India Wholesale Inflation: ਜੂਨ ’ਚ ਥੋਕ ਮਹਿੰਗਾਈ ਦਰ ਵਧ ਕੇ 9.87 ਫੀਸਦੀ ਹੋਈ
ਮਈ ’ਚ ਇਹ ਹੀ ਮਹਿੰਗਾਈ 9.68 ਪ੍ਰਤੀਸ਼ਤ ਸੀ
India Wholesale Inflation: ਨਵੀਂ ਦਿੱਲੀ (ਸੱਚ ਕਹੂੰ ਨਿਊਜ਼/ਹਿੰ.ਸ.)। ਪ੍ਰਚੂਨ ਮਹਿੰਗਾਈ ਤੋਂ ਬਾਅਦ, ਥੋਕ ਮਹਿੰਗਾਈ ’ਚ ਵਾਧਾ ਦਰਜ ਕੀਤਾ ਗਿਆ ਹੈ। ਭੋਜਨ ਤੇ ਗੈਰ-ਖੁਰਾਕੀ ਵਸਤੂਆਂ ਦੀਆਂ ਕੀਮਤਾਂ ’ਚ ਵਾਧੇ ਕਾਰਨ, ਜੂਨ ’ਚ ਥੋਕ ਮਹਿੰਗਾਈ ਦਰ ਵੱਧ ਕੇ 9.87 ਫੀਸਦੀ ਹੋ ਗਈ ਹੈ। ਇਹ ਮਈ ’ਚ 9.68 ਫੀਸਦੀ ਸੀ। ਵਣਜ ਤੇ ਉਦਯੋਗ ਮੰਤਰਾਲੇ ਨੇ, ਮੰਗਲਵਾਰ ਨੂੰ ਬਿਆਨ ਵਿੱਚ ਥੋਕ ਮੁੱਲ ਸੂਚਕਾਂਕ (ਡਬਲਯੂਪੀਆਈ) ’ਤੇ ਅਧਾਰਤ ਥੋਕ ਮਹਿੰਗਾਈ ਦੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਥੋਕ ਮਹਿੰਗਾਈ ਦਰ ਦੇ ਜੂਨ ਦੇ ਅੰਕੜਿਆਂ ’ਤੇ ਖਣਿਜ ਤੇਲ (ਜਿਸ ’ਚ ਪੈਟਰੋਲੀਅਮ ਉਤਪਾਦ ਵੀ ਸ਼ਾਮਲ ਹਨ) ਦਾ ਪ੍ਰਭਾਵ ਖੁਰਾਕੀ ਵਸਤੂਆਂ, ਨਿਰਮਿਤ ਮੂਲ ਧਾਤਾਂ ਤੇ ਨਿਰਮਿਤ ਰਸਾਇਣਾਂ ਤੇ ਰਸਾਇਣਕ ਉਤਪਾਦਾਂ ਦੀਆਂ ਕੀਮਤਾਂ ’ਤੇ ਵੇਖਿਆ ਗਿਆ ਹੈ। India Wholesale Inflation
ਅੰਕੜਿਆਂ ਅਨੁਸਾਰ, ਈਂਧਨ ਤੇ ਬਿਜਲੀ ਸ਼੍ਰੇਣੀ ’ਚ ਥੋਕ ਮਹਿੰਗਾਈ ਜੂਨ ’ਚ 27.41 ਫੀਸਦੀ ਰਹੀ, ਜੋ ਮਈ ’ਚ 30.33 ਫੀਸਦੀ ਸੀ। ਜੂਨ ’ਚ ਖੁਰਾਕ ਮਹਿੰਗਾਈ ਵੱਧ ਕੇ 5.49 ਫੀਸਦੀ ਹੋ ਗਈ, ਜੋ ਮਈ ’ਚ 3.60 ਫੀਸਦੀ ਸੀ। ਇਸ ਤੋਂ ਇਲਾਵਾ, ਗੈਰ-ਖੁਰਾਕੀ ਵਸਤੂਆਂ ’ਚ ਥੋਕ ਮਹਿੰਗਾਈ 11.07 ਫੀਸਦੀ ਸੀ, ਜਦੋਂ ਕਿ ਖਣਿਜ ਸ਼੍ਰੇਣੀ ’ਚ, ਇਹ 9.45 ਫੀਸਦੀ ਰਹੀ। ਵਣਜ ਮੰਤਰਾਲੇ ਨੇ ਦੱਸਿਆ ਕਿ ਨਿਰਮਿਤ ਉਤਪਾਦਾਂ ਦੀ ਸ਼੍ਰੇਣੀ ’ਚ ਥੋਕ ਮਹਿੰਗਾਈ ਮਈ ਵਾਂਗ ਜੂਨ ’ਚ 7.48 ਫੀਸਦੀ ’ਤੇ ਸਥਿਰ ਰਹੀ। ਡਬਲਯੂਪੀਆਈ ਦੀ ਗਣਨਾ ਕਰਨ ਲਈ ਅਧਾਰ ਸਾਲ 2022-23 ਹੈ। ਜ਼ਿਕਰਯੋਗ ਹੈ ਕਿ ਖਪਤਕਾਰ ਮੁੱਲ ਸੂਚਕਾਂਕ ’ਤੇ ਅਧਾਰਤ ਪ੍ਰਚੂਨ ਮਹਿੰਗਾਈ ਜੂਨ ’ਚ 17 ਮਹੀਨਿਆਂ ਦੇ ਉੱਚ ਪੱਧਰ 4.38 ਫੀਸਦੀ ’ਤੇ ਪਹੁੰਚ ਗਈ, ਜੋ ਪਿਛਲੇ ਮਹੀਨੇ 3.93 ਫੀਸਦੀ ਸੀ। ਆਰਬੀਆਈ ਨੇ ਪਿਛਲੇ ਮਹੀਨੇ ਮੌਜ਼ੂਦਾ ਵਿੱਤੀ ਸਾਲ ਲਈ ਮਹਿੰਗਾਈ ਦਾ ਅਨੁਮਾਨ 4.6 ਫੀਸਦੀ ਤੋਂ ਵਧਾ ਕੇ 5.1 ਫੀਸਦੀ ਕਰ ਦਿੱਤਾ ਸੀ।