‘ਵਿਰਾਟ ਟੈਸਟ’ ‘ਚ ਵਿਰਾਟ ‘ਚ ਰਹਿਣਗੀਆਂ ਨਜ਼ਰਾਂ

ਮੈਂ ਇੰਗਲੈਂਡ ‘ਚ ਖੇਡ ਦਾ ਲੁਤਫ਼ ਲੈਣਾ ਚਾਹੁੰਦਾ ਹਾਂ ਅਤੇ ਆਪਣੀ ਲੈਅ ਨੂੰ ਲੈ ਕੇ ਚਿੰਤਤ ਨਹੀਂ ਹਾਂ ਵਿਰਾਟ ਕੋਹਲੀ | Virat Test

ਲੰਦਨ (ਏਜੰਸੀ)। ਮੌਜ਼ੂਦਾ ਸਮੇਂ ‘ਚ ਦੁਨੀਆਂ ਦੇ ਸਰਵਸ੍ਰੇਸ਼ਠ ਬੱਲੇਬਾਜ਼ਾਂ ‘ਚੋਂ ਇੱਕ ਭਾਰਤੀ ਕਪਤਾਨ ਵਿਰਾਟ ਕੋਹਲੀ ਇੰਗਲੈਂਡ ਦੀ ਧਰਤੀ ‘ਤੇ ਸ਼ੁਰੂ ਹੋਣ ਵਾਲੀ ਟੈਸਟ ਲੜੀ ਦੇ ਆਪਣੇ ਕਰੀਅਰ ਦੇ ਸਭ ਤੋਂ ਵੱਡੇ ਟੈਸਟ ਲਈ ਤਿਆਰ ਹੋ ਗਏ ਹਨ 11 ਸਾਲ ਬਾਅਦ ਇੰਗਲੈਂਡ ਦੀ ਧਰਤੀ ‘ਤੇ ਭਾਰਤ ਦਾ ਟੈਸਟ ਲੜੀ ਜਿੱਤਣ ਦਾ ਸੁਪਨਾ ਵਿਰਾਟ ਦੇ ਬੱਲੇ ‘ਤੇ ਨਿਰਭਰ ਕਰਦਾ ਹੈ ਅਤੇ ਇਸ ਗੱਲ ਨੂੰ ਇੰਗਲੈਂਡ ਦੇ ਸਾਬਕਾ ਧੁਰੰਦਰ ਖਿਡਾਰੀ ਵੀ ਮੰਨਦੇ ਹਨ।

ਵਿਰਾਟ ਜਦੋਂ 2014 ‘ਚ ਇੰਗਲੈਂਡ ‘ਚ ਪਿਛਲੀ ਟੈਸਟ ਲੜੀ ‘ਚ ਖੇਡੇ ਸਨ ਤਾਂ ਉਹਨਾਂ ਦਾ ਬੱਲਾ ਬੁਰੀ ਤਰ੍ਹਾਂ ਖ਼ਾਮੋਸ਼ ਰਿਹਾ ਸੀ ਪਰ ਵਿਰਾਟ ਉਸ ਸਮੇਂ ਧੋਨੀ ਦੀ ਕਪਤਾਨੀ ‘ਚ ਖੇਡੇ ਸਨ ਅਤੇ ਹੁਣ ਵਿਰਾਟ ਤਿੰਨੇ ਫਾਰਮੇਟ ‘ਚ ਕਪਤਾਨ ਹਨ ਵਿਰਾਟ ਇਸ ਲੜੀ ‘Âਚ ਹਰ ਹਾਲ ‘ਚ 2014 ਦੀ ਨਾਕਾਮੀ ਨੂੰ ਪਿੱਛੇ ਛੱਡਣਾ ਚਾਹੁੰਦੇ ਹਨ ਵਿਰਾਟ ਨੇ 2014 ‘ਚ ਸਾਰੇ ਪੰਜ ਟੈਸਟ ਮੈਚ ਖੇਡੇ ਸਨ ਅਤੇ ਉਸਦਾ ਸਭ ਤੋਂ ਵੱਧ ਸਕੋਰ 39 ਦੌੜਾਂ ਰਿਹਾ ਸੀ ਵਿਰਾਟ ਨੇ ਉਸ ਲੜੀ ‘ਚ 1,8, 25,0, 39, 28, 0, 7, 6, 20 ਦੇ ਸਕੋਰ ਬਣਾਏ ਸਨ ਉਹ ਪੰਜ ਟੈਸਟ ‘ਚ ਸਿਰਫ਼ 134 ਦੌੜਾਂ ਹੀ ਬਣਾ ਸਕੇ ਸਨ ਅੇਤ ਵਿਰਾਟ ਇਸ ਲੜੀ ਨੂੰ ਆਪਣੇ ਸਭ ਤੋਂ ਖ਼ਰਾਬ ਲੜੀ ਦੱਸ ਚੁੱਕੇ ਹਨ।

