ਕੈਦੀਆਂ ਨੇ ਚੱਲਦੀ ਬੱਸ ਤੋਂ ਮਾਰੀ ਛਾਲ, ਇੱਕ ਫਰਾਰ, ਇੱਕ ਕਾਬੂ 

(ਸੱਚ ਕਹੂੰ ਨਿਊਜ਼) ਲੁਧਿਆਣਾ। ਲੁਧਿਆਣਾ ’ਚ ਕੇਂਦਰੀ ਜੇਲ੍ਹ ’ਚੋਂ ਆਏ ਦੋ ਹਵਾਲਾਤੀ ਅਦਾਲਤ ’ਚ ਪੇਸ਼ੀ ਭੁਗਤਣ ਤੋਂ ਬਾਅਦ ਚਲਦੀ ਬੱਸ ’ਚੋਂ ਪੁਲਿਸ ਮੁਲਾਜ਼ਮਾਂ ਨੂੰ ਧੱਕਾ ਦੇ ਕੇ ਫਰਾਰ ਹੋ ਗਏ ਪੁਲਿਸ ਨੇ ਪਿੱਛਾ ਕਰਕੇ ਇੱਕ ਹਵਾਲਾਤੀ ਨੂੰ ਫੜ ਲਿਆ ਜਦੋਂਕਿ ਦੂਜਾ ਹਵਾਲਾਤੀ ਹਾਲੇ ਫਰਾਰ ਹੈ।

ਫਰਾਰ ਮੁਲਜ਼ਮ ਦੀ ਪਛਾਣ ਦੀਪਕ ਕੁਮਾਰ ਉਰਫ ਦੀਪੂ ਦੇ ਰੂਪ ’ਚ ਹੋਈ ਹੈ ਉੱਥੇ ਫੜੇ ਗਏ ਹਵਾਲਾਤੀ (Prisoners) ਦੀ ਪਛਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ ਦੋਵੇਂ ਮੁਲਜ਼ਮ ਨਸ਼ਾ ਤਸਕਰੀ ਦੇ ਮਾਮਲੇ ’ਚ ਵੱਖ-ਵੱਖ ਥਾਣਿਆਂ ’ਚ ਨਾਮਜ਼ਦ ਹਨ ਹਵਾਲਾਤੀਆਂ ਦੇ ਭੱਜਣ ਦੀ ਸੂਚਨਾ ਤੋਂ ਬਾਅਦ ਪੁਲਿਸ ਨੂੰ ਭਾਜੜ ਪੈ ਗਈ ਥਾਣਾ ਕੋਤਵਾਲੀ ਅਤੇ ਥਾਣਾ ਡਿਵੀਜਨ ਨੰਬਰ-2 ਦੀ ਪੁਲਿਸ ਟੀਮ ਮੌਕੇ ’ਤੇ ਪਹੰੁਚੀ ਐਸਐਚਓ ਅਰਸ਼ਪ੍ਰੀਤ ਕੌਰ ਨੇ ਟੀਮਾਂ ਬਣਾ ਕੇ ਫਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਕੇਂਦਰੀ ਜੇਲ੍ਹ ’ਚੋਂ ਸ਼ੁੱਕਰਵਾਰ ਨੂੰ ਬੱਸ ਪੇਸ਼ੀ ਲਈ ਕੈਦੀਆਂ (Prisoners) ਨੂੰ ਲੈ ਕੇ ਆਈ ਸੀ ਬੱਸ ’ਚ ਵੱਖ-ਵੱਖ ਕੇਸਾਂ ਨਾਲ ਸਬੰਧਤ ਕੁੱਲ 37 ਹਵਾਲਾਤੀ ਸਨ ਇਨ੍ਹਾਂ ਸਾਰਿਆਂ ਨੂੰ ਪੇਸ਼ੀ ’ਤੇ ਲਿਜਾਇਆ ਗਿਆ ਸੀ ਜਿਵੇਂ ਹੀ ਸ਼ਾਮ ਦੇ ਸਮੇਂ ਬੱਸ ਜੇਲ੍ਹ ਵਾਪਸ ਜਾਣ ਲੱਗੀ ਤਾਂ ਜਗਰਾਓਂ ਪੁੱਲ ਤੋਂ ਹੇਠਾਂ ਯੂ-ਟਰਨ ਲੈਂਦੇ ਸਮੇਂ ਮੁਲਜ਼ਮਾਂ ਨੇ ਫਰਾਰ ਹੋਣ ਲਈ ਬੱਸ ਦੇ ਦਰਵਾਜੇ ਨੂੰ ਜ਼ੋਰਦਾਰ ਧੱਕਾ ਮਾਰਿਆ।

ਇਸ ਤੋਂ ਬਾਅਦ ਬੱਸ ’ਚੋਂ ਦੋ ਹਵਾਲਾਤੀਆਂ ਨੇ ਛਾਲ ਮਾਰ ਦਿੱਤੀ ਪੁਲਿਸ ਮੁਲਾਜ਼ਮਾਂ ਨੇ ਵੀ ਫਰਾਰ ਹੋਏ ਹਵਾਲਾਤੀਆਂ ਦਾ ਪਿੱਛਾ ਕੀਤਾ ਇੱਕ ਹਵਾਲਾਤੀ ਹਰਜਿੰਦਰ ਸਿੰਘ ਨੂੰ ਪੁਲਿਸ ਨੇ ਫੜ ਲਿਆ ਜਦੋਂ ਉਸ ਦਾ ਦੂਜਾ ਸਾਥੀ ਦੀਪਕ ਫਰਾਰ ਹੋਣ ’ਚ ਸਫਲ ਹੋ ਗਿਆ ਫਿਲਹਾਲ ਪੁਲਿਸ ਫਰਾਰ ਹੋਏ ਦੂਜੇ ਹਵਾਲਾਤੀ ਦੀ ਭਾਲ ’ਚ ਜੁਟੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