ਰੇਤ ਖੱਡਾਂ ਅਲਾਟ ਕਰਨ ਲਈ ਇਸ ਦਿਨ ਨਿੱਕਲੇਗਾ ਡਰਾਅ

Draw

ਕਮਰੀਸ਼ਅਲ ਰੇਤ ਮਾਈਨਿੰਗ ਸਾਈਟਾਂ ਦੇ ਟੈਂਡਰਾਂ ਲਈ ਜ਼ਿਲ੍ਹਾ ਪੱਧਰੀ ਮੁਲਾਂਕਣ ਕਮੇਟੀ ਦਾ ਗਠਨ

ਫਾਜ਼ਿਲਕਾ (ਰਜਨੀਸ਼ ਰਵੀ) ਮਾਈਨਿੰਗ ਅਤੇ ਜਿਆਲੋਜੀ ਵਿਭਾਗ ਜਿਲ੍ਹਾ ਫਾਜਿਲਕਾ ਵੱਲੋਂ ਕਮਰੀਸ਼ਅਲ ਰੇਤ ਮਾਈਨਿੰਗ ਸਾਈਟਾਂ ਦੇ ਟੈਂਡਰਾਂ ਵਿਚ ਐਚ-1 ਬੋਲੀਕਾਰਾਂ ਦੇ ਰੇਟ ਬਰਾਬਰ ਹੋਣ ਕਾਰਨ ਵਿਭਾਗ ਵੱਲੋਂ ਇਕ ਜ਼ਿਲ੍ਹਾ ਪੱਧਰੀ ਮੁਲਾਂਕਣ ਕਮੇਟੀ ਦਾ ਗਠਨ ਕੀਤਾ ਹੈ।
ਇਹ ਜਾਣਕਾਰੀ ਡਰੇਨੇਜ ਕਮ ਮਾਈਨਿੰਗ ਅਤੇ ਜਿਆਲੋਜੀ ਮੰਡਲ ਕਾਰਜਕਾਰੀ ਇੰਜੀਨੀਅਰ ਫਾਜਿਲਕਾ ਅਲੋਕ ਚੋਧਰੀ ਨੇ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਫਾਜਿਲਕਾ ਨੇ ਦੱਸਿਆ ਕਿ ਵਿਭਾਗ ਵੱਲੋਂ 1 ਨੰਬਰ ਵਪਾਰਕ ਕਲੱਸਟਰ 27 ਅਧੀਨ ਮਾਈਨਿੰਗ ਸਾਈਟਾਂ ਲਈ ਟੈਂਡਰ ਮੰਗੇ ਗਏ ਸਨ ਜਿਨ੍ਹਾਂ ਵਿਚੋਂ ਕਲੱਸਟਰ 27 ਵਿੱਚ ਸੁਖੇਰਾ ਬੋਦਲਾ 1, ਸੁਖੇਰਾ ਬੋਦਲਾ 2 ਅਤੇ ਸੁਖੇਰਾ ਬੋਦਲਾ 3 ਸ਼ਾਮਲ ਸਨ। ਇਸ ਦਫਤਰ ਵੱਲੋਂ ਜਾਰੀ ਕੀਤੇ ਗਏ ਟੈਂਡਰ ਵਿਚ ਬਰਾਬਰੀ ਸੀ। (Draw)

ਇਹ ਵੀ ਪੜ੍ਹੋ : ਰਮਾਡਾ ’ਤੇ ਘਿਰ ਸਕਦੇ ਨੇ ਚੰਨੀ, ਗੋਆ ’ਚ 8 ਏਕੜ ਜ਼ਮੀਨ, ਕਿਰਾਇਆ ਸਿਰਫ਼ 1 ਲੱਖ, ਹੁਣ ਵਿਜੀਲੈਂਸ ਕਰੇਗਾ ਮਾਮਲਾ ਦਰਜ਼

ਕਾਰਜਕਾਰੀ ਇੰਜੀਨੀਅਰ ਫਾਜਿਲਕਾ ਨੇ ਦੱਸਿਆ ਕਿ ਮੁਲਾਂਕਣ ਕਮੇਟੀ ਵੱਲੋਂ 20 ਜੂਨ ਦਿਨ ਮੰਗਲਵਾਰ ਸਮਾਂ ਸਵੇਰੇ 11 ਵਜੇ ਦਫਤਰ ਡਿਪਟੀ ਕਮਿਸ਼ਨਰ, ਫਾਜਿਲਕਾ ਵਿਖੇ ਮੀਟਿੰਗ ਹਾਲ ਵਿੱਚ ਰੇਤ ਖੱਡਾਂ ਨੂੰ ਅਲਾਟ ਕਰਨ ਦਾ ਡਰਾਅ ਕੱਢਿਆ ਜਾਵੇਗਾ। ਟੈਂਡਰ ਪ੍ਰਕਿਰਿਆ ਵਿਚ ਹਿੱਸਾ ਲੈਣ ਵਾਲੇ ਸਾਰੇ ਠੇਕੇਦਾਰਾ/ਸੁਸਾਇਟੀਆਂ ਨੂੰ ਡਰਾਅ ਵਾਲੇ ਦਿਨ ਨਿਰਧਾਰਤ ਸਮੇਂ ਤੇ ਡੀ.ਸੀ.ਦਫਤਰ ਫਾਜਿਲਕਾ ਪੁਹੰਚਣਾ ਹੋਵੇਗਾ ਅਤੇ ਉਨ੍ਹਾਂ ਵੱਲੋਂ ਆਪਣੇ ਖਰਚੇ ਤੇ ਇਸ ਸਾਰੀ ਪ੍ਰਕਿਰਿਆਂ ਦੀ ਵੀਡੀਓ ਰਿਕਾਰਡਿੰਗ ਕਰਨ ਦੀ ਵੀ ਇਜਾਜਤ ਦਿੱਤੀ ਜਾਵੇਗੀ।