ਲੋਕਤੰਤਰ ਦਾ ਘਾਣ

ਲੋਕਤੰਤਰ ਦਾ ਘਾਣ

ਪੰਜਾਬ ’ਚ ਸਥਾਨਕ ਸਰਕਾਰਾਂ ਲਈ 14 ਫ਼ਰਵਰੀ ਨੂੰ ਵੋਟਾਂ ਪੈਣੀਆਂ ਹਨ ਪਰ ਜਿਸ ਤਰ੍ਹਾਂ ਜਿਲ੍ਹਾ ਫ਼ਾਜ਼ਿਲਕਾ, ਫ਼ਿਰੋਜ਼ਪੁਰ ਤੇ ਤਰਨਤਾਰਨ ’ਚ ਨਾਮਜ਼ਦਗੀਆਂ ਰੋਕਣ ਲਈ ਗੋਲੀਬਾਰੀ ਤੇ ਕੁੱਟਮਾਰ ਦੇ ਮਾਮਲੇ ਸਾਹਮਣੇ ਆਏ ਹਨ ਉਸ ਤੋਂ ਇਹ ਜਾਪਦਾ ਹੈ ਕਿ ਰਾਜਨੀਤੀ ਦੇ ਹੇਠਲੇ ਪੱਧਰ ’ਤੇ ਸੱਤਾ ਨੂੰ ਸਿਰਫ਼ ਤਾਕਤ ’ਤੇ ਹੰਕਾਰ ਦੀ ਖੇਡ ਸਮਝ ਲਿਆ ਗਿਆ ਹੈ ਅਸਲ ’ਚ ਲੋਕਤੰਤਰ ’ਚ ਵਿਰੋਧੀ ਤੋਂ ਬਿਨਾਂ ਸਿਆਸਤ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ ਚੋਣਾਂ ਲੜਨ ਦਾ ਹਰ ਕਿਸੇ ਨੂੰ ਅਧਿਕਾਰ ਹੈ ਰਾਜਨੀਤੀ ਕਿਸੇ ਦੀ ਨਿੱਜੀ ਜਾਗੀਰ ਨਹੀਂ ਹੈ

ਇਹ ਨੈਤਿਕ ਤੌਰ ’ਤੇ ਵੀ ਗਿਰੀ ਹੋਈ ਗੱਲ ਹੈ ਕਿ ਕਿਸੇ ਨੂੰ ਨਾਮਜ਼ਦਗੀ ਭਰਨ ਤੋਂ ਹੀ ਰੋਕਿਆ ਜਾਵੇ ਵਿਧਾਨ ਸਭਾ ਚੋਣਾਂ ਤੇ ਲੋਕ ਸਭਾ ਚੋਣਾਂ ’ਚ ਹਿੰਸਾ ਦੀਆਂ ਘਟਨਾਵਾਂ ’ਚ ਲਗਾਤਾਰ ਕਮੀ ਆ ਰਹੀ ਹੈ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਇਹ ਚੋਣਾਂ ਅਮਨ-ਅਮਾਨ ਨਾਲ ਹੋਣ ਲੱਗੀਆਂ ਹਨ ਪਰ ਪੰਚਾਇਤੀ ਚੋਣਾਂ ਤੇ ਸਥਾਨਕ ਸਰਕਾਰਾਂ ਚੋਣਾਂ ’ਚ ਹਿੰਸਾ ਦਾ ਰੁਝਾਨ ਘਟਣ ਦੀ ਬਜਾਇ ਵਧ ਰਿਹਾ ਹੈ ਇਨ੍ਹਾਂ ਚੋਣਾਂ ’ਚ ਪਹਿਲਾਂ ਹਿੰਸਾ ਸਿਰਫ਼ ਵੋਟਾਂ ਵਾਲੇ ਦਿਨ ਹੁੰਦੀ ਸੀ ਜ਼ਿਆਦਾਤਰ ਫ਼ਰਜੀ ਵੋਟਾਂ ਪਵਾਉਣ ਜਾਂ ਰੋਕਣ ਜਾਂ ਫ਼ਿਰ ਬੂੁਥਾਂ ’ਤੇ ਕਬਜਿਆਂ ਮੌਕੇ ਹਿੰਸਾ ਹੁੰਦੀ ਸੀ,