ਇੰਗਲੇਂਡ ਦੇ ਸਾਬਕਾ ਕਪਤਾਨ ਗ੍ਰਾਹਮ ਗੂਚ | Virat Test

ਵਿਰਾਟ ਮੌਜ਼ੂਦਾ ਸਮੇਂ ‘ਚ ਸਰਵਸ੍ਰੇਸ਼ਠ ਬੱਲੇਬਾਜ਼ ਹਨ ਅਤੇ ਉਹ ਇਸ ਦੌਰੇ ‘ਤੇ ਇੰਗਲੈਂਡ ‘ਚ ਆਪਣਾ ਰਿਕਾਰਡ ਸੁਧਾਰਨ ਲਈ ਭੁੱਖੇ ਹਨ ਉਹ ਮੇਜ਼ਬਾਨ ਟੀਮ ਦੇ ਲਈ ਸਭ ਤੋਂ ਵੱਡਾ ਖ਼ਤਰਾ ਸਾਬਤ ਹੋ ਸਕਦੇ ਹਨ ਭਾਰਤ ਨੂੰ ਇੱਥੇ ਜਿੱਤਣ ਲਈ ਵਿਰਾਟ ਦੀ ਲੈਅ ਮਾਅਨਾ ਰੱਖਦੀ ਹੈ ਉਹ ਵੀ ਇੱਥੇ ਦੌੜਾਂ ਬਣਾਉਣ ਨੂੰ ਬੇਤਾਬ ਹੋਣਗੇ, ਜਿਵੇਂ ਕਿ ਤੁਸੀਂ ਹਰ ਕਪਤਾਨ ਅਤੇ ਦੁਨੀਆਂ ਦੇ ਸਰਵਸ੍ਰੇਸ਼ਠ ਖਿਡਾਰੀਆਂ ਤੋਂ ਆਸ ਕਰਦੇ ਹੋ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਦਾ ਵਿਰਾਟ ਵਿਰੁੱਧ ਸ਼ਾਨਦਾਰ ਰਿਕਾਰਡ ਹੈ ਉਸਨੇ 2014 ਦੇ ਦੌਰੇ ‘ਚ ਚਾਰ ਵਾਰ ਵਿਰਾਟ ਨੂੰ ਆਊਟ ਕੀਤਾ ਸੀ ਵੈਸੇ ਵਿਰਾਟ ਨੇ 2016-17 ਦੀ ਘਰੇਲੂ ਲੜੀ ‘ਚ ਪੰਜ ਟੈਸਟ ਮੈਚਾਂ ‘ਚ 655 ਦੌੜਾਂ ਬਣਾਈਆਂ ਸਨ ਅਤੇ ਭਾਰਤ ਨੇ ਇਹ ਲੜੀ 4-0 ਨਾਲ ਜਿੱਤੀ ਸੀ ਪਰ ਇੰਗਲੈਂਡ ਦੇ ਹਾਲਾਤ ਭਾਰਤ ਨਾਲ ਮੇਲ ਨਹੀਂ ਖਾਂਦੇ ਇਸ ਲਈ ਵਿਰਾਟ ਨੂੰ ਇੱਥੇ ਬਹੁਤ ਸੰਭਲ ਕੇ ਖੇਡਣਾ ਹੋਵੇਗਾ।

ਇਹ ਵੀ ਪੜ੍ਹੋ : ਲੁਧਿਆਣਾ ‘ਚ ਤੀਹਰਾ ਕਤਲ ਕਾਂਡ 12 ਘੰਟਿਆਂ ‘ਚ ਹੱਲ, ਜਾਣੋ ਕੌਣ ਸਨ ਕਾਤਲ?

