ਮਾਨਵਤਾ ਭਲਾਈ ਕੰਮਾਂ ’ਚ ਮੋਹਰੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਖੂਨਦਾਨ ਕਰਕੇ ਬਚਾ ਰਹੇ ਲੋਕਾਂ ਦੀਆਂ ਜਾਨਾਂ

‘‘ਖੂਨਦਾਨ ਕਰਕੇ ਜੇਕਰ ਕਿਸੇ ਦੀ ਜਾਨ ਬਚਾਈ ਜਾ ਸਕਦੀ ਹੈ, ਤਾਂ ਇਹ ਬਹੁਤ ਪੁੰਨ ਦਾ ਕੰਮ ਹੈ ਮਾਨਵਤਾ ਦੇ ਨਾਤੇ ਮਨੁੱਖ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਕਰਨ ਨਾਲ ਸਰੀਰ ਵਿਚ ਕੋਈ ਕਮਜ਼ੋਰੀ ਨਹੀਂ ਆਉਂਦੀ, ਸਗੋਂ ਪਹਿਲਾਂ ਦੇ ਮੁਕਾਬਲੇ ਚੰਗਾ ਖੂਨ ਬਣਦਾ ਹੈ ਤੇ ਸਰੀਰ ਵਿੱਚ ਤਾਜ਼ਗੀ ਮਹਿਸੂਸ ਹੁੰਦੀ ਹੈ’’ ਪੂਜਨੀਕ ਗੁਰੂ ਸੁੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ

2022 ਤੱਕ Dera Sacha Sauda ਦੇ ਸ਼ਰਧਾਲੂਆਂ ਨੇ 9 ਲੱਖ 77 ਹਜ਼ਾਰ 738 ਯੂਨਿਟ ਖੂਨਦਾਨ ਕਰਕੇ ਬਚਾਈ ਅਣਗਿਣਤ ਲੋਕਾਂ ਦੀ ਜ਼ਿੰਦਗੀ

  • ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਭਾਰਤੀ ਫੌਜ, ਥੈਲੇਸੀਮੀਆ ਪੀੜਤਾਂ, ਪੁਲਿਸ ਪ੍ਰਸ਼ਾਸਨ ਅਤੇ ਪੱਤਰਕਾਰ ਸਮਾਜ ਨੂੰ ਮੁਹੱਈਆ ਕਰਵਾ ਰਹੇ ਹਨ ਮੁਫ਼ਤ ਖੂਨ

ਸਰਸਾ। ਜ਼ਿੰਦਗੀ ਵਿੱਚ ਉਸ ਸਮੇਂ ਬੜਾ ਸਕੂਨ ਪਾਉਂਦੇ ਹਾਂ, ਜਦੋਂ ਕਿਸੇ ਜ਼ਰੂਰਤਮੰਦ ਨੂੰ ਦੇ ਕੇ ਖੂਨ ਆਉਂਦੇ ਹਾਂ…। ਅੱਜ ਵਿਸ਼ਵ ਖੂਨਦਾਨ ਦਿਵਸ ਹੈ ਅਤੇ ਇਹ ਪੰਗਤੀਆਂ ਡੇਰਾ ਸੱਚਾ ਸੌਦਾ ਦੇ ਖੂਨਦਾਨੀਆਂ ’ਤੇ ਬਿਲਕੁਲ ਸਹੀ ਢੁੱਕਦੀਆਂ ਹਨ। ਕਿਉਂਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਸਿੱਖਿਆਵਾਂ ਦਾ ਪਾਲਣ ਕਰਦੇ ਹੋਏ ਟਿ੍ਰਊ ਬਲੱਡ ਪੰਪ ਦੇ ਨਾਂਅ ਨਾਲ ਦੁਨੀਆਂ ਭਰ ਵਿੱਚ ਮਸ਼ਹੂਰ ਡੇਰਾ ਸੱਚਾ ਸੌਦਾ ਦੇ ਖੂਨਦਾਨੀ ਬਿਨਾ ਕਿਸੇ ਸਵਾਰਥ ਤੇ ਬਿਨਾ ਪੈਸੇ ਲਏ ਅਣਜਾਣ ਲੋਕਾਂ ਲਈ ਖੂਨਦਾਨ ਕਰ ਰਹੇ ਹਨ। ਗੱਲ ਅੰਕੜਿਆਂ ਦੀ ਕਰੀਏ ਤਾਂ ਸਾਲ 2022 ਤੱਕ ਡੇਰਾ ਸੱਚਾ ਸੌਦਾ (Dera Sacha Sauda) ਦੇ ਸ਼ਰਧਾਲੂ 9 ਲੱਖ 77 ਹਜ਼ਾਰ 738 ਯੂਨਿਟ ਖੂਨਦਾਨ ਕਰਕੇ ਅਣਗਿਣਤ ਲੋਕਾਂ ਦੀਆਂ ਅਨਮੋਲ ਜ਼ਿੰਦਗੀਆਂ ਬਚਾ ਚੁੱਕੇ ਹਨ।

