IPL 2023 : ਰਿਜਰਵ ਦਿਨ ’ਤੇ ਫਾਈਨਲ ਅੱਜ, ਅੱਜ ਵੀ ਅਹਿਮਦਾਬਾਦ ’ਚ ਮੀਂਹ ਦੀ ਸੰਭਾਵਨਾ

TATA IPL 2023

ਅਹਿਮਦਾਬਾਦ, (ਏਜੰਸੀ)। ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) (TATA IPL 2023) ’ਚ ਅੱਜ ਰਿਜਰਵ ਦਿਨ ’ਤੇ ਚੱੈਨਈ ਸੁਪਰ ਕਿੰਗਜ ਅਤੇ ਗੁਜਰਾਤ ਟਾਈਂਟਸ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ। ਐਤਵਾਰ ਨੂੰ ਅਹਿਮਦਾਬਾਦ ’ਚ ਲਗਾਤਾਰ ਮੀਂਹ ਪੈਂਦਾ ਰਿਹਾ, ਇਸ ਦੀ ਵਜ੍ਹਾ ਨਾਲ (TATA IPL 2023) ਮੈਚ ਨਹੀਂ ਹੋਇਆ। ਇਸ ਕਰਕੇ ਅੱਜ ਸ਼ਾਮ 7.30 ਵਜੇ ਤੋਂ ਨਰਿੰਦਰ ਮੋਦੀ ਸਟੇਡੀਅਮ ’ਚ ਮੁਕਾਬਲਾ ਖੇਡਿਆ ਜਾਵੇਗਾ। ਚੈੱਨਈ 10ਵੀਂ ਵਾਰ ਫਾਈਨਲ ਮੁਕਾਬਲਾ ਖੇਡੇਗੀ, ਟੀਮ ਨਾਲ 4 ਵਾਰ ਤਮਗੇ ਜਿੱਤੇ ਹਨ। (TATA IPL 2023) ਨਾਲ ਹੀ ਗੁਜਰਾਤ ਲਗਾਤਾਰ ਦੂਜੇ ਸਾਲ ਫਾਈਨਲ ’ਚ ਪਹੁੰਚੀ ਹੈ, ਪਿਛਲੇ ਸਾਲ ਵੀ ਚੈਂਪੀਅਨ ਬਣੀ ਸੀ ।

ਆਓ ਜਾਣਦੇ ਹਾਂ ਅੱਜ ਮੀਂਹ ਪਿਆ ਤਾਂ ਕੀ ਹੋਵੇਗਾ? | TATA IPL 2023

  1. ਰਾਤ 9.35 ਵਜੇ ਤੱਕ ਵੀ ਜੇਕਰ ਮੈਚ ਸ਼ੁਰੂ ਹੋਇਆ (TATA IPL 2023) ਤਾਂ ਪੂਰੇ 20 ਓਵਰਾਂ ਦਾ ਮੈਚ ਖੇਡਿਆ ਜਾਵੇਗਾ।
  2. 9.35 ਤੋਂ ਬਾਅਦ ਮੈਚ ਸ਼ੁਰੂ ਹੋਣ ’ਤੇ ਓਵਰ ਘੱਟ ਕੀਤੇ ਜਾਣਗੇ।
  3. 9.45 ਵਜੇ ਮੈਚ ਸ਼ੁਰੂ ਹੋਣ ’ਤੇ 19 ਓਵਰ, 10 ਵਜੇ 17 ਓਵਰ ਅਤੇ 10.30 ਵਜੇ ਸ਼ੁਰੂ ਹੋਣ ’ਤੇ 15-15 ਓਵਰਾਂ ਦਾ ਖੇਡ ਹੋਵੇਗਾ।
  4. ਰਾਤ 12:06 ਵਜੇ ਤੱਕ ਕੱਟ-ਆਉਟ ਸਮਾਂ ਰਹੇਗਾ, ਜੇਕਰ ਉਦੋਂ ਤੱਕ ਵੀ 5-5 ਓਵਰਾਂ ਦਾ ਖੇਡ ਸ਼ੁਰੂ ਨਹੀਂ ਹੋਇਆ ਤਾਂ ਮੈਚ ਰੱਦ ਕਰਾਰ ਦਿੱਤਾ ਜਾਵੇਗਾ।

