ਬਾਲ ਕਹਾਣੀ : ਘੁੱਗੀ ਦੇ ਬੱਚੇ

ਬਾਲ ਕਹਾਣੀ : ਘੁੱਗੀ ਦੇ ਬੱਚੇ

ਪ੍ਰਜੀਤ ਹੁਣ ਤੀਸਰੀ ਕਲਾਸ ਵਿੱਚ ਹੋ ਗਿਆ ਸੀ। ਪਹਿਲੀਆਂ ਜਮਾਤਾਂ ਵਿੱਚ ਉਹ ਪੜ੍ਹਾਈ ਵਿੱਚ ਕਮਜ਼ੋਰ ਹੀ ਸੀ ਪਰ ਐਤਕÄ ਤੀਸਰੀ ਵਿੱਚ ਹੁੰਦਿਆਂ ਹੀ ਉਸ ਦੇ ਦਾਦਾ ਜੀ ਨੇ ਉਸ ਨੂੰ ਘਰੇ ਪੜ੍ਹਾਉਣ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ। ਉਸ ਦੇ ਦਾਦਾ ਜੀ ਉਸ ਨੂੰ ਸਕੂਲੋਂ ਆਏ ਨੂੰ ਨਿਯਮਿਤ ਰੂਪ ਵਿੱਚ ਪੜ੍ਹਾਉਂਦੇ ਸਨ। ਦਾਦਾ-ਪੋਤਾ ਪੜ੍ਹਾਈ ਦੇ ਨਾਲ-ਨਾਲ ਹੋਰ ਗੱਲਾਂ ਵੀ ਕਰਦੇ। ਦਾਦਾ ਜੀ ਪ੍ਰਜੀਤ ਨੂੰ ਆਪਣੇ ਬਚਪਨ ਦੀਆਂ ਗੱਲਾਂ ਅਜਿਹੇ ਦਿਲਚਸਪ ਤਰੀਕੇ ਨਾਲ ਸੁਣਾਉਂਦੇ ਕਿ ਪ੍ਰਜੀਤ ਦਾ ਦਾਦਾ ਜੀ ਕੋਲੋਂ ਉੱਠਣ ਨੂੰ ਜੀਅ ਨਾ ਕਰਦਾ।

ਉਹ ਦਾਦਾ ਜੀ ਕੋਲੋਂ ਪੜ੍ਹਾਈ ਦੇ ਨਾਲ ਹੋਰ ਵੀ ਕਿੰਨੀਆਂ ਹੀ ਗਿਆਨ ਦੀਆਂ ਗੱਲਾਂ ਸਿੱਖ ਰਿਹਾ ਸੀ। ਪ੍ਰਜੀਤ ਦਾ ਦਾਦਾ ਜੀ ਨਾਲ ਐਨਾ ਲਗਾਓ ਹੋ ਗਿਆ ਕਿ ਉਹ ਹਰ ਵਕਤ ਦਾਦਾ ਜੀ ਦੇ ਨਾਲ ਰਹਿਣਾ ਪਸੰਦ ਕਰਨ ਲੱਗ ਪਿਆ। ਉਹ ਹਰ ਐਤਵਾਰ ਦਾਦਾ ਜੀ ਨਾਲ ਟਰੈਕਟਰ ’ਤੇ ਬੈਠ ਕੇ ਖੇਤ ਗੇੜਾ ਮਾਰਨ ਵੀ ਜਾਂਦਾ ਸੀ। ਦਾਦਾ ਜੀ ਦੀਆਂ ਗੱਲਾਂ ਦੇ ਨਾਲ ਉਸ ਦਾ ਮਨ ਪੜ੍ਹਾਈ ਵਿੱਚ ਵੀ ਲੱਗਣ ਲੱਗ ਪਿਆ। ਪ੍ਰਜੀਤ ਨੂੰ ਐਤਵਾਰ ਦੀ ਉਡੀਕ ਮਨ ਵਿੱਚ ਗੁਦਗੁਦੀ ਕਰਦੀ ਰਹਿੰਦੀ ਸੀ। ਐਤਵਾਰ ਜਦੋਂ ਵੀ ਉਹ ਖੇਤ ਜਾਂਦਾ ਤਾਂ ਪਾਣੀ ਵਾਲੀ ਮੋਟਰ ਦਾ ਵਗਦਾ ਪਾਣੀ ਵੇਖ ਕੇ ਉਸ ਨੂੰ ਬੜਾ ਆਨੰਦ ਆਉਂਦਾ ਸੀ। ਉਹ ਮੋਟਰ ’ਤੇ ਬਣੇ ਕਮਰੇ ਨੁਮਾ ਕੋਠੇ ਦੇ ਆਸੇ-ਪਾਸੇ ਲੱਗੇ ਰੁੱਖਾਂ ਦੀ ਛਾਂ ਵਿੱਚ ਬੈਠਦਾ ਤਾਂ ਉਸ ਨੂੰ ਹੋਰ ਵੀ ਚੰਗਾ-ਚੰਗਾ ਲੱਗਦਾ ਸੀ।

Baby Pigeons

ਇੱਕ ਦਿਨ ਉਹ ਮੋਟਰ ਦੇ ਨੇੜੇ ਲੱਗੀ ਇੱਕ ਡੇਕ ਥੱਲੇ ਬੈਠਾ ਖੇਤਾਂ ਨੂੰ ਨਿਹਾਰ ਰਿਹਾ ਸੀ। ਅਚਾਨਕ ਉਸ ਦੇ ਸਿਰ ਵਿੱਚ ਇੱਕ ਤੀਲਾ ਜਿਹਾ ਡਿੱਗਿਆ। ਉਸ ਨੇ ਆਪਣਾ ਮੂੰਹ ਉੱਪਰ ਉਠਾ ਕੇ ਵੇਖਿਆ। ਇੱਕ ਘੁੱਗੀ ਮੂੰਹ ਵਿੱਚ ਤੀਲਾ ਦਬਾਈ ਨਜ਼ਰÄ ਪੈ ਗਈ। ਇੱਕ ਹੋਰ ਘੁੱਗੀ ਜਿਸ ਦੇ ਮੂੰਹ ਵਿੱਚੋਂ ਤੀਲਾ ਡਿੱਗਿਆ ਸੀ ਥੱਲੇ ਪਏ ਤੀਲੇ ਨੂੰ ਨਿਹਾਰ ਰਹੀ ਸੀ।

ਘੁੱਗੀ ਦੇ ਬੱਚੇ

ਉਹ ਵੇਖਦਿਆਂ ਹੀ ਆਪਣਾ ਡਿੱਗਿਆ ਤੀਲਾ ਉਠਾ ਕੇ ਲੈ ਗਈ। ਉਹ ਕੁਝ ਸੋਚਦਾ-ਸੋਚਦਾ ਪਰ੍ਹਾਂ ਖੜ੍ਹੇ ਦਾਦਾ ਜੀ ਵੱਲ ਨੂੰ ਤੁਰ ਪਿਆ। ਉਹ ਤੀਲੇ ਵਾਲੀ ਗੱਲ ਦਾਦਾ ਜੀ ਨੂੰ ਦੱਸਦਿਆਂ ਬੋਲਿਆ, ‘‘ਦਾਦਾ ਜੀ ਉੱਪਰੋਂ ਇੱਕ ਤੀਲਾ ਜਿਹਾ ਘੁੱਗੀ ਦੇ ਮੂੰਹ ਵਿੱਚੋਂ ਡਿੱਗਿਆ ਹੈ। ਕੀ ਘੁੱਗੀ ਤੀਲੇ ਖਾਂਦੀ ਹੈ?’’ ਦਾਦਾ ਜੀ ਉਸ ਦੀ ਉਂਗਲੀ ਫੜ ਕੇ ਡੇਕ ਥੱਲੇ ਆ ਗਏ। ਉੱਪਰ ਘੁੱਗੀਆਂ ਵੱਲ ਵੇਖ ਕੇ ਬੋਲੇ, ‘‘ਨਹÄ ਪੁੱਤਰ, ਘੁੱਗੀ ਤੀਲੇ ਖਾਂਦੀ ਨਹÄ ਸਗੋਂ ਇਨ੍ਹਾਂ ਤੀਲਿਆਂ ਨਾਲ ਆਪਣਾ ਆਲ੍ਹਣਾ ਤਿਆਰ ਕਰ ਰਹੀ ਹੈ। ਫਿਰ ਇਹ ਆਪਣੇ ਤਿਆਰ ਆਲ੍ਹਣੇ ਵਿੱਚ ਆਂਡੇ ਦੇਵੇਗੀ। ਫਿਰ ਆਂਡਿਆਂ ਵਿੱਚੋਂ ਬੱਚੇ ਨਿੱਕਲਣਗੇ। ਫਿਰ ਉਹ ਵੀ ਘੁੱਗੀਆਂ ਬਣ ਕੇ ਉੱਡ ਜਾਣਗੇ।’’ ਹੱਸਦੇ ਹੋਏ ਦਾਦਾ ਜੀ ਨੇ ਪ੍ਰਜੀਤ ਦੇ ਮੋਢੇ ’ਤੇ ਹੱਥ ਰੱਖਦਿਆਂ ਉੱਪਰ ਵੱਲ ਮੂੰਹ ਕਰ ਕੇ ਉਂਗਲੀ ਦੇ ਇਸ਼ਾਰੇ ਨਾਲ ਬਣ ਰਿਹਾ ਆਲ੍ਹਣਾ ਦਿਖਾਇਆ।

ਡੇਕ ਦੇ ਉੱਪਰ ਡੱਕਿਆਂ ਦਾ ਇੱਕ ਝੁੰਡ ਜਿਹਾ ਡੇਕ ਦੀਆਂ ਟਾਹਣੀਆਂ ਦੇ ਵਿਚਕਾਰ ਉਸ ਨੂੰ ਦਿਖਾਈ ਦਿੱਤਾ। ਪ੍ਰਜੀਤ ਕਿੰਨਾ ਚਿਰ ਬੈਠਾ ਘੁੱਗੀ ਦੇ ਉਸ ਆਲ੍ਹਣੇ ਨੂੰ ਨਿਹਾਰਦਾ ਰਿਹਾ। ਦੋ ਘੁੱਗੀਆਂ ਵਾਰੀ-ਵਾਰੀ ਡੱਕੇ ਲੈ ਕੇ ਆਉਂਦੀਆਂ। ਆਲ੍ਹਣੇ ਵਿੱਚ ਟਿਕਾ ਕੇ ਉੱਡ ਜਾਂਦੀਆਂ। ਉਸ ਨੂੰ ਘੁੱਗੀਆਂ ਦੀ ਇਹ ਕਲਾਕਾਰੀ ਵੀ ਹੈਰਾਨ ਕਰ ਰਹੀ ਸੀ। ਇਹ ਛੋਟੇ-ਛੋਟੇ ਜਾਨਵਰ ਸਵੈਟਰ ਵਾਂਗ ਆਲ੍ਹਣਾ ਬੁਣਦਾ ਵੇਖ ਕੇ ਉਸ ਨੂੰ ਆਪਣੀ ਮਾਂ ਦੇ ਹੱਥਾਂ ਵਿੱਚ ਬਣ ਰਹੇ ਸਵੈਟਰ ਦੀ ਯਾਦ ਆ ਗਈ। ਜਦੋਂ ਉਸ ਦੀ ਮਾਂ ਉਹਦੇ ਵਾਸਤੇ ਸਵੈਟਰ ਉਣ ਰਹੀ ਹੁੰਦੀ ਤਾਂ ਉਦੋਂ ਵੀ ਉਹ ਕਈ ਸਵਾਲ ਆਪਣੀ ਮਾਂ ਨੂੰ ਪੁੱਛਦਾ ਹੁੰਦਾ ਹੈ। ਹੁਣ ਇੱਕ ਹੋਰ ਸਵਾਲ ਉਸ ਦੇ ਮਨ ