ਪਿੰਡ ਗੋਬਿੰਦਗੜ੍ਹ ਜੇਜੀਆ ਵਿਖੇ ਚੋਰਾਂ ਨੇ ਕੀਤਾ ਟਰਾਂਸਫਾਰਮਰ ਚੋਰੀ

ਪਿੰਡ ਗੋਬਿੰਦਗੜ੍ਹ ਜੇਜੀਆ ਵਿਖੇ ਚੋਰਾਂ ਨੇ ਕੀਤਾ ਟਰਾਂਸਫਾਰਮਰ ਚੋਰੀ

ਲਹਿਰਾਗਾਗਾ (ਰਾਜ ਸਿੰਗਲਾ)। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਮੌਤ ਦੇ ਮੂੰਹ ਦੇ ਵਿੱਚ ਵੀ ਚੋਰੀ ਕਰ ਲੈਂਦੇ ਹਨ। ਮਸਲਾ ਹੈ ਟਰਾਂਸਫਾਰਮਰ ਚੋਰੀ ਦਾ ਲਹਿਰਾਗਾਗਾ ਦੇ ਨਜ਼ਦੀਕ ਪੈਂਦੇ ਪਿੰਡ ਗੋਬਿੰਦਗੜ੍ਹ ਜੇਜੀਆ ਵਿਖੇ ਦਰਸ਼ਨ ਸਿੰਘ ਪੁੱਤਰ ਤੇਜਾ ਸਿੰਘ ਦੇ ਖੇਤਾਂ ਵਿੱਚ ਲੱਗਿਆ ਹੋਇਆ ਟਰਾਂਸਫਾਰਮ ਰਾਤ ਵੇਲੇ ਚੋਰਾ ਨੇ ਚੋਰੀ ਕਰ ਲਿਆ ਹੈ। ਖੇਤ ਦੇ ਮਾਲਕ ਦਰਸ਼ਨ ਸਿੰਘ ਨੇ ਦੱਸਿਆ ਕਿ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਟਰਾਂਸਫਾਰਮ ਦਾ ਸਾਰਾ ਸਾਮਾਨ ਖਿੱਲਰਿਆ ਪਿਆ ਸੀ।

ਟਰਾਂਸਫਾਰਮ ਦਾ ਤੇਲ ਡੁੱਲ੍ਹਿਆ ਪਿਆ ਸੀ। ਦਰਸ਼ਨ ਸਿੰਘ ਨੇ ਆਖਿਆ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਵੀ ਅਜਿਹੇ ਕਾਰਨਾਮਿਆਂ ਨੂੰ ਅੰਜਾਮ ਦਿੰਦੇ ਹਨ। ਖੇਤ ਦੇ ਮਾਲਕ ਦਰਸ਼ਨ ਸਿੰਘ ਨੇ ਦਿਨੋਂ ਦਿਨ ਵਧ ਰਹੇ ਚੋਰਾਂ ਦੇ ਕਾਰਨਾਮਿਆਂ ਨਾਲ ਲੋਕਾਂ ਨੂੰ ਬੜੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਚੋਰੀ ਦੀ ਸੂਚਨਾ ਪੁਲੀਸ ਨੂੰ ਜਦੋਂ ਦਿੱਤੀ ਤਾਂ ਉਨ੍ਹਾਂ ਨੇ ਆਪਣੀ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.