ਵਿਰਾਟ ਛੱਡ ਸਕਦੇ ਹਨ ਗਾਂਗੁਲੀ ਨੂੰ ਪਿੱਛੇ | Virat Test

ਵਿਰਾਟ ਕੋਲ ਅਜ਼ਬੈਸਟਨ ‘ਚ ਖੇਡੇ ਜਾਣ ਵਾਲੇ ਪਹਿਲੇ ਟੈਸਟ ‘ਚ ਕਪਤਾਨੀ ਦੇ ਵੀ ਰਿਕਾਰਡ ਬਣਾਉਣ ਦਾ ਮੌਕਾ ਹੋਵੇਗਾ ਹੁਣ ਤੱਕ 35 ਟੈਸਟ ਮੈਚਾਂ ‘ਚ ਭਾਰਤ ਦੀ ਕਮਾਨ ਸੰਭਾਲ ਚੁੱਕੇ ਵਿਰਾਟ ਨੇ 21 ਮੈਚ ਜਿੱਤੇ ਹਨ ਜਦੋਂਕਿ ਪੰਜ ‘ਚ ਉਸਨੂੰ ਹਾਰ ਮਿਲੀ ਹੈ ਅਤੇ 9 ਮੈਚ ਡਰਾਅ ਰਹੇ ਵਿਰਾਟ ਟੈਸਟ ਕਪਤਾਨੀ ‘ਚ ਸੌਰਵ ਗਾਂਗੁਲੀ (21 ਜਿੱਤਾਂ) ਦੇ ਨਾਲ ਸਾਂਝੇ ਤੌਰ ‘ਤੇ ਦੂਸਰੇ ਸਥਾਨ ‘ਤੇ ਹਨ ਗਾਂਗੁਲੀ ਦੀ ਕਪਤਾਨੀ ‘ਚ ਭਾਰਤ ਨੇ 49 ਟੈਸਟ ਮੈਚਾਂ ਵਿੱਚੋਂ 21 ਜਿੱਤਾਂ ਦਰਜ ਕੀਤੀਆਂ ਜਦੋਂਕਿ 13 ‘ਚ ਉਸਨੂੰ ਹਾਰ ਮਿਲੀ ਇਸ ਸੂਚੀ ‘ਚ ਮਹਿੰਦਰ ਸਿੰਘ ਧੋਨੀ 60 ਟੈਸਟ ਮੈਓਾਂ ‘ਚ 27 ਜਿੱਤਾਂ ਨਾਲ ਪਹਿਲੇ ਨੰਬਰ ‘ਤੇ ਹਨ ਜੇਕਰ ਇਸ ਲੜੀ ‘ਚ ਵਿਰਾਟ ਆਪਣੀ ਕਪਤਾਨੀ ‘ਚ ਇੱਕ ਵੀ ਟੈਸਟ ਜਿੱਤ ਲੈਂਦੇ ਹਨ ਤਾਂ ਉਹ 22 ਜਿੱਤ ਨਾਲ ਗਾਂਗੁਲੀ ਨੂੰ ਪਛਾੜ ਕੇ ਭਾਰਤ ਦੇ ਦੂਸਰੇ ਸਭ ਤੋਂ ਸਫ਼ਲ ਟੈਸਟ ਕਪਤਾਨ ਬਣ ਜਾਣਗੇ।

ਇੰਗਲੈਂਡ-ਭਾਰਤ ‘ਚ ਜਿੱਤਾਂ ਦੇ ਹਿਸਾਬ ਨਾਲ ਸਫ਼ਲ ਕਪਤਾਨ ਬਣ ਸਕਦੇ ਹਨ ਵਿਰਾਟ | Virat Test

ਵਿਰਾਟ ਜੇਕਰ ਲੜੀ ‘ਚ ਟੀਮ ਨੂੰ ਦੋ ਮੈਚਾਂ ‘ਚ ਜਿੱਤ ਦਿਵਾ ਦਿੰਦੇ ਹਨ ਤਾਂ ਉਹ ਭਾਰਤ-ਇੰਗਲੈਂਡ ਦਰਮਿਆਨ ਟੈਸਟ ਕ੍ਰਿਕਟ ਦੇ ਸਭ ਤੋਂ ਸਫ਼ਲ ਕਪਤਾਨ ਬਣ ਜਾਣਗੇ ਵਿਰਾਟ ਘਰੇਲੂ ਲੜੀ ‘ਚ ਆਪਣੀ ਕਪਤਾਨੀ ‘ਚ ਇੰਗਲੈਂਡ ਨੂੰ 4-0 ਨਾਲ ਹਰਾ ਚੁੱਕੇ ਹਨ ਇਹਨਾਂ ਦੋਵਾਂ ਦੇਸ਼ਾਂ ਦਰਮਿਆਨ ਟੈਸਟ ਕ੍ਰਿਕਟ ‘ਚ ਸਭ ਤੋਂ ਸਫ਼ਲ ਕਪਤਾਨ ਹੋਣ ਦਾ ਰਿਕਾਰਡ ਅਲੇਸਟੇਅਰ ਕੁੱਕ ਦੇ ਨਾਂਅ ਦਰਜ ਹੈ ਉਸਦੀ ਕਪਤਾਨੀ ‘ਚ ਇੰਗਲੈਂਡ ਨੇ ਭਾਰਤ ਵਿਰੁੱਧ ਪੰਜ ਟੈਸਟ ਮੈਚ ਜਿੱਤੇ ਹਨ ਜੇਕਰ ਵਿਰਾਟ ਇਸ ਲੜੀ ‘ਚ ਦੋ ਮੈਚ ਜਿੱਤ ਜਾਂਦੇ ਹਨ ਤਾਂ ਉਹ ਕੁੱਕ ਨੂੰ ਪਿੱਛੇ ਛੱਡ ਦੋਵਾਂ ਦੇਸ਼ਾਂ ਦਰਮਿਆਨ ਸਭ ਤੋਂ ਸਫ਼ਲ ਟੈਸਟ ਕਪਤਾਨ ਬਣ ਜਾਣਗੇ।