ਮੂਸੇਵਾਲਾ ਕਤਲ ਕੇਸ ਦੇ ਜਾਂਚ ਅਧਿਕਾਰੀ ਦਾ ਤਬਾਦਲਾ

(ਸੱਚ ਕਹੂੰ ਨਿਊਜ਼)
ਮਾਨਸਾ । ਪੰਜਾਬੀ ਗਾਇਕ ਸ਼ੁਭਦੀਪ ਸਿੰਘ ਮੂਸੇਵਾਲਾ ਕਤਲ ਕੇਸ ਦੇ ਜਾਂਚ ਅਧਿਕਾਰੀ ਦਾ ਮਾਨਸਾ ਪੁਲਿਸ ਵੱਲੋਂ ਤਬਾਦਲਾ ਕਰ ਦਿੱਤਾ ਗਿਆ ਹੈ। ਥਾਣਾ ਸਿਟੀ 1 ਦੇ ਮੁੱਖ ਇੰਚਾਰਜ ਅੰਗਰੇਜ ਸਿੰਘ ਵੱਲੋਂ ਇਸ ਕੇਸ ਦੀ ਜਾਂਚ ਕੀਤੀ ਜਾ ਰਹੀ ਸੀ ਪਰ ਹੁਣ ਇਸ ਕੇਸ ਦੀ ਜਾਂਚ ਗੁਰਲਾਲ ਸਿੰਘ ਜਾਂਚ ਅਫਸਰ ਵੱਲੋਂ ਕੀਤੀ ਜਾਵੇਗੀ। ਸਿੱਧੂ ਮੂਸੇਵਾਲਾ ਦਾ ਕਤਲ ਪਿੰਡ ਜਵਾਹਰਕੇ ਵਿਖੇ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਸੀ। ਉਹ ਪਿੰਡ ਇਸ ਥਾਣਾ ਅੰਦਰ ਪੈਂਦਾ ਹੈ।

ਜਿਸ ਕਾਰਨ ਅੰਗਰੇਜ ਸਿੰਘ ਇਸ ਥਾਣਾ ਦੇ ਇੰਚਾਰਜ ਸਨ ਅਤੇ ਉਹ ਇਸ ਕੇਸ ਦੀ ਜਾਂਚ ਕਰ ਰਹੇ ਸਨ। ਮੂਸੇਵਾਲਾ ਦਾ ਕਤਲ ਹੋਣ ਤੋਂ ਬਾਅਦ ਅੰਗਰੇਜ ਸਿੰਘ ਨੂੰ ਗੈਂਗਸਟਰਾਂ ਧਮਕੀਆਂ ਦੇ ਰਹੇ ਸਨ ਤਾਂ ਕਰਕੇ ਉਨ੍ਹਾਂ ਦੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ, ਅੰਗਰੇਜ ਸਿੰਘ ਦੀ ਡਿਊਟੀ ਹੁਣ ਬੁਢਲਾਡਾ ਵਿਖੇ ਲਾਈ ਗਈ ਹੈ, ਪਰ ਮਾਨਸਾ ਦੇ ਐੱਸਐੱਸਪੀ ਨੇ ਇਸ ਨੂੰ ਨਿਯਮਾਂ ਮੁਤਾਬਕ ਬਦਲੀ ਦੱਸਿਆ ਗਿਆ ਹੈ। ਸ਼ੁਭਦੀਪ ਸਿੰਘ ਮੂਸੇਵਾਲਾ ਦੇ ਕਤਲ ਦੀ ਜਾਂਚ ਐੱਸਆਈਟੀ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ, ਜਿਸ ਦਾ ਮੋਰਚਾ ਡੀਆਈਜੀ ਜਸਕਰਨ ਸਿੰਘ ਸੰਭਾਲ ਰਹੇ ਹਨ। ਮਾਨਸਾ ਦੇ ਐੱਸਐੱਸਪੀ ਗੌਵਰ ਤੂਰਾ ਅਤੇ ਏਜੀਟੀਐੱਫ ਦੇ ਮੈਂਬਰ ਗੁਰਮੀਤ ਚੌਹਾਨ ਵੀ ਸ਼ਾਮਲ ਹਨ।

ਸਿੱਧੂ ਮੂਸੇਵਾਲਾ ਕੇਸ ’ਚ 24 ਕਾਤਲਾਂ ਅਤੇ 166 ਗਵਾਹਾਂ ਦੇ ਨਾਮ ਦਰਜ ਹਨ। ਇਸ ਕੇਸ ’ਚ ਗੋਲਫੀ ਬਰਾੜ ਨੂੰ ਮਾਸਟਰ ਮਾਈਂਡ ਦੱਸਿਆ ਗਿਆ ਹੈ। ਗੋਲਡੀ ਬਰਾੜ ਨੇ ਹੀ ਸਿੱਧੂ ਮੂਸੇਵਾਲਾ ਲਈ ਕਤਲ ਹਥਿਆਰ ਆਦਿ ਸ਼ੂਟਰਾਂ ਨੂੰ ਦਿੱਤੀਆਂ ਸਨ। ਇਸ ਕੇਸ ’ਚ ਮਨਪ੍ਰੀਤ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਹੀ ਸ਼ਾਮਲ ਸਨ ਜੋ ਕਿ ਜੱਗੂ ਭਗਵਾਨਪੁਰੀਆ ਵੱਲੋਂ ਦਿੱਤੇ ਗਏ ਸਨ, ਬਾਅਦ ’ਚ ਅੰਮ੍ਰਿਤਸਰ ਜ਼ਿਲ੍ਹੇ ’ਚ ਪੁਲਿਸ ਵੱਲੋਂ ਉਨ੍ਰਾਂ ਦਾ ਐਨਕਾਉਂਟਰ ਕਰ ਦਿੱਤਾ ਗਿਆ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