ਨਹੀਂ ਬਦਲਿਆ ਜਾਏਗਾ ਫੈਸਲਾ, ਖਹਿਰਾ ਨਾ ਕਰਨ ਪਾਰਟੀ ਨੂੰ ਤੋੜਨ ਦੀ ਕੋਸਿ਼ਸ਼

Decision, Changed, Try, Break, Party, Khaira

ਮਨੀਸ਼ ਸ਼ਸੋਦੀਆ ਨੇ ਖਹਿਰਾ ਅਤੇ ਸਾਥੀ ਵਿਧਾਇਕਾਂ ਨੂੰ ਅਨੁਸਾਸਨ ’ਚ ਰਹਿ ਲਈ ਕਿਹਾ | Sukhpal Khaira

ਦਿੱਲੀ, (ਸੱਚ ਕਹੂੰ ਬਿਊਰੋ)। ਸੁਖਪਾਲ (Sukhpal Khaira) ਖਹਿਰਾ ਅਤੇ ਉਸ ਦੇ ਸਾਥੀ 8 ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਨੇ ਵੱਡਾ ਝਟਕਾ ਦਿੰਦੇ ਹੋਏ ਖ਼ਾਲੀ ਹੱਥ ਵਾਪਸ ਭੇਜ ਦਿੱਤਾ ਹੈ। ਇਸ ਨਾਲ ਹੀ ਉਨ੍ਹਾਂ ਨੂੰ ਸਪਸ਼ਟ ਕਹਿ ਦਿੱਤਾ ਗਿਆ ਹੈ ਕਿ ਚੋਣਾਂ ਦੇ ਮੱਦੇ-ਨਜ਼ਰ ਦਲਿਤ ਲੀਡਰ ਅੱਗੇ ਲਿਆਉਣਾ ਚਾਹੁੰਦੇ ਸਨ, ਜਿਸ ਕਾਰਨ ਹਰਪਾਲ ਚੀਮਾ ਨੂੰ ਬਣਾਇਆ ਗਿਆ ਹੈ। (Sukhpal Khaira)

ਕੰਵਰ ਸੰਧੂ ਨੇ ਕਾਫ਼ੀ ਜਿਆਦਾ ਬਹਿਸ ਕਰਦੇ ਹੋਏ ਸੁਖਪਾਲ ਖਹਿਰਾ ਨੂੰ ਮੁੜ ਤੋਂ ਲੀਡਰ ਬਣਾਉਣ ਦੀ ਮੰਗ ਕੀਤੀ ਸੀ ਪਰ ਕੰਵਰ ਸੰਧੂ ਨੂੰ ਸਾਫ਼ ਇਨਕਾਰ ਕਰ ਦਿੱਤਾ ਗਿਆ ਹੈ ਕਿ ਹੁਣ ਇਹ ਫੈਸਲਾ ਬਦਲਣ ਵਾਲਾ ਨਹੀਂ ਹੈ, ਇਸ ਲਈ ਸਾਰੇ ਵਿਧਾਇਕਾਂ ਨੂੰ ਹਾਈ ਕਮਾਨ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਨਾਲ ਹੀ ਮਨੀਸ਼ ਸ਼ਸੋਦੀਆ ਨੇ ਸੁਖਪਾਲ ਖਹਿਰਾ ਅਤੇ ਉਸ ਦੇ ਸਾਥੀ ਵਿਧਾਇਕਾਂ ਨੂੰ ਪਾਰਟੀ ਦੇ ਅਨੁਸਾਸਨ ਵਿੱਚ ਰਹਿਣ ਲਈ ਕਿਹਾ ਹੈ ਤਾਂ ਕਿ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਵੇ। (Sukhpal Khaira)

ਇਥੇ ਹੀ ਮਨੀਸ਼ ਸ਼ਸੋਦੀਆ ਨੇ 2 ਅਗਸਤ ਨੂੰ ਰੱਖੀ ਗਈ ਕਾਨਫਰੰਸ ਨੂੰ ਰੱਦ ਕਰਨ ਲਈ ਕਿਹਾ ਸੀ ਪਰ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਸਹਿਤ 4 ਵਿਧਾਇਕਾ ਨੇ ਇਨਕਾਰ ਕਰ ਦਿੱਤਾ ਹੈ, ਜਦੋਂ ਕਿ ਖਹਿਰਾ ਦਾ ਸਾਥ ਦੇਣ ਵਾਲੇ ਬਾਕੀ 5 ਵਿਧਾਇਕ ਕਾਨਫਰੰਸ ਰੱਦ ਕਰਨ ਲਈ ਰਾਜੀ ਹੋ ਗਏ ਹਨ। ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਫੈਸਲਾ ਵਾਪਸ ਕਰਵਾਉਣਾ ਚਾਹੁੰਦੇ ਸਨ ਪਰ ਮਨੀਸ਼ ਸ਼ਸੋਦੀਆ ਨੇ ਸਾਫ਼ ਕਿਹਾ ਕਿ ਇਹ ਆਮ ਪਾਰਟੀ ਹੈ, ਇਥੇ ਅਹੁਦਿਆਂ ਲਈ ਦਬਾਓ ਨਹੀਂ ਬਣਾਇਆ ਜਾ ਸਕਦਾ ਹੈ, ਇਸ ਲਈ ਇਹ ਫੈਸਲਾ ਵਾਪਸ ਨਹੀਂ ਹੋਏਗਾ। ਸੁਖਪਾਲ ਖਹਿਰਾ ਕਲ ਦਿੱਲੀ ਵਿਖੇ ਹੀ ਆਪਣੇ ਸਾਥੀ ਵਿਧਾਇਕਾਂ ਨਾਲ ਮੀਟਿੰਗ ਕਰਦੇ ਹੋਏ ਅਗਲੀ ਰਣਨੀਤੀ ਤਿਆਰ ਕਰਨਗੇ। (Sukhpal Khaira)