ਕੰਪਨੀ ਟੈਕਸ ‘ਚ ਛੋਟ ਨਾਲ ਸ਼ੇਅਰ ਬਜ਼ਾਰ ਦੀਵਾਲੀ ਤੋਂ ਪਹਿਲਾ ਹੋਇਆ ਰੌਸਨ

The stock market witnessed a sharp fall

ਸੇਂਸੈਕਸ 38 ਹਜ਼ਾਰ ਤੋਂ ਪਾਰ | Company Tax

ਮੁੰਬਈ (ਏਜੰਸੀ)। ਮੰਦੀ ਪਈ ਅਰਥਵਿਵਸਥਾ ਨੂੰ ਗਤੀ ਦੇਣ ਦੇ ਮਕਸਦ ਨਾਲ ਕੰਪਨੀ ਟੈਕਸ ‘ਚ ਸਰਕਾਰ ਵੱਲੋਂ ਕੀਤੀ ਗਈ ਭਾਰੀ ਕਟੌਤੀ ਦੇ ਦਮ ‘ਤੇ ਸ਼ੇਅਰ ਬਜ਼ਾਰ ‘ਚ ਇੱਕ ਦਹਾਕੇ ‘ਚ ਸਭ ਤੋਂ ਵੱਡੀ ਇਕਦਮ ਦੀਵਾਲੀ ਤੋਂ ਪਹਿਲਾਂ ਹੀ ਬਜ਼ਾਰ ਰੌਸ਼ਨ ਹੋ ਗਿਆ ਬੀਐਸਈ ਦਾ 30 ਸ਼ੇਅਰਾਂ ਵਾਲਾ ਸੰਵੇਦੀ ਸੂਚਕਾਂਕ ਸੇਂਸੈਕਸ 1921.15 ਅੰਕ ਉੱਛਲ ਕੇ ਕਰੀਬ ਇੱਕ ਦਹਾਕੇ ਦੀ ਸਭ ਤੋਂ ਵੱਡੀ ਇੱਕ ਦਿਨੀ ਵਾਧਾ ਲੈ ਕੇ 38 ਹਜ਼ਾਰ ਅੰਕ ਦੇ ਮਨੋਵਿਗਿਆਨਿਕ ਪੱਧਰ ਤੋਂ ਪਾਰ।

38014.46 ਅੰਕ ‘ਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਦਾ ਨਿਫਟੀ 569.40 ਅੰਕ ਉੱਛਲ ਕੇ 11274.20 ਅੰਕ ‘ਤੇ ਪਹੁੰਚ ਗਿਆਬੀਐਸਈ ‘ਚ ਮਝੌਲੀ ਕੰਪਨੀਆਂ ‘ਚ ਲਿਵਾਲੀ ਜ਼ਿਆਦਾ ਰਹੀ ਜਦੋਂਕਿ ਛੋਟੀ ਕੰਪਨੀਆਂ ‘ਚ ਇਹ ਥੋੜੀ ਸੁਸਤ ਰਹੀ ਬੀਐਸਈ ਦਾ ਮਿਡਕੈਪ 6.28 ਫੀਸਦੀ ਵਧ ਕੇ 14120.07 ਅੰਕ ‘ਤੇ ਅਤੇ ਸਮਾਲਕੈਪ 3.94 ਫੀਸਦੀ ਵਧ ਕੇ 13204.25 ਅੰਕ ‘ਤੇ ਰਿਹਾ ਸਰਕਾਰ ਨੇ ਸੁਸਤ ਪਈ ਅਰਥਵਿਵਸਥਾ ਨੂੰ ਗਤੀ ਦੇਣ ਦੇ ਮਕਸਦ ਨਾਲ ਕੰਪਨੀ ਟੈਕਸ ‘ਚ ਭਾਰੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਜਿਸ ਨਾਲ ਸਰਕਾਰੀ ਮਾਲੀਆ ‘ਤੇ 1.45 ਲੱਖ ਕਰੋੜ ਰੁਪਏ ਦਾ ਬੋਝ ਪਵੇਗਾ।

ਇਹ ਵੀ ਪੜ੍ਹੋ : ਭਾਰਤ-ਕੈਨੇਡਾ ਸਬੰਧਾਂ ’ਚ ਬਰਕਰਾਰ ਰਿਹਾ ਤਣਾਅ ਤਾਂ ਦਾਲਾਂ ਦੀਆਂ ਕੀਮਤਾਂ ’ਤੇ ਪਾ ਸਕਦੈ ਅਸਰ!

ਘਰੇਲੂ ਕੰਪਨੀਆਂ ਲਈ ਕੰਪਨੀ ਟੈਕਸ ਨੂੰ 30 ਫੀਸਦੀ ਤੋਂ ਘੱਟ ਟੈਕਸ  25.10 ਫੀਸਦੀ ਤੇ ਇੱਕ ਅਕਤੂਬਰ ਤੋਂ ਬਣਨ ਵਾਲੀਆਂ ਨਵੀਂਆਂ ਕੰਪਨੀਆਂ ਲਈ ਇਸ ਨੂੰ ਘੱਟ ਕਰਕੇ 17.10 ਫੀਸਦੀ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਨਵੀਂ ਕੰਪਨੀਆਂ ਨੂੰ ਘੱਟੋ-ਘੱਟ ਬਦਲਵੇ ਟੈਕਸ (ਮੈਟ) ਤੋਂ ਵੀ ਮੁਕਤ ਕਰ ਦਿੱਤਾ ਗਿਆ ਜਦੋਂਕਿ ਪੁਰਾਣੀ ਘਰੇਲੂ ਕੰਪਨੀਆਂ ਲਈ ਮੈਟ ਨੂੰ 18.5 ਫੀਸਦੀ ਤੋਂ ਘੱਟ ਕਰਕੇ 15 ਫੀਸਦੀ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਸ਼ੇਅਰਾਂ ਦੀ ਖਰੀਦ ਬਚੇ ‘ਤੇ ਜਾਰੀ ਵਿੱਤ ਵਰ੍ਹੇ ‘ਚ ਅਮੀਰੋ ‘ਤੇ ਲਾਏ ਗਏ ਅਧਿਭਾਰ ਤੋਂ ਬਾਹਰ ਕੀਤੇ ਜਾਣ ਤੇ ਵਿਦੇਸ਼ੀ ਪੋਰਟਫੋਲੀਓ ਵਿਨਵੇਸ਼ਕਾਂ ਨੂੰ ਵੀ ਇਸ ਤੋਂ ਰਾਹਤ ਦਾ ਐਲਾਨ ਨਾਲ ਵੀ ਬਜ਼ਾਰਨੂੰ ਬਲ ਮਿਲਿਆ।