32 ਨੈਸ਼ਨਲ ਗੇਮ ਖੇਡਣ ਵਾਲੇ ਪੂਜਨੀਕ ਗੁਰੂ ਜੀ ਅੱਜ ਵੀ ਓਨੇ ਹੀ ਫਿੱਟ

pita ji

32 ਨੈਸ਼ਨਲ ਗੇਮਾਂ ਖੇਡਣ ਵਾਲੇ ਪੂਜਨੀਕ ਗੁਰੂ ਜੀ ਅੱਜ ਵੀ ਓਨੇ ਹੀ ਫਿੱਟ

(ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਜ ਵੀ ਓਨੇ ਹੀ ਫਿੱਟ ਹਨ ਜਦੋਂ ਪੂਜਨੀਕ ਗੁਰੂ ਜੀ ਸਕੂਲ ਟਾਈਮ ਖੇਡਦੇ ਹੁੰਦੇ ਸਨ। ਪੂਜਨੀਕ ਗੁਰੂ ਜੀ ਨੇ 32 ਨੈਸ਼ਨਲ ਗੇਮਾਂ ਖੇਡੀਆਂ ਹਨ। ਪੂਜਨੀਕ ਗੁਰੂ ਜੀ ਅੱਜ ਵੀ ਉਸੇ ਫੁਰਤੀ ਤੇ ਦਮਖਮ ਨਾਲ ਗੇਮ ਖੇਡਦੇ ਨਜ਼ਰ ਆਉਂਦੇ ਹਨ। ਪੂਜਨੀਕ ਗੁਰੂ ਜੀ ਬਰਨਾਵਾ ਆਸ਼ਰਮ ’ਚ ਵੀ ਗੇਮ ਖੇਡ ਰਹੇ ਹਨ। ਜਿਸ ਦੀ ਵੀਡਿਓ ਪੂਜਨੀਕ ਗੁਰੂ ਜੀ ਆਪਣੇ ਇੰਸਟਾਗ੍ਰਾਮ ਪੇਜ ’ਤੇ ਅਪਲੋਡ ਕਰ ਰਹੇ ਹਨ।

ਪੂਜਨੀਕ ਗੁਰੂ ਜੀ ਦੇ ਇਸ ਸ਼ਾਹੀ ਅੰਦਾਜ਼ ਦਾ ਸਾਧ-ਸੰਗਤ ਖੂਬ ਆਨੰਦ ਮਾਣ ਰਹੀ ਹੈ। ਪੂਜਨੀਕ ਗੁਰੂ ਜੀ ਰੋਜ਼ਾਨਾ ਆਪਣੇ ਨਵੇਂ ਨਵੇਂ ਸ਼ਾਹੀ ਅੰਦਾਜ਼ ’ਚ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਹਨ। ਪੂਜਨੀਕ ਗੁਰੂ ਜੀ ਦੇ ਵੱਖ-ਵੱਖ ਸ਼ਾਹੀ ਅੰਦਾਜ ਨੂੰ ਵੇਖ ਕੇ ਹਰ ਕੋਈ ਦੰਗ ਰਹਿ ਜਾਂਦਾ ਹੈ। ਪੂਜਨੀਕ ਗੁਰੂ ਜੀ ਜਦੋਂ ਖੇਡਦੇ ਹਨ ਤਾਂ ਉਹ ਤਾਂ ਕਮਾਲ ਹੈ। ਅੱਜ ਦੀ ਵੀਡਿਓ ’ਚ ਵੀ ਪੂਜਨੀਕ ਗੁਰੂ ਜੀ ਪੂਰੇ ਦਮਖਮ ਨਾਲ ਖੇਡਦੇ ਨਜ਼ਰ ਆ ਰਹੇ ਹਨ। ਪੂਜਨੀਕ ਗੁਰੂ ਜੀ ਦੀ ਫਿਟਨੈਸ ਨੂੰ ਵੇਖ ਕੇ ਹਰ ਕੋਈ ਹੈਰਾਨ ਹੈ। ਪੂਜਨੀਕ ਗੁਰੂ ਜੀ ਨੇ ਸਟੇਜ ਤੋਂ ਵੀ ਫਰਮਾਇਆ ਸੀ ਕਿ ਸਾਡਾ ਸਰੀਰ ਹੁਣ ਉਸ ਤਰ੍ਹਾਂ ਦਾ ਹੋ ਗਿਆ ਜਦੋਂ ਪਰਮ ਪਿਤਾ ਜੀ ਸਾਨੂੰ ਆਪਣੇ ਕੋਲ ਬੁਲਾਇਆ ਸੀ।

pita ji new sroop

ਇੰਸਟਾਗ੍ਰਾਮ ’ਤੇ ਸੋਮਵਾਰ ਨੂੰ ਆਈ ਸੋਹਣੇ ਸਤਿਗੁਰੂ ਜੀ ਦੀ ਤਾਜ਼ਾ ਵੀਡੀਓ, ਬੈਡਮਿੰਟਨ ਖੇਡਦੇ ਹੋਏ ਨਜ਼ਰ ਆਏ ਸੰਤ ਡਾ. ਐਮਐਸਜੀ

ਬਰਨਾਲਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸੋਮਵਾਰ ਨੂੰ ਇੰਸਟਾਗ੍ਰਾਮ ’ਤੇ ਤਾਜ਼ਾ ਵੀਡੀਓ ਪੋਸਟ ਕੀਤੀ। ਜਿਸ ਵਿੱਚ ਪੂਜਨੀਕ ਗੁਰੂ ਜੀ ਬੈਡਮਿੰਟਨ ਖੇਡਦੇ ਹੋਏ ਨਜ਼ਰ ਆਏ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਯੂਟਿਊਬ ਚੈਨਲ ’ਤੇ ਲਾਈਵ ਆ ਕੇ ਸਮਾਜ ਦੇ ਨੌਜਵਾਨਾਂ ਨੂੰ ਨਵੀਂ ਸੇਧ ਦੇ ਰਹੇ ਹਨ। ਪੂਜਨੀਕ ਗੁਰੂ ਜੀ ਰੂਹਾਨੀ ਸ਼ਬਦਾਂ ਰਾਹੀਂ ਸਾਧ-ਸੰਗਤ ਨੂੰ ਕਈ ਮੁੱਦਿਆਂ ’ਤੇ ਸੇਧ ਦੇ ਰਹੇ ਹਨ, ਆਪਣੀ ਆਤਮ-ਸ਼ਕਤੀ ਨੂੰ ਕਿਵੇਂ ਵਧਾਉਣਾ ਹੈ, ਕਿਵੇਂ ਤਰੱਕੀ ਕਰਨੀ ਹੈ, ਕ੍ਰੋਧ ਨੂੰ ਕਿਵੇਂ ਸ਼ਾਂਤ ਕਰਨਾ ਹੈ।

ਪੂਜਨੀਕ ਗੁਰੂ ਜੀ ਯੂਟਿਊਬ ਅਤੇ ਇੰਸਟਾਗ੍ਰਾਮ ’ਤੇ ਲਾਈਵ ਹੋ ਕੇ ਸਾਧ ਸੰਗਤ ਦਾ ਹਾਲ-ਚਾਲ ਪੁੱਛਣਾ,ਸਾਧ ਸੰਗਤ ਦੇ ਹੌਸਲੇ ਨੂੰ ਹੋਰ ਵੀ ਵਧਾ ਰਹੇ ਹਨ। ਪਿਆਰੇ ਮੁਰਸ਼ਿਦ ਜੀ ਦੀ ਪਾਵਨ ਬਾਣੀ ਸੁਣ ਕੇ ਸਾਧ ਸੰਗਤ ਅਨੰਦ ਨਾਲ ਝੂਮ ਰਹੀ ਹੈ। ਸਾਧ ਸੰਗਤ ਆਪੋ-ਆਪਣੇ ਤਰੀਕੇ ਨਾਲ ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨ ਦੇਣ ਦੀ ਖੁਸ਼ੀ ਮਨਾ ਰਹੀ ਹੈ, ਕੋਈ ਆਪਣੇ ਘਰਾਂ ਨੂੰ ਰੰਗੋਲੀ, ਦੀਵਿਆਂ ਦੀਆਂ ਕਤਾਰਾਂ ਨਾਲ ਸਜਾ ਰਿਹਾ ਹੈ, ਕੋਈ ਇਸ ਖੁਸ਼ੀ ਵਿੱਚ ਖੂਨਦਾਨ ਕਰ ਰਿਹਾ ਹੈ, ਕੋਈ ਲੋੜਵੰਦਾਂ ਦੀ ਮਦਦ ਕਰ ਰਿਹਾ ਹੈ। ਆਓ ਦੇਖੀਏ ਪੂਜਨੀਕ ਗੁਰੂ ਜੀ ਦੀ ਨਵੀਂ ਵੀਡੀਓ…

https://www.instagram.com/reel/CflVQU1FWO6/?utm_source=ig_embed&ig_rid=69889748-dd9f-40e5-aa97-29730169eea1

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