ਲੋਕਤੰਤਰ ਦਾ ਨਵਾਂ ਮੰਦਰ

Lok Sabha Election

New Parliment

ਸੰਸਦ ਦੀ ਨਵੀਂ ਇਮਾਰਤ ਦਾ ਉਦਘਾਟਨ ਹੋ ਗਿਆ ਹੈ (New Parliment) ਪ੍ਰਧਾਨ ਮੰਤਰੀ ਵੱਲੋਂ ਉਦਘਾਟਨ ਕੀਤੇ ਜਾਣ ’ਤੇ ਭਾਵੇਂ ਵਿਰੋਧੀਆਂ ਨੇ ਇਤਰਾਜ਼ ਜ਼ਾਹਿਰ ਕੀਤਾ ਹੈ ਪਰ ਫਿਰ ਵੀ ਇਹ ਪਲ ਦੇਸ਼ ਦਾ ਇੱਕ ਇਤਿਹਾਸਕ ਤੇ ਸੁਨਹਿਰੀ ਦੌਰ ਹੈ ਸੰਸਦ ਦੇਸ਼ ਦੀਆਂ ਉਮੀਦਾਂ ਦਾ ਘਰ ਹੈ ਇਹ ਭਵਨ ਸਿਰਫ ਇੱਟਾਂ ਜਾਂ ਸੀਮਿੰਟ ਦਾ ਬਣਿਆ ਹੋਇਆ ਨਹੀਂ ਸਗੋਂ ਇਹ ਜਨਤਾ ਪ੍ਰਤੀ ਸੇਵਾ ਤੇ ਸਮੱਰਪਣ ਭਾਵਨਾ ਦੇ ਨਾਲ-ਨਾਲ ਦੇਸ਼ ਦੀ ਤਾਕਤ ਦਾ ਪ੍ਰਤੀਕ ਹੈ ਭਾਵੇਂ ਫੌਜਾਂ ਕਿਸੇ ਦੇਸ਼ ਦੀ ਤਾਕਤ ਮੰਨੀਆਂ ਜਾਂਦੀਆਂ ਹਨ ਪਰ ਲੋਕਤੰਤਰ, ਮਾਨਵਵਾਦੀ ਤੇ ਸਿਵਲੀਅਨ ਯੁੱਗ ’ਚ ਵਿਧਾਨਪਾਲਿਕਾ ਹੀ ਦੇਸ਼ ਦੀ ਸਭ ਤੋਂ ਵੱਡੀ ਤਾਕਤ ਹੈ।

ਜਿੱਥੇ ਕੋਈ ਵੀ ਕਾਨੂੰਨ ਬਣਦਾ ਹੈ ਉਹ ਜਨਤਾ ਦੀ ਇੱਛਾ ਦੇ (New Parliment) ਵਿਰੁੱਧ ਨਹੀਂ ਜਾ ਸਕਦਾ ਸੰਸਦ ’ਚ ਲੋਕ-ਸ਼ਕਤੀ ਦਾ ਹੀ ਕਮਾਲ ਹੈ ਕਿ ਜਨਤਾ ਹਿਤੈਸ਼ੀ ਕਾਨੂੰਨ ਹੀ ਸਿਰੇ ਚੜ੍ਹਦੇ ਹਨ ਇਸੇ ਸਦਨ ਨੇੇ 100 ਤੋਂ ਵੱਧ ਵਾਰ ਦੇਸ਼ ਦੀਆਂ ਲੋੜਾਂ ਅਨੁਸਾਰ ਸੰਵਿਧਾਨ 100 ਤੋਂ ਵੱਧ ਵਾਰ ਸੋਧਿਆ ਤੇ ਗੈਰ-ਜ਼ਰੂਰੀ ਸੈਂਕੜੇ ਕਾਨੂੰਨਾਂ ਨੂੰ ਖਤਮ ਕੀਤਾ ਪੰਚਾਇਤ ਦੇ ਰੂਪ ’ਚ ਪ੍ਰਸ਼ਾਸਨ ਤੇ ਰਾਜਨੀਤੀ ਦੀ ਸਭ ਤੋਂ ਛੋਟੀ ਇਕਾਈ ਪੰਚਾਇਤ ਨੂੰ ਬਰਾਬਰ ਸੰਵਿਧਾਨਕ ਤਾਕਤ ਦੇ ਰੂਪ ’ਚ ਮਾਨਤਾ ਮਿਲੀ ਹੈ ਸੰਸਦ ਦੀ ਨਵੀਂ ਇਮਾਰਤ ਵਿਧਾਨਪਾਲਿਕਾ ਪ੍ਰਤੀ ਸਨਮਾਨ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰੇਗੀ ਇਹ ਘਟਨਾਚੱਕਰ ਦੇਸ਼ ਲਈ ਮਾਣ ਤੇ ਪ੍ਰਾਪਤੀ ਵਾਲੀ ਗੱਲ ਹੈ ਨਵੀਂ ਇਮਾਰਤ ’ਚ ਸੀਟਾਂ ਦਾ ਵਾਧਾ ਵੀ ਲੋਕਤੰਤਰ ਦੀ ਮਾਨਤਾ ਦਾ ਪ੍ਰਤੀਕ ਹੈ।

