ਬੰਗਲਾਦੇਸ਼ ਦੀ 9 ਸਾਲਾਂ ‘ਚ ਪਹਿਲੀ ਵਿਦੇਸ਼ੀ ਜਿੱਤ

The Bangladesh team pose for a photo at the end of the 3rd and final ODI match between the West Indies and Bangladesh at Warner Park, Basseterre, St. Kitts, on July 28, 2018. / AFP PHOTO / Randy Brooks

ਤਮੀਮ ਇਕਬਾਲ ਮੈਨ ਆਫ਼ ਦ ਮੈਚ ਅਤੇ ਮੈਨ ਆਫ਼ ਦ ਸੀਰੀਜ਼ | Bangladesh

ਬੇਸੇਟਰ (ਏਜੰਸੀ)। ਓਪਨਰ ਤਮੀਮ ਇਕਬਾਲ (103) ਦੇ ਸ਼ਾਨਦਾਰ ਸੈਂਕੜੇ ਨਾਲ ਬੰਗਲਾਦੇਸ਼ ਨੇ ਵੈਸਟਇੰਡੀਜ਼ ਨੂੰ ਤੀਸਰੇ ਅਤੇ ਫ਼ੈਸਲਾਕੁੰਨ ਇੱਕ ਰੋਜ਼ਾ ‘ਚ 18 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ 2-1 ਨਾਲ ਜਿੱਤ ਲਈ ਬੰਗਲਾਦੇਸ਼ ਦੀ 9 ਸਾਲਾਂ ‘ਚ ਵਿਦੇਸ਼ੀ ਜਮੀਨ ‘ਤੇ ਇਹ ਪਹਿਲੀ ਲੜੀ ਜਿੱਤ ਹੈਬੰਗਲਾਦੇਸ਼ ਨੇ 50 ਓਵਰਾਂ ‘ਚ ਛੇ ਵਿਕਟਾਂ ‘ਤੇ 301 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਤੋਂ ਬਾਅਦ ਵੈਸਟਇੰਡੀਜ਼ ਦੀ ਚੁਣੌਤੀ ਨੂੰ ਛੇ ਵਿਕਟਾਂ ‘ਤੇ 283 ਦੌੜਾਂ ‘ਤੇ ਰੋਕ ਦਿੱਤਾ ਬੰਗਲਾਦੇਸ਼ ਦੇ ਤਮੀਮ ਇਕਬਾਲ ਨੂੰ ਮੈਨ ਆਫ਼ ਦ ਮੈਚ ਅਤੇ ਮੈਨ ਆਫ਼ ਦ ਸੀਰੀਜ਼ ਦਾ ਵੀ ਪੁਰਸਕਾਰ ਦਿੱਤਾ ਗਿਆ। (Bangladesh)

ਤਮੀਮ ਨੇ 124 ਗੇਂਦਾਂ ‘ਚ 7 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 103 ਦੌੜਾਂ ਬਣਾਈਆਂ | Bangladesh

ਤਮੀਮ ਨੇ 124 ਗੇਂਦਾਂ ‘ਚ 7 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 103 ਦੌੜਾਂ ਬਣਾਈਆਂ ਸ਼ਾਕਿਬ ਅਲ ਹਸਨ ਨੇ 37, ਮਹਿਮੂਦੁੱਲਾ ਨੇ 49 ਗੇਂਦਾਂ ‘ਚ 4ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ ਨਾਬਾਦ 67 ਅਤੇ ਕਪਤਾਨ ਮਸ਼ਰਫ ਮੁਰਤਜ਼ਾ ਨੇ 25 ਗੇਂਦਾਂ ‘ਚ 36 ਦੋੜਾਂ ਬਣਾਈਆਂ ਵੈਸਟਇੰਡੀਜ਼ ਲਈ ਧਾਕੜ ਬੱਲੇਬਾਜ਼ ਕ੍ਰਿਸ ਗੇਲ ਨੇ 66 ਗੇਂਦਾਂ ‘ਚ 6 ਚੌਕੇ ਅਤੇ 5 ਛੱਕਿਆਂ ਦੀ ਮੱਦਦ ਨਾਲ ਆਤਿਸ਼ੀ 73 ਦੌੜਾਂ ਠੋਕੀਆਂ ਜਦੋਂਕਿ ਵਿਕਟਕੀਪਰ ਸ਼ਾਈ ਹੋਪ ਨੇ 94 ਗੇਂਦਾਂ ‘ਚ 64 ਅਤੇ ਰੋਵਮੈਨ ਪਾਵੇਲ ਨੇ 41 ਗੇਂਦਾਂ ‘ਚ ਪੰਜ ਚੌਕੇ ਅਤੇ ਚਾਰ ਛੱਕੇ ਜੜਦਿਆਂ ਨਾਬਾਦ 74 ਦੌੜਾਂ ਬਣਾਈਆਂ ਪਰ ਕੈਰੇਬਿਆਈ ਟੀਮ ਜਿੱਤ ਤੋਂ 19 ਦੌੜਾਂ ਦੂਰ ਰਹਿ ਗਈ। (Bangladesh)