ਰਾਮ ਨਾਮ ਹੀ ਦਿੰਦਾ ਹੈ ਆਤਮ ਬਲ

Saint Dr MSG
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

ਰੂਹਾਨੀਅਤ: ਰਾਮ ਨਾਮ ਹੀ ਦਿੰਦਾ ਹੈ ਆਤਮ ਬਲ

(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr MSG) ਫ਼ਰਮਾਉਦੇ ਹਨ ਕਿ ਇਨਸਾਨ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ ਰੱਬ ਨੂੰ ਭੁਲਾਈ ਬੈਠਾ ਹੈ ਉਸ ਨੂੰ ਭੁੱਲਣ ਨਾਲ ਇਨਸਾਨ ਦੇ ਅੰਦਰ ਗ਼ਮ, ਦੁੱਖ, ਦਰਦ, ਚਿੰਤਾ, ਪਰੇਸ਼ਾਨੀਆਂ ਵਧਦੀਆਂ ਜਾਂਦੀਆਂ ਹਨ ਤੇ ਇਨਸਾਨ ਆਤਮਿਕ ਕਮਜ਼ੋਰੀ ਦੀ ਵਜ੍ਹਾ ਨਾਲ ਹਮੇਸ਼ਾ ਦੁਖੀ ਪਰੇਸ਼ਾਨ ਰਹਿਣ ਲਗਦਾ ਹੈ ਜਿਨ੍ਹਾਂ ਦੇ ਅੰਦਰ ਆਤਮਿਕ ਕਮਜ਼ੋਰੀ ਹੁੰਦੀ ਹੈ, ਕੋਈ ਵੀ ਗੱਲ ਉਨ੍ਹਾਂ ਨੂੰ ਸਹਿਣ ਨਹੀਂ ਹੁੰਦੀ ਗੱਲ-ਗੱਲ ’ਤੇ ਗੁੱਸਾ ਕਰਨਾ ਆਮ ਗੱਲ ਹੋ ਜਾਂਦੀ ਹੈ ਇੱਕ ਰਾਮ-ਨਾਮ ਹੀ ਅਜਿਹੀ ਤਾਕਤ ਹੈ, ਜਿਸ ਦਾ ਜਾਪ ਕਰਨ ਨਾਲ ਇਨਸਾਨ ਅੰਦਰ ਆਤਮਬਲ ਆਉਦਾ ਹੈ, ਜਿਸ ਦੁਆਰਾ ਇਨਸਾਨ ਵੱਡੇ ਤੋਂ ਵੱਡੇ ਕੰਮ ’ਚ ਵੀ ਪਰੇਸ਼ਾਨ ਨਹੀਂ ਹੁੰਦਾ।

ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਜਦੋਂ ਆਤਮਿਕ ਕਮਜ਼ੋਰੀ ਆ ਜਾਂਦੀ ਹੈ ਤਾਂ ਲੋਕ ਬੇਵਜ੍ਹਾ ਹੀ ਉਲਝਦੇ ਰਹਿੰਦੇ ਹਨ, ਬਿਨਾਂ ਵਜ੍ਹਾ ਲੜਦੇ ਰਹਿੰਦੇ ਹਨ। ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਆਤਮਬਲ, ਰੂਹਾਨੀ ਸ਼ਕਤੀ ਪਾਉਣ ਲਈ ਸਤਿਸੰਗ ਹੀ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਇੱਕ ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਦਾ ਨਾਮ ਲਿਆ ਜਾਂਦਾ ਹੋਵੇ, ਇੱਕ ਮਾਲਕ ਦੀ ਚਰਚਾ ਹੁੰਦੀ ਹੋਵੇ, ਇਨਸਾਨ ਉਥੇ ਆ ਕੇ ਬੈਠੇ, ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਸਾਰਾ ਕੁਝ ਉਸ ਦੇ ਅੰਦਰ ਹੈ,

ਰੂਹਾਨੀਅਤ: ਰਾਮ ਨਾਮ ਹੀ ਦਿੰਦਾ ਹੈ ਆਤਮ ਬਲ

ਫਿਰ ਵੀ ਉਹ ਕੰਗਾਲ ਹੈ ਜੋ ਬ੍ਰਹਿਮੰਡ ’ਚ ਹੈ, ਉਹ ਇਨਸਾਨ ਦੇ ਸਰੀਰ ’ਚ ਹੈ, ਜੋ ਰਾਮ ਦਾ ਨਾਮ ਜਪੇਗਾ, ਉਹੀ ਸਾਰਾ ਕੁਝ ਪ੍ਰਾਪਤ ਕਰ ਸਕਦਾ ਹੈ ਉਸ ਨੂੰ ਹੀ ਸਾਰਾ ਕੁਝ ਮਿਲਦਾ ਹੈ, ਨਹੀਂ ਤਾਂ ਜਿਵੇਂ ਲੋਕ ਆਉਦੇ ਹਨ, ਉਵੇਂ ਹੀ ਵਾਪਸ ਚਲੇ ਜਾਂਦੇ ਹਨ ਖਾਲੀ ਹੱਥ ਆਏ, ਖਾਲੀ ਹੱਥ ਪਰਤ ਜਾਂਦੇ ਹਨ ਪਰ ਜੋ ਲੋਕ ਸਤਿਸੰਗ ਸੁਣਦੇ ਹਨ, ਰਾਮ ਨਾਮ ਦਾ ਜਾਪ ਕਰਦੇ ਹਨ, ਭਗਤੀ ਕਰਦੇ ਹਨ, ਉਹ ਹੀ ਉਸ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ ਤੇ ਉਹ ਮਾਲਕ ਦੇ ਰਹਿਮੋ-ਕਰਮ ਨੂੰ ਪ੍ਰਾਪਤ ਕਰਕੇ ਸਾਰੀਆਂ ਖੁਸ਼ੀਆਂ ਪਾ ਕੇ ਇਸ ਕਲਿਯੁੱਗ ’ਚ ਮਾਤਲੋਕ ’ਚ ਵੀ ਪਰਮਾਨੰਦ ਦੀ ਪ੍ਰਾਪਤੀ ਕਰ ਲੈਂਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