India Drug Import Rules: ਦਵਾਈਆਂ ਅਤੇ ਮੈਡੀਕਲ ਯੰਤਰਾਂ ਦੇ ਆਯਾਤ ਲਈ ਨਵੇਂ ਗੇਟਵੇ ਖੋਲ੍ਹੇਗੀ ਕੇਂਦਰ ਸਰਕਾਰ
ਸਿਹਤ ਮੰਤਰਾਲੇ ਨੇ ਰੱਖਿਆ ਸੋਧ ਦਾ ਮਤਾ
ਨਵੀਂ ਦਿੱਲੀ (ਏਜੰਸੀ)। ਕੇਂਦਰ ਸਰਕਾਰ ਨੇ ਦੇਸ਼ ਵਿੱਚ ਦਵਾਈਆਂ, ਮੈਡੀਕਲ ਯੰਤਰਾਂ ਅਤੇ ਕਾਸਮੈਟਿਕਸ ਦੇ ਆਯਾਤ ਨੂੰ ਸਰਲ ਬਣਾਉਣ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਡਰੱਗਜ਼ ਨਿਯਮਾਂ, 1945 ਦੇ ਨਿਯਮ 43ਏ ਵਿੱਚ ਸੋਧਾਂ ਦਾ ਮਤਾ ਰੱਖਿਆ ਹੈ। ਇਸ ਦਾ ਉਦੇਸ਼ ਸਿਹਤ ਸੰਭਾਲ ਉਤਪਾਦਾਂ ਦੀ ਸਪਲਾਈ ਲੜੀ ਨੂੰ ਮਜ਼ਬੂਤ ਕਰਨ ਅਤੇ ਆਯਾਤ ਪ੍ਰਕਿਰਿਆ ਨੂੰ ਸਰਲ ਬਣਾਉਣ ਲਈ ਆਯਾਤ ਲਈ ਅਧਿਕਾਰਤ ਐਂਟਰੀ ਪੁਆਇੰਟਾਂ ਦੇ ਨੈੱਟਵਰਕ ਦਾ ਵਿਸਥਾਰ ਕਰਨਾ ਹੈ। ਜਾਰੀ ਸੂਚਨਾ ਅਨੁਸਾਰ ਡਰੱਗਜ਼ ਨਿਯਮਾਂ, 1945 ਦੇ ਨਿਯਮ 43ਏ ਉਨ੍ਹਾਂ ਅਧਿਕਾਰਤ ਬੰਦਰਗਾਹਾਂ, ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ, ਰੋਡ ਕਰਾਸਿੰਗਾਂ ਅਤੇ ਹੋਰ ਐਂਟਰੀ ਪੁਆਇੰਟਾਂ ਨੂੰ ਤੈਅ ਕਰਦਾ ਹੈ।
ਜਿਨ੍ਹਾਂ ਰਾਹੀਂ ਭਾਰਤ ਵਿੱਚ ਦਵਾਈਆਂ ਦਾ ਆਯਾਤ ਕੀਤਾ ਜਾ ਸਕਦਾ ਹੈ ਵਪਾਰ ਨੂੰ ਸਹੂਲਤ ਵਾਲਾ ਬਣਾਉਣ ਅਤੇ ਆਯਾਤ ਨਾਲ ਸਬੰਧਤ ਪ੍ਰਕਿਰਿਆਵਾਂ ਦੀ ਕੁਸ਼ਲਤਾ ਵਧਾਉਣ ਲਈ ਮੰਤਰਾਲੇ ਨੇ ਅਧਿਕਾਰਤ ਸਥਾਨਾਂ ਦੀ ਸੂਚੀ ਵਿੱਚ ਇੱਕ ਵਾਧੂ ਇਨਲੈਂਡ ਕੰਟੇਨਰ ਡਿਪੂ (ਆਈਸੀਡੀ), ਇੱਕ ਵਿਸ਼ੇਸ਼ ਆਰਥਿਕ ਜ਼ੋਨ (ਐੱਸਈਜੈੱਡ) ਅਤੇ ਇੱਕ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਸ਼ਾਮਲ ਕਰਨ ਦਾ ਮਤਾ ਰੱਖਿਆ ਹੈ। ਪ੍ਰਸਤਾਵਿਤ ਵਾਧੂ ਸਥਾਨਾਂ ਵਿੱਚ ਹਰਿਆਣਾ ਵਿੱਚ ਆਈਸੀਡੀ ਸੋਨੀਪਤ, ਪਿਆਲਾ ਅਤੇ ਹਰਸਾਰੂ, ਉੱਤਰ ਪ੍ਰਦੇਸ਼ ਵਿੱਚ ਆਈਸੀਡੀ ਦਾਦਰੀ, ਗੁਜਰਾਤ ਵਿੱਚ ਆਈਸੀਡੀ ਗਾਂਧੀਨਗਰ/ਮੁੰਦਰਾ।
ਤੇਲੰਗਾਨਾ ਦੇ ਹੈਦਰਾਬਾਦ ਵਿੱਚ ਆਈਸੀਡੀ ਸਨਤ ਨਗਰ ਅਤੇ ਥਿਮਾਪੁਰ, ਕਰਨਾਟਕ ਦੇ ਬੰਗਲੁਰੂ ਵਿੱਚ ਆਈਸੀਡੀ ਵ੍ਹਾਈਟਫੀਲਡ, ਕਰਨਾਟਕ ਵਿੱਚ ਐੱਸਈਜੈੱਡ ਬੋਮਾਸਾਂਦਰਾ ਅਤੇ ਉੱਤਰ ਪ੍ਰਦੇਸ਼ ਵਿੱਚ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡਾ (ਹਵਾਈ ਮਾਰਗਾਂ ਰਾਹੀਂ ਦਵਾਈਆਂ ਦੇ ਆਯਾਤ ਲਈ) ਸ਼ਾਮਲ ਹਨ। ਇਨ੍ਹਾਂ ਸਥਾਨਾਂ ਨੂੰ ਅਧਿਕਾਰਤ ਆਯਾਤ ਗੇਟਵੇ ਦੇ ਮੌਜ਼ੂਦਾ ਨੈੱਟਵਰਕ ਵਿੱਚ ਜੋੜਿਆ ਜਾਵੇਗਾ, ਜਿਸ ਵਿੱਚ ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਧਨਾਡ ਅਤੇ ਤੀਹੀ ਵਿਖੇ ਆਈਸੀਡੀ ਦੇ ਨਾਲ-ਨਾਲ ਦਵਾਈਆਂ ਦੇ ਆਯਾਤ ਲਈ ਪਹਿਲਾਂ ਤੋਂ ਸੂਚਿਤ ਹਵਾਈ ਅੱਡੇ ਸ਼ਾਮਲ ਹਨ। ਮੰਤਰਾਲੇ ਅਨੁਸਾਰ ਇਹ ਤਜਵੀਜੀ ਵਿਸਥਾਰ ਆਯਾਤਕਾਂ ਨੂੰ ਉਨ੍ਹਾਂ ਦੀਆਂ ਨਿਰਮਾਣ ਇਕਾਈਆਂ, ਗੁਦਾਮਾਂ ਅਤੇ ਵੰਡ ਕੇਂਦਰਾਂ ਦੇ ਨੇੜੇ ਖੇਪਾਂ ਨੂੰ ਕਲੀਅਰ ਕਰਨ ਵਿੱਚ ਮੱਦਦ ਕਰੇਗਾ।
ਇਹ ਵੀ ਪੜ੍ਹੋ : Sriganganagar Railway Track Blast: ਰਾਜਸਥਾਨ ’ਚ ਰੇਲਵੇ ਟ੍ਰੈਕ ’ਤੇ ਧਮਾਕਾ, 4 ਟ੍ਰੇਨਾਂ ਰੱਦ
Comments