ਭਾਵ 4 ਲੱਖ 39 ਹਜ਼ਾਰ 982 ਲੀਟਰ ਖੂਨਦਾਨ ਕਰ ਚੁੱਕੇ ਹਨ। ਇਸ ਤੋਂ ਇਲਾਵਾ 2007 ਵਿੱਚ ਸ਼ਾਹ ਸਤਿਨਾਮ ਜੀ ਸਪੈਸ਼ੇਲਿਟੀ ਹਸਪਤਾਲ ਵਿੱਚ ਬਣੇ ਪੂਜਨੀਕ ਬਾਪੂ ਮੱਘਰ ਸਿੰਘ ਜੀ ਇੰਰਨੈਸ਼ਨਲ ਬਲੱਡ ਬੈਂਕ ਵਿੱਚ ਹੁਣ ਤੱਕ ਇੱਕ ਲੱਖ 77 ਹਜ਼ਾਰ 822 ਯੂਨਿਟ ਖੂਨਦਾਨ ਕੀਤਾ ਜਾ ਚੁੱਕਾ ਹੈ।

ਖੂਨਦਾਨ ਲਈ ਅੱਜ ਵੀ ਦੁਨੀਆਂ ’ਚ ਮੋਹਰੀ ਹੈ ਸਰਸਾ | Dera Sacha Sauda

ਜਦੋਂ ਚਰਚਾ ਖੂਨਦਾਨ ਸਮੇਤ ਸਮਾਜ ਭਲਾਈ ਕਾਰਜਾਂ ਦੀ ਹੋਵੇ ਤਾਂ ਸਰਸਾ ਦਾ ਨਾਂਅ ਨਾ ਆਵੇ, ਇਹ ਨਾਮੁਮਕਿਨ ਹੈ। ਕਿਉਂਕਿ ਖੂਨਦਾਨ ਦੇ ਖੇਤਰ ਵਿਚ ਸਰਸਾ ਅੱਜ ਵੀ ਵਿਸ਼ਵ ਵਿੱਚ ਮੋਹਰੀ ਬਣਿਆ ਹੋਇਆ ਹੈ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਖੂਨਦਾਨ ਨੂੰ ਲੈ ਕੇ ਜੋ ਰੀਤ ਚਲਾਈ ਹੈ ਅੱਜ ਦੇਸ਼ ਉਸ ਦਾ ਪਾਲਣ ਕਰ ਰਿਹਾ ਹੈ। ਖਾਸ ਪਹਿਲੂ ਤਾਂ ਇਹ ਹੈ ਕਿ ਇੱਥੋਂ ਦੇ ਖੂਨਦਾਨੀਆਂ ਨੂੰ ਤੁਰਦੇ-ਫਿਰਦੇ ਟਿ੍ਰਊ ਬਲੱਡ ਪੰਪ ਦੀ ਉਪਾਧੀ ਮਿਲੀ ਹੋਈ ਹੈ, ਜੋ ਜਦੋਂ ਵੀ, ਜਿੱਥੇ ਵੀ, ਕਿਸੇ ਨੂੰ ਲੋੜ ਪੈਂਦੀ ਹੈ, ਉੱਥੇ ਖੂਨਦਾਨ ਕਰਨ ਲਈ ਪਹੰੁਚ ਜਾਂਦੇ ਹਨ।

