਰਮਚਾਰੀ ਅਤੇ 6 ਨੇਪਾਲ ਪੁਲਿਸ ਕਰਮਚਾਰੀ ਸ਼ਾਮਲ ਹਨ, ਬਚਾਅ ਸਥਾਨ 'ਤੇ ਤਾਇਨਾਤ ਹੈ। ਟੀਮ ਦੁਪਹਿਰ 2 ਵਜੇ ਸੁਰੰਗ ਦੇ ਮੁੱਖ ਹਿੱਸੇ ("ਕ੍ਰਾਉਨ ਹੈੱਡ") 'ਤੇ ਪਹੁੰਚੀ ਅਤੇ 2x3 ਫੁੱਟ ਦਾ ਛੇਕ ਬਣਾਇਆ। ਇੱਕ ਰੱਸੀ ਦੀ ਵਰਤੋਂ ਕਰਕੇ, ਟੀਮ ਹੇਠਾਂ ਉਤਰੀ ਅਤੇ ਅੰਦਰ ਫਸੇ ਲੋਕਾਂ ਨੂੰ ਆਵਾਜ਼ ਲਗਾਈ ਗਈ, ਪਰ ਅੰਦਰ ਤੋਂ ਕੋਈ ਜਵਾਬ ਨਹੀਂ ਮਿਲਿਆ।

ਇਹ ਵੀ ਪੜ੍ਹੋ: Heroin Seized Gurdaspur: ਗੁਰਦਾਸਪੁਰ ਪੁਲਿਸ ਨੇ ਨੌਜਵਾਨ ਨੂੰ ਹੈਰੋਇਨ, ਪਿਸਤੌਲ ਤੇ 4 ਜ਼ਿੰਦਾ ਕਾਰਤੂਸ ਸਮੇਤ ਕੀਤਾ ਗ੍ਰਿਫਤਾਰ

ਇਸ ਤੋਂ ਬਾਅਦ ਬਚਾਅ ਕਾਰਜ ਨੂੰ ਸੁਚਾਰੂ ਬਣਾਉਣ ਅਤੇ ਤੇਜ਼ ਕਰਨ ਵੱਡੇ ਉਪਕਰਣ, ਬਲਾਸਟਿੰਗ ਅਤੇ ਬਣੇ ਖੱਡੇ ਨੂੰ ਚੌੜਾ ਕਰਨ ਦਾ ਕੰਮ ਜਾਰੀ ਹੈ। ਮੁਸ਼ਕਲ ਅਤੇ ਖ਼ਤਰਨਾਕ ਸਥਿਤੀਆਂ ਦੇ ਬਾਵਜ਼ੂਦ, ਬਚਾਅ ਟੀਮਾਂ ਦਿਨ-ਰਾਤ ਅਣਥੱਕ ਕੰਮ ਕਰ ਰਹੀਆਂ ਹਨ।

About The Author

Related Posts