New Parliment

ਨਵੀਂ ਹਲਕਾਬੰਦੀ ਹੋਵੇਗੀ ਤਾਂ ਜਨਤਾ ਦੇ ਹੋਰ ਨੁਮਾਇੰਦਿਆਂ (New Parliment) ਦੇ ਬੈਠਣ ਦਾ ਪ੍ਰਬੰਧ ਹੈ ਇਹ ਆਪਣੇ-ਆਪ ’ਚ ਲੋਕਤੰਤਰ ਦਾ ਵਿਸਥਾਰ ਹੈ ਪਰ ਇੱਥੇ ਵੱਡਾ ਵਿਚਾਰਨਯੋਗ ਪਹਿਲੂ ਇਹ ਵੀ ਹੈ ਕਿ ਸੰਸਦ ਦੀ ਇਮਾਰਤ ਨੂੰ ਵੱਡੀ ਤੇ ਸੋਹਣੀ ਬਣਾਉਣ ਦੇ ਨਾਲ-ਨਾਲ ਸੰਸਦ ’ਚ ਚੱਲਣ ਵਾਲੀ ਕਾਰਵਾਈ ਅਤੇ ਬਹਿਸਾਂ ਦਾ ਪੱਧਰ ਵੀ ਮਜ਼ਬੂਤ ਕਰਨਾ ਪਵੇਗਾ ਵਿਰੋਧ ਦੇ ਨਾਂਅ ’ਤੇ ਰੌਲਾ-ਰੌਪਾ ਖ਼ਤਮ ਹੋਣਾ ਚਾਹੀਦਾ ਹੈ ਅਤੇ ਸਾਰਥਿਕ ਤੇ ਵਜ਼ਨਦਾਰ ਬਹਿਸ ਹੋਣੀ ਚਾਹੀਦੀ ਹੈ ਸੰਸਦ ਦੀ ਕਾਰਵਾਈ ਦਾ ਇੱਕ ਵੀ ਮਿੰਟ ਬਰਬਾਦ ਨਹੀਂ ਹੋਣਾ ਚਾਹੀਦਾ ਸੰਸਦ ਵਿਚਾਰਾਂ ਦੀ ਜਗ੍ਹਾ ਹੈ, ਰੌਲੇ-ਰੱਪੇ ਦਾ ਅਖਾੜਾ ਨਹੀਂ ਸੰਸਦ ਮੈਂਬਰਾਂ ਦਾ ਵਿਹਾਰ ਸੰਸਦੀ ਤੇ ਜ਼ਿੰਮੇਵਾਰੀ ਵਾਲਾ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ’ਚ ਸਤਿਸੰਗ ਭੰਡਾਰੇ ’ਚ ਆਇਆ ਸੰਗਤ ਦਾ ਹੜ੍ਹ

ਸੰਸਦ ਨੂੰ ਮਜ਼ਬੂਤ ਕਰਨ ਦੇ ਸੰਕਲਪ ਨਾਲ ਸੰਸਦ ਦੀ (New Parliment) ਮਹੱਤਤਾ ਹੈ ਜ਼ਰੂਰੀ ਹੈ ਕਿ ਸੰਸਦ ਮੈਂਬਰ ਆਪਣੇ ਸੁਚੱਜੇ ਵਿਹਾਰ ਨਾਲ ਸੰਸਦ ਦੀ ਸ਼ਾਨ ਨੂੰ ਵਧਾਉਣ ਲੋਕ ਸਭਾ ਤੇ ਰਾਜ ਸਭਾ ਦੋਵਾਂ ਦੇ ਤਾਲਮੇਲ ਨੇ ਸੰਸਦ ਨੂੰ ਮਜ਼ਬੂਤ ਕੀਤਾ ਹੈ ਇਹ ਸੰਸਦੀ ਲੋਕਤੰਤਰ ਦੀ ਮਜ਼ਬੂਤੀ ਦਾ ਹੀ ਕਮਾਲ ਹੈ ਕਿ ਦੇਸ਼ ਵਿਰੋਧੀ ਤਾਕਤਾਂ ਟਿਕ ਨਹੀਂ ਸਕੀਆਂ ਵਿਚਾਰਾਂ ਦੀ ਭਿੰਨਤਾ ਵਾਲੇ ਆਗੂਆਂ ਤੇ ਪਾਰਟੀਆਂ ਨੇ ਸੰਸਦ ਦੀ ਮਹਾਨਤਾ ਨੂੰ ਕਬੂਲਿਆ ਹੈ ਸੰਸਦ ਲੋਕਤੰਤਰ ਦਾ ਮੰਦਿਰ ਹੈ ਜ਼ਰੂਰਤ ਹੈ ਕਿ ਇਸ ਪਵਿੱਤਰ ਸਦਨ ਨੂੰ ਮੌਕਾਪ੍ਰਸਤ, ਸਵਾਰਥੀ ਅਤੇ ਘਟੀਆ ਪੱਧਰ ਦੀ ਰਾਜਨੀਤੀ ਤੋਂ ਮੁਕਤ ਰੱਖ ਕੇ ਲੋਕ ਸੇਵਾ ਦੀ ਭਾਵਨਾ ਨਾਲ ਮਜ਼ਬੂਤ ਕੀਤਾ ਹੈ ਤਾਂ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀਆਂ ਨੀਂਹਾਂ ਮਜ਼ਬੂਤ ਹੋਣ।