ਜੇਕਰ ਫਾਈਨਲ ਰੱਦ ਹੁੰਦਾ ਹੈ ਤਾਂ ਕੀ ਹੋਵੇਗਾ? | TATA IPL 2023

ਆਈਸੀਸੀ ਟੂਰਨਾਮੈਂਟ ’ਚ ਫਾਈਨਲ (TATA IPL 2023) ਰੱਦ ਹੋਣ ’ਤੇ ਟਰਾਫੀ ਸ਼ੇਅਰ ਕੀਤੀ ਜਾਂਦੀ ਹੈ, ਪਰ ਆਈਪੀਐੱਲ ਨੂੰ ਲੈ ਕੇ ਅਜੇ ਇਸ ਤਰ੍ਹਾਂ ਦੀ ਕੋਈ ਵੀ ਸੂਚਨਾਂ ਸਾਹਮਣੇ ਨਹੀਂ ਆਈ ਹੈ। ਜੇਕਰ ਪਲੇਆਫ ਦਾ ਹੋਰ ਕੋਈ ਮੁਕਾਬਲਾ ਰੱਦ ਹੁੰਦਾ ਹੈ ਤਾਂ ਪੁਆਂਇੰਟਸ ਟੇਬਲ ’ਤੇ ਟਾਪ ’ਚ ਰਹਿਣ ਵਾਲੀ ਟੀਮ ਨੂੰ ਜੇਤੂ ਮੰਨਿਆ ਜਾਂਦਾ ਹੈ, ਪਰ ਫਾਈਨਲ ਲਈ ਅਜਿਹਾ ਕੁਝ ਨਹੀਂ ਕਿਹਾ ਗਿਆ ਹੈ। ਪਰ ਸੰਭਵ ਹੈ ਕਿ ਫਾਈਨਲ ਰੱਦ ਹੋਣ ’ਤੇ ਆਈਪੀਐੱਲ ’ਚ ਵੀ ਟਰਾਫੀ ਸ਼ੇਅਰ ਹੀ ਕੀਤੀ ਜਾਵੇਗੀ।

ਪਿੱਚ ਰਿਪੋਰਟ | TATA IPL 2023

ਨਰਿੰਦਰ ਮੋਦੀ ਸਟੇਡੀਅਮ ਦੀ ਪਿੱਚ ਬੱਲੇਬਾਜ਼ਾਂ (TATA IPL 2023) ਦੀ ਕਾਫੀ ਮਦਦ ਕਰਦੀ ਹੈ। ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਤੋਂ ਬਿਲਕੁਲ ਉਲਟ ਮਾਹੌਲ ਹੋਵੇਗਾ। ਜੇਕਰ ਤੇਜ਼ ਗੇਂਦਬਾਜ਼ਾਂ ਲਈ ਰਫ਼ਤਾਰ ਅਤੇ ਉਛਾਲ ਹੈ ਤਾਂ ਆਊਟਫੀਲਡ ਵੀ ਤੇਜ਼ ਹੋਵੇਗੀ। ਇਸ ਪਿੱਚ ‘ਤੇ ਸਪਿਨ ਗੇਂਦਬਾਜ਼ਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਸ਼ਾਮ ਨੂੰ ਤ੍ਰੇਲ ਵੀ ਅਹਿਮ ਭੂਮਿਕਾ ਨਿਭਾਏਗੀ। ਨਰਿੰਦਰ ਮੋਦੀ ਮੈਦਾਨ ‘ਤੇ ਇਸ ਸੀਜ਼ਨ ‘ਚ ਕੁੱਲ ਅੱਠ ਮੈਚ ਖੇਡੇ ਗਏ ਹਨ, ਜਿਨ੍ਹਾਂ ‘ਚ ਗੁਜਰਾਤ ਨੇ ਪੰਜ ਜਿੱਤੇ ਹਨ ਅਤੇ ਤਿੰਨ ਹਾਰੇ ਹਨ। ਇੱਥੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ ਪੰਜ ਵਾਰ ਜਿੱਤ ਦਰਜ ਕੀਤੀ ਹੈ ਜਦਕਿ ਪਿੱਛਾ ਕਰਨ ਵਾਲੀ ਟੀਮ ਤਿੰਨ ਵਾਰ ਜਿੱਤੀ ਹੈ। ਗੁਜਰਾਤ ਅਤੇ ਚੇਨਈ ਵਿਚਾਲੇ ਇਸ ਮੈਦਾਨ ‘ਤੇ ਸਿਰਫ ਇਕ ਮੈਚ ਖੇਡਿਆ ਗਿਆ ਸੀ, ਜਿਸ ‘ਚ ਗੁਜਰਾਤ ਨੇ ਜਿੱਤ ਦਰਜ ਕੀਤੀ ਸੀ।