ਸੋਵੀਆਤ ਨੇਤਾ ਮਿਖਾਇਲ ਗੋਰਬਾਚੇਵ ਦਾ ਦੇਹਾਂਤ

Mikhail Gorbachev

ਮਾਸਕੋ । ਸੋਵੀਅਤ ਸੰਘ ਦੇ ਸਾਬਕਾ ਰਾਸ਼ਟਰਪਤੀ ਮਿਖਾਇਲ ਗੋਰਬਾਚੇਵ ਦਾ ਦੇਹਾਂਤ ਹੋ ਗਿਆ । 91 ਸਾਲਾਂ ਗੋਰਬਾਚੇਵ ਲੰਬੇਂ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਬਿਨ੍ਹਾਂ ਯੁੱਧ ਕੀਤੇ ਹੀ ਸ਼ੀਤ ਯੁੱਧ ਨੂੰ ਖਤਮ ਕਰ ਦਿੱਤਾ ਸੀ, ਯਾਨੀ ਬਿਨਾ ਖੂਨ ਖਰਾਬੇ ਦੇ ਸ਼ੀਤ ਯੁੱਧ ਨੂੰ ਖਤਮ ਕਰਵਾਇਆ ਸੀ। ਹਾਲਾਂਕਿ ਉਹ ਸੋਵੀਅਤ ਸੰਘ ਦੇ ਪਤਨ ਨੂੰ ਨਹੀਂ ਰੋਕ ਸਕੇ ਸਨ। ਮਿਖਾਇਲ ਸੋਵੀਅਤ ਸੰਘ ਦੇ ਅੱਠਵੇਂ ਅਤੇ ਅਖੀਰਲੇ ਰਾਸ਼ਟਰਪਤੀ ਸਨ।

ਗੋਰਬਾਚੇਵ ਸੋਵੀਅਤ ਸੰਘ ਦੇ ਬਹਤੁ ਪ੍ਰਭਾਵਸ਼ਾਲੀ ਨੇਤਾ ਸਨ। ਉਨ੍ਹਾਂ ਨੂੰ ਨੋਬੇਲ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦੇ ਦੇਹਾਂਤ ’ਤੇ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਦੁੱਖ ਪ੍ਰਗਟ ਕੀਤਾ ਹੈ। ਅੱਜ ਮਾਸਕੋ ’ਚ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।

ਵਿਸ਼ਵ ਦੇ ਨੇਤਾਵਾਂ ਨੇ ਦੁੱਖ ਪ੍ਰਗਟ ਕੀਤਾ

  • ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਕਿਹਾ- ਮਿਖਾਇਲ ਗੋਰਬਾਚੇਵ ਦੀ ਮੌਤ ਬਾਰੇ ਸੁਣ ਕੇ ਦੁਖੀ ਹਾਂ। ਉਸ ਨੇ ਸ਼ੀਤ ਯੁੱਧ ਨੂੰ ਖਤਮ ਕਰਨ ਲਈ ਜਿਸ ਸਾਹਸ ਅਤੇ ਇਮਾਨਦਾਰੀ ਦਾ ਪ੍ਰਦਰਸ਼ਨ ਕੀਤਾ, ਉਹ ਸ਼ਲਾਘਾਯੋਗ ਹੈ।
  • ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਉਨ੍ਹਾਂ ਨੂੰ ‘ਮੈਨ ਆਫ ਪੀਸ’ ਕਿਹਾ ਹੈ। ਉਨ੍ਹਾਂ ਕਿਹਾ- ਮਿਖਾਇਲ ਨੇ ਰੂਸੀਆਂ ਨੂੰ ਆਜ਼ਾਦੀ ਦਾ ਰਸਤਾ ਦਿਖਾਇਆ। ਯੂਰਪ ਵਿੱਚ ਸ਼ਾਂਤੀ ਪ੍ਰਤੀ ਉਸਦੀ ਵਚਨਬੱਧਤਾ ਨੇ ਸਾਡੇ ਇਤਿਹਾਸ ਨੂੰ ਬਦਲ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