ਇਹ ਵੀ ਪੜ੍ਹੋ : ਰਾਮ ਨਾਮ ਹੀ ਦਿੰਦਾ ਹੈ ਆਤਮ ਬਲ

ਇਸ ਤੋਂ ਇਲਾਵਾ ਹਰ ਤਿੰਨ ਮਹੀਨਿਆਂ ਬਾਅਦ ਡੇਰਾ ਸ਼ਰਧਾਲੂ ਖੂਨਦਾਨ ਜ਼ਰੂਰ ਕਰਦੇ ਹਨ। ਬੱਚਿਆਂ, ਖੁਦ ਤੇ ਪਰਿਵਾਰ ਵਿੱਚ ਕਿਸੇ ਦਾ ਜਨਮਦਿਨ, ਪਰਿਵਾਰ ਵਿੱਚ ਆਉਣ ਵਾਲੇ ਖੁਸ਼ੀ-ਗਮੀ ਦੇ ਮੌਕਿਆਂ ਨੂੰ ਡੇਰਾ ਸ਼ਰਧਾਲੂ ਖੂਨਦਾਨ ਕਰਕੇ ਮਨਾਉਂਦੇ ਹਨ। ਇਸ ਤੋਂ ਇਲਾਵਾ ਥੈਲੇਸੀਮੀਆ ਪੀੜਤਾਂ, ਪੁਲਿਸ ਪ੍ਰਸ਼ਾਸਨ ਤੇ ਦੇਸ਼ ਦਾ ਚੌਥਾ ਥੰਮ੍ਹ ਪੱਤਰਕਾਰ ਸਮਾਜ ਨੂੰ ਲਗਾਤਾਰ ਖੂਨ ਮੁਹੱਈਆ ਕਰਵਾ ਰਿਹਾ ਹੈ। ਖੂਨਦਾਨ ਦੀ ਜੋ ਅਲਖ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਜਗਾਈ ਸੀ ਉਸ ਦਾ ਨਤੀਜਾ ਹੈ ਕਿ ਅੱਜ ਦੇਸ਼ ਭਰ ਵਿੱਚ ਖੂਨ ਦੀ ਘਾਟ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਕਮੀ ਆਈ ਹੈ।

ਡੇਰਾ ਸੱਚਾ ਸੌਦਾ ਨੇ ਖੂਨਦਾਨ ਦੇ ਖੇਤਰ ਵਿੱਚ ਬਣਾਏ ਵਿਸ਼ਵ ਰਿਕਾਰਡਾਂ ਕਾਰਨ ਹੀ ਦੁਨੀਆਂ ਵਿੱਚ ਪ੍ਰਸਿੱਧ ਹਨ ਸਰਸਾ ਦੇ ਖੂਨਦਾਨੀ

ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ ਨਾਂਅ ਚਾਰ ਵਾਰ ਖੂਨਦਾਨ ਲਈ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ਼ ਹੈ। ਸਭ ਤੋਂ ਪਹਿਲਾਂ 7 ਦਸੰਬਰ 2003 ਨੂੰ ਸ਼ਾਹ ਸਤਿਨਾਮ ਜੀ ਧਾਮ ਸਰਸਾ ਵਿੱਚ ਲਾਏ ਗਏ ਖੂਨਦਾਨ ਕੈਂਪ ਵਿੱਚ 15432 ਯੂਨਿਟ ਖੂਨਦਾਨ ਕੀਤਾ ਗਿਆ। ਜੋ ਖੂਨਦਾਨ ਲਈ ਡੇਰਾ ਸੱਚਾ ਸੌਦਾ ਦਾ ਪਹਿਲਾ ਗਿਨੀਜ ਬੁੱਕ ਆਫ ਵਰਲਡ ਰਿਕਾਰਡ ਹੈ। ਦੂਸਰਾ 10 ਅਕਤੂਬਰ 2004 ਨੂੰ ਰਾਜਸਥਾਨ ਵਿੱਚ ਪੂਜਨੀਕ ਗੁਰੂ ਜੀ ਦੇ ਪਵਿੱਤਰ ਜਨਮ ਅਸਥਾਨ ਸ੍ਰੀ ਗੁਰੂਸਰ ਮੋਡੀਆ ਵਿੱਚ ਲਾਏ ਗਏ ਕੈਂਪ ਵਿੱਚ 8 ਘੰਟਿਆਂ ਵਿੱਚ 17921 ਯੂਨਿਟ ਖੂਨਦਾਨ ਹੋਇਆ, ਉਹ ਵੀ ਵਰਲਡ ਰਿਕਾਰਡ ਵਿਚ ਸ਼ਾਮਲ ਹੋਇਆ ਹੈ।

8 ਅਗਸਤ 2010 ਨੂੰ ਪੂਜਨੀਕ ਗੁਰੂ ਜੀ ਦੇ 43ਵੇਂ ਅਵਤਾਰ ਦਿਵਸ ਦੇ ਮੌਕੇ ਸ਼ਾਹ ਸਤਿਨਾਮ ਜੀ ਧਾਮ ਸਰਸਾ ਦੇ ਸੱਚਖੰਡ ਹਾਲ ਵਿੱਚ ਇੱਕ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿੱਚ 43732 ਯੂਨਿਟ ਖੂੂਨਦਾਨ ਕੀਤਾ ਗਿਆ, ਜੋ ਕਿ ਡੇਰਾ ਸੱਚਾ ਸੌਦਾ ਦਾ ਖੂਨਦਾਨ ਦੇ ਖੇਤਰ ਵਿੱਚ ਤੀਸਰਾ ਵਰਲਡ ਰਿਕਾਰਡ ਹੈ। ਇਸ ਤੋਂ ਇਲਾਵਾ ਖੂਨਦਾਨ ਪ੍ਰਤੀ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ 24 ਨਵੰਬਰ 2013 ਨੂੰ 10563 ਲੋਕਾਂ ਨੇ ਵਿਸ਼ਾਲ ਖੂਨ ਦੀ ਬੂੰਦ ਦਾ ਡਿਜ਼ਾਇਨ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ।

ਵੱਡੇ ਪੱਧਰ ’ਤੇ ਖੂਨਦਾਨ ਕਰਦੇ ਹਨ ਡੇਰਾ ਸ਼ਰਧਾਲੂ: ਦੀਪ ਰਾਜ

ਪੰਜਾਬ ਬਲੱਡ ਸੈਂਟਰ ਦੇ ਇੰਚਾਰਜ ਦੀਪ ਰਾਜ ਨੇ ਵਿਸ਼ਵ ਖੂਨਦਾਨ ਦਿਵਸ ’ਤੇ ਡੇਰਾ ਸੱਚਾ ਸੌਦਾ ਦੇ ਖੂਨਦਾਨੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੂਨਦਾਨ ਕਰਨ ਨਾਲ ਜੋ ਅਨੰਦ ਮਿਲਦਾ ਹੈ ਉਸ ਨੂੰ ਕੇਵਲ ਖੂਨਦਾਨੀ ਹੀ ਮਹਿਸੂਸ ਕਰ ਸਕਦਾ ਹੈ। ਡੇਰਾ ਸ਼ਰਧਾਲੂ ਹਰ ਖੁਸ਼ੀ ਅਤੇ ਗਮੀ ਮੌਕੇ ਮਾਨਵਤਾ ਭਲਾਈ ਦੇ ਕੰਮਾਂ ਨੂੰ ਹੀ ਤਰਜੀਹ ਦਿੰਦੇ ਹਨ। ਉਹਨਾਂ ਕਿਹਾ ਕਿ ਹਰ ਇਨਸਾਨ ਨੂੰ ਆਪਣੇ ਜੀਵਨ ਵਿੱਚ ਖੂਨਦਾਨ ਜਰੂਰ ਕਰਨਾ ਚਾਹੀਦਾ ਹੈ।

ਸੇਵਾਦਾਰਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ: ਸੈਕਟਰੀ ਰੈੱਡ ਕਰਾਸ

ਰੈੱਡ ਕਰਾਸ ਬਠਿੰਡਾ ਦੇ ਸੈਕਟਰੀ ਦਰਸ਼ਨ ਕੁਮਾਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੇਸ਼-ਵਿਦੇਸ਼ ਵਿੱਚ ਵੱਡੇ ਪੱਧਰ ’ਤੇ ਖੂਨਦਾਨ ਕਰਦੇ ਹਨ ਜਿਸ ਕਰਕੇ ਉਨ੍ਹਾਂ ਦੇ ਨਾਂਅ ’ਤੇ ਕਈ ਵਿਸ਼ਵ ਰਿਕਾਰਡ ਦਰਜ ਹਨ। ਕੋਰੋਨਾ ਮਹਾਂਮਾਰੀ ਦੌਰਾਨ ਵੀ ਡੇਰਾ ਸ਼ਰਧਾਲੂਆਂ ਵੱਲੋਂ ਬਿਨਾਂ ਕਿਸੇ ਡਰ ਦੇ ਵੱਡੇ ਪੱਧਰ ’ਤੇ ਖੂਨਦਾਨ ਕੈਂਪ ਲਾ ਕੇ ਖ਼ੂਨਦਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਰੋਜ਼ਾਨਾ ਹੀ ਡੇਰਾ ਸ਼ਰਧਾਲੂ ਐਮਰਜੈਂਸੀ ਦੌਰਾਨ ਖ਼ੂਨਦਾਨ ਕਰ ਰਹੇ ਹਨ ਜਿਸ ਲਈ ਇੰਨ੍ਹਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਘੱਟ ਹੈ।

ਵਿਸ਼ਵ ਖੂਨਦਾਨ ਦਿਵਸ, ਸਰੀਰ ਵਿਗਿਆਨ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕਰ ਚੁੱਕੇ ਵਿਗਿਆਨਕ ਕਾਰਲ ਲੈਂਡਸਟਾਈਨ ਦੀ ਯਾਦ ਵਿੱਚ ਪੂਰੀ ਦੂਨੀਆ ਵਿੱਚ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ਖੂਨਦਾਨ ਨੂੰ ਉਤਸ਼ਾਹਿਤ ਕਰਨਾ ਤੇ ਉਸ ਨਾਲ ਜੁੜੇ ਭਰਮਾਂ ਨੂੰ ਦੂਰ ਕਰਨਾ ਹੈ। ਇਸ ਦਿਨ 14 ਜੂਨ 1868 ਨੂੰ ਵਿਗਿਆਨਕ ਕਾਰਲ ਲੈਂਡਸਟਾਈਨ ਦਾ ਜਨਮ ਹੋਇਆ ਸੀ। ਉਨ੍ਹਾਂ ਨੇ ਇਨਸਾਨੀ ਖੂਨ ਵਿੱਚ ਐਗਲਿਊੂਟਿਨਿਨ ਦੀ ਮੌਜ਼ੂਦਗੀ ਦੇ ਆਧਾਰ ’ਤੇ ਬਲੱਡ ਗਰੁੱਪ ਏ, ਬੀ, ਤੇ ਓ ਸਮੂਹ ਦੀ ਪਹਿਚਾਣ ਕੀਤੀ ਸੀ। ਖੂਨਦਾਨ ਦੇ ਇਸ ਵਰਗੀਕਰਨ ਨੇ ਮੈਡੀਕਲ ਵਿਗਿਆਨ ਵਿੱਚ ਮਹੱਤਵਪੂਰਨ ਯੋਗਤਾਨ ਦਿੱਤਾ। ਇਸ ਖੋਜ ਲਈ ਕਾਰਲ ਲੈਂਡਸਟਾਈਨ ਨੂੰ ਸੰਨ 1930 ਵਿੱਚ ਨੋਬਲ ਪੁਰਸਕਾਰ ਦਿੱਤਾ ਗਿਆ ਸੀ।

ਭਾਰਤ ਵਿੱਚ ਹਰ ਸਾਲ ਲਗਭਗ 10 ਹਜ਼ਾਰ ਬੱਚੇ ਥੈਲੇਸੀਮੀਆ ਜਿਹੀ ਬਿਮਾਰੀ ਨਾਲ ਪੈਦਾ ਹੁੰਦੇ ਹਨ। ਇਸ ਵਿੱਚ ਕਈ ਬੱਚਿਆਂ ਦੀ ਸਮੇਂ ’ਤੇ ਖੂਨ ਨਾ ਮਿਲਣ ਕਾਰਨ ਮੌਤ ਹੋ ਜਾਂਦੀ ਹੈ।

ਭਾਰਤ ਵਿੱਚ ਇੱਕ ਲੱਖ ਤੋਂ ਜ਼ਿਆਦਾ ਥੈਲੇਸੀਮੀਆ ਦੇ ਮਰੀਜ਼ ਹਨ, ਜਿਨ੍ਹਾਂ ਨੂੰ ਵਾਰ-ਵਾਰ ਖੂਨ ਬਦਲਣ ਦੀ ਲੋੜ ਪੈਂਦੀ ਹੈ। ਭਾਰਤ ਵਿਚ ਪ੍ਰਤੀ ਇੱਕ ਹਜ਼ਾਰ ਲੋਕਾਂ ਵਿੱਚੋਂ ਸਿਰਫ਼ ਅੱਠ ਲੋਕ ਹੀ ਆਪਣੀ ਇੱਛਾ ਨਾਲ ਖੂਨਦਾਨ ਕਰਦੇ ਹਨ।

ਖੂਨਦਾਨ ਕਰਨ ਦਾ ਫਾਇਦਾ | Dera Sacha Sauda

  • ਖੂਨਦਾਨ ਨਾਲ ਹਾਰਟ ਅਟੈਕ ਦਾ ਖ਼ਤਰਾ ਬਹੁਤ ਘੱਟ ਹੋ ਜਾਂਦਾ ਹੈ। ਖੂਨਦਾਨ ਨਾਲ ਨਸਾਂ ਵਿੱਚ ਖੂਨ ਦਾ ਥੱਕਾ ਨਹੀਂ ਜੰਮਦਾ।
  • ਲਗਾਤਾਰ ਖੂਨਦਾਨ ਕਰਨ ਨਾਲ ਖੂਨ ਪਤਲਾ ਬਣਿਆ ਰਹਿੰਦਾ ਹੈ ਤੇ ਸਰੀਰ ਵਿੱਚ ਖੂਨ ਦਾ ਵਹਾਅ ਸਹੀ ਰਹਿੰਦਾ ਹੈ।
  • ਖੂਨਦਾਨ ਕਰਨ ਨਾਲ ਭਾਰ ਘੱਟ ਕਰਨ ਵਿੱਚ ਮੱਦਦ ਮਿਲਦੀ ਹੈ। ਸਾਲ ਵਿੱਚ ਘੱਟੋ-ਘੱਟ ਦੋ ਵਾਰ ਖੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ।
  • ਖੂਨਦਾਨ ਕਰਨ ਨਾਲ ਸਰੀਰ ਵਿੱਚ ਐਨਰਜੀ ਆਉਂਦੀ ਹੈ, ਕਿਉਂਕਿ ਸਰੀਰ ਵਿੱਚ ਨਵਾਂ ਖੂਨ ਬਣਦਾ ਹੈ। ਇਸ ਨਾਲ ਸਰੀਰ ਵੀ ਤੰਦਰੁਸਤ ਹੰੁਦਾ ਹੈ।
  • ਖੂਨਦਾਨ ਨਾਲ ਲੀਵਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਖੂਨਦਾਨ ਨਾਲ ਆਇਰਨ ਦੀ ਮਾਤਰਾ ਸੰਤੁਲਿਤ ਰਹਿੰਦੀ ਹੈ।
  • ਇੱਕ ਯੂਨਿਟ ਬਲੱਡ ਡੋਨੇਟ ਕਰਨ ਨਾਲ ਤੁਹਾਡੇ ਸਰੀਰ ’ਚੋਂ 650 ਕੈਲੋਰੀਜ਼ ਘੱਟ ਹੁੰਦੀ ਹੈ।

ਧਿਆਨ ਰੱਖੋ ਇਨ੍ਹਾਂ ਗੱਲਾਂ ਦਾ

  • ਖੂਨਦਾਨ 18 ਸਾਲ ਦੀ ਉਮਰ ਤੋਂ ਬਾਅਦ ਹੀ ਕਰੋ।
  • ਖੂਨਦਾਨੀ ਦਾ ਭਾਰ 45 ਤੋਂ 50 ਕਿਲੋਗ੍ਰਾਮ ਤੋਂ ਘੱਟ ਨਾ ਹੋਵੇ।
  • ਖੂਨਦਾਨ ਕਰਦੇ ਸਮੇਂ ਤੁਹਾਨੂੰ ਕੋਈ ਗੰਭੀਰ ਤੇ ਸੰਕਰਾਮਕ ਬਿਮਾਰੀ ਨਹੀਂ ਹੋਣੀ ਚਾਹੀਦੀ ਜਾਂ ਕਿਸੇ ਦਵਾਈ ਦਾ ਸੇਵਨ ਨਾ ਕਰ ਰਹੇ ਹੋਵੋ।
  • ਪੀਰੀਅਡ ਦੌਰਾਨ ਜਾਂ ਬੱਚੇ ਨੂੰ ਦੁੱਧ ਪਿਲਾਉਣ ਦੌਰਾਨ ਔਰਤਾਂ ਖੂਨਦਾਨ ਨਹੀਂ ਕਰ ਸਕਦੀਆਂ।
  • ਖੂਨਦਾਨ ਤੋਂ ਪਹਿਲਾਂ ਚੰਗੀ ਨੀਂਦ ਤੇ ਸੰਤੁਲਿਤ ਭੋਜਨ ਲਓ।