ਗੁੱਜਰਾਂ ਸ਼ਰਾਬ ਕਾਂਡ, ਰਜਿੰਦਰ ਹਸਪਤਾਲ ’ਚ ਦਾਖਲ ਤਿੰਨ ਹੋਰ ਵਿਅਕਤੀਆਂ ਨੇ ਦਮ ਤੋੜਿਆ

Rajindera Hospital

ਮਰਨ ਵਾਲਿਆਂ ਦੀ ਗਿਣਤੀ ਅੱਠ ਹੋਈ | Rajinder Hospital

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਨੇੜਲੇ ਪਿੰਡ ਗੁੱਜਰਾਂ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਇਥੇ ਸਰਕਾਰੀ ਰਾਜਿੰਦਰਾ ਮੈਡੀਕਲ ਕਾਲਜ ਹਸਪਤਾਲ ’ਚ ਗੰਭੀਰ ਹਾਲਤ ’ਚ ਪੁੱਜੇ 10 ਵਿਅਕਤੀਆਂ ’ਚੋਂ ਅੱਜ 3 ਦੀ ਮੌਤ ਹੋ ਗਈ। ਇੱਕ ਵਿਅਕਤੀ ਲਾਡੀ ਸਿੰਘ ਦੀ ਮੌਤ ਕੱਲ੍ਹ ਹੋ ਗਈ ਸੀ। ਇਸ ਤਰ੍ਹਾਂ ਇਸ ਕਾਂਡ ’ਚ ਮਰਨ ਵਾਲਿਆਂ ਦੀ ਗਿਣਤੀ 8 ਹੋ ਗਈ ਹੈ। (Rajinder Hospital)

ਅੱਜ ਮਰਨ ਵਾਲਿਆਂ ਦੀ ਪਛਾਣ 60 ਸਾਲਾ ਕਿਰਪਾਲ ਸਿੰਘ ਪਿੰਡ ਢੰਡੋਲੀ ਖੁਰਦ ਜ਼ਿਲ੍ਹਾ ਸੰਗਰੂਰ, 25 ਸਾਲਾ ਕੁਲਦੀਪ ਸਿੰਘ ਵਾਸੀ ਪਿੰਡ ਢੰਡੋਲੀ ਖੁਰਦ ਅਤੇ 45 ਸਾਲਾ ਗੁਰਸੇਵਕ ਸਿੰਘ ਪਿੰਡ ਉੱਪਲੀ ਵਜੋਂ ਹੋਈ ਹੈ। ਜਿਹੜੇ ਮਰੀਜ਼ ਹਸਪਤਾਲ ਵਿਖੇ ਦਾਖਲ ਹਨ, ਉਨ੍ਹਾਂ ’ਚ 18 ਸਾਲਾ ਵੀਰਪਾਲ ਸਿੰਘ, 26 ਸਾਲਾ ਸਤਨਾਮ ਸਿੰਘ, 30 ਸਾਲਾ ਸ਼ੰਮੀ, 45 ਸਾਲਾ ਰਣਧੀਰ ਸਿੰਘ ਤੇ ਪੰਜਾਹ ਸਾਲਾ ਜਰਨੈਲ ਸਿੰਘ ਵਾਸੀਆਂ ਪਿੰਡ ਗੁੱਜਰਾਂ ਸ਼ਾਮਲ ਹਨ। ਇਸ ਤੋਂ ਇਲਾਵਾ ਮੌਤ ਦੇ ਮੂੰਹ ਗਏ ਕੁਲਦੀਪ ਸਿੰਘ ਦੇ ਪਿਤਾ ਗੁਰਜੰਟ ਸਿੰਘ ਵੀ ਇੱਥੇ ਹੀ ਜੇਰੇ ਇਲਾਜ ਸਨ ਪਰ ਜਦੋਂ ਉਨ੍ਹਾਂ ਨੂੰ ਆਪਣੇ ਪੁੱਤ ਦੀ ਮੌਤ ਬਾਰੇ ਪਤਾ ਲੱਗਿਆ ਤਾਂ ਉਹ ਤਾਂ ਉਹ ਛੁੱਟੀ ਲੈ ਗਏ।

Also Read : ਪੰਜਾਬ ’ਚ ਸ਼ਰਾਬ ਨੇ ਵਰਾਇਆ ਕਹਿਰ, ਮਰਨ ਵਾਲਿਆਂ ਦੀ ਗਿਣਤੀ 8 ਹੋਈ