ਪਰ ਹੁਣ ਰੁਝਾਨ ਹੋਰ ਖ਼ਤਰਨਾਕ ਹੁੰਦਾ ਜਾ ਰਿਹਾ ਹੈ ਤੇ ਨਾਮਜ਼ਦਗੀਆਂ ਭਰਨ ਵੇਲੇ ਹੀ ਇੱਕ-ਦੂਜੇ ’ਤੇ ਹਮਲੇ ਹੁੰਦੇ ਹਨ ਪਰ ਇਹ ਸਾਰਾ ਕੁਝ ਸਿਰਫ਼ ਹੇਠਲੇ ਪੱਧਰ ਦੇ ਆਗੂ ਦੀ ਹੀ ਤੰਗ ਸੋਚ ਦਾ ਨਤੀਜਾ ਨਹੀਂ ਸਗੋਂ ਪਾਰਟੀ ਦੇ ਸੀਨੀਅਰ ਆਗੂਆਂ ਦੀਆਂ ਵੱਡੀਆਂ ਸਿਆਸੀ ਖਾਹਿਸ਼ਾਂ ਦੀ ਉਪਜ ਹੈ ਜੋ ਹੇਠਲੇ ਪੱਧਰ ’ਤੇ ਆਪਣੇ ਪਾਰਟੀ ਯੂਨਿਟਾਂ ਨੂੰ ਮਜ਼ਬੂਤ ਰੱਖਣ ਲਈ ਆਪਣੇ ਵਰਕਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਘਾਤਕ ਤਜ਼ਰਬੇ ’ਚੋਂ ਲੰਘਾਉਣ ਤੋਂ ਗੁਰੇਜ਼ ਨਹੀਂ ਕਰਦੇ ਇਸ ਖਤਰਨਾਕ ਰੁਝਾਨ ਦੀ ਸਭ ਤੋਂ ਵੱਡੀ ਮਾਰ ਭਾਈਚਾਰਕ ਸਾਂਝ ਨੂੰ ਪੈ ਰਹੀ ਹੈ ਪਿੰਡ ਪੱਧਰ ’ਤੇ ਸਿਆਸੀ ਦੁਸ਼ਮਣੀਆਂ ਤਣਾਅ ਦਾ ਕਾਰਨ ਬਣ ਰਹੀਆਂ ਹਨ

ਇਹੀ ਕਾਰਨ ਹੈ ਕਿ ਪਿਛਲੀਆਂ ਦੋ-ਤਿੰਨ ਪੰਚਾਇਤੀ ਚੋਣਾਂ ’ਚ ਕਤਲ ਦੀਆਂ ਅÎਣਗਿਣਤ ਘਟਨਾਵਾਂ ਵਾਪਰੀਆਂ ਹਿੰਸਾ ਦੇ ਮਾਮਲੇ ਵਿਧਾਇਕਾਂ ਖਿਲਾਫ਼ ਦਰਜ ਹੋ ਰਹੇ ਹਨ ਜੇਕਰ ਵੇਖਿਆ ਜਾਵੇ ਤਾਂ ਇਹਨਾਂ ਚੋਣਾਂ ’ਚ ਵਿਧਾਇਕਾਂ ਤੇ ਸੰਸਦ ਮੈਂਬਰਾਂ ਦਾ ਕੋਈ ਕੰਮ ਨਹੀਂ ਹੋਣਾ ਚਾਹੀਦਾ ਇਹ ਚੋਣਾਂ ਹੇਠਲੇ ਆਗੂਆਂ ਨੂੰ ਉੱਪਰਲੇ ਆਗੂਆਂ ਦੀ ਦਖ਼ਲਅੰਦਾਜ਼ੀ ਤੋਂ ਬਿਨਾਂ ਹੋਣੀਆਂ ਚਾਹੀਦੀਆਂ ਹਨ ਵਿਧਾਇਕਾਂ ’ਤੇ ਇਸ ਗੱਲ ਦਾ ਦਬਾਅ ਨਹੀਂ ਹੋਣਾ ਚਾਹੀਦਾ ਹੈ ਕਿ ਪਾਰਟੀ ਨਾਲ ਸਬੰਧਿਤ ਕੌਂਸਲਰਾਂ ਦੀ ਜਿੱਤ-ਹਾਰ ਨਾਲ ਵਿਧਾਇਕ ਦੀ ਕਾਰਗੁਜ਼ਾਰੀ ਤੈਅ ਕੀਤੀ ਜਾਵੇਗੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.