ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਗਰਭਵਤੀ ਔਰਤ ਨੂੰ ਪੋਸ਼ਟਿਕ ਆਹਾਰ ਦਿੱਤਾ 

Saint Dr. MSG

ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਗਰਭਵਤੀ ਔਰਤ ਨੂੰ ਪੋਸ਼ਟਿਕ ਆਹਾਰ ਦਿੱਤਾ 

(ਰਾਮ ਸਰੂਪ ਪੰਜੋਲਾ) ਸਨੌਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਬਲਾਕ ਦੇਵੀਗੜ ਦੇ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਇੱਕ ਜਰੂਰਤਮੰਦ ਗਰਭਵਤੀ ਔਰਤ ਨੂੰ ਪੋਸ਼ਟਿਕ ਆਹਾਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਡੇਰਾ ਸ਼ਰਧਾਲੂ ਪਰਿਵਾਰ ਕਾਤਾਂ ਇੰਸਾਂ ਸੁਜਾਨ ਭੈਣ ਪਤਨੀ ਮਹਿੰਦਰ ਇੰਸਾਂ ਸਮੂਹ ਤਨੇਜਾ ਪ੍ਰੀਵਾਰ ਵੱਲੋ ਜ਼ਰੂਰਤਮੰਦ ਗਰਭਵਤੀ ਔਰਤ ਵਾਸੀ ਦੇਵੀਗੜ ਨੂੰ ਫਰੂੁਟ, ਜੂਸ, ਦੇਸੀ ਘਿਓ ਆਹਾਰ ਦਿੱਤਾ ਗਿਆ।

ਦੇਵੀਗੜ ਵਿਖੇ ਜ਼ਰੂਰਤਮੰਦ ਗਰਭਵਤੀ ਔਰਤ ਨੂੰ ਪੋਸ਼ਟਿਕ ਆਹਾਰ ਦਿੰਦਾ ਹੋਇਆ ਸਮੂਹ ਤਨੇਜਾ ਪਰਿਵਾਰ ਦੇ ਮੈਂਬਰ ਨਾਲ ਹੋਰ। ਤਸਵੀਰ : ਰਾਮ ਸਰੂਪ ਪੰਜੋਲਾ

ਇਸ ਮੌਕੇ ਕਾਤਾਂ ਇੰਸਾਂ ਦਾ ਕਹਿਣਾ ਸੀ ਕਿ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ 142 ਕਾਰਜਾਂ ਵਿੱਚ ਇੱਕ ਕਾਰਜ ਇਹ ਵੀ ਆਉਂਦਾ ਹੈ। ਇਸ ਲਈ ਅਸੀਂ ਪੂਜਨੀਕ ਗੂਰੀ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਇਸ ਗਰਭਵਤੀ ਭੈਣ ਨੂੰ ਪੋਸ਼ਟਿਕ ਆਹਾਰ ਦੇ ਕੇ ਖੁਸ਼ੀ ਮਨਾਈ ਹੈ। ਇਸ ਮੌਕੇ ਕ੍ਰਿਸ਼ਨਾ ਸੁਜਾਨ ਭੈਣ, ਮਹਿੰਦਰ ਸਿੰਘ ਇੰਸਾਂ, ਹੰਸ ਰਾਜ ਇੰਸਾਂ,ਨੀਤਨ ਇੰਸਾਂ,ਰੋਹਿਤ ਇੰਸਾਂ,ਡਿੰਪੀ ਇੰਸਾਂ ਆਦਿ ਮੌਜੁੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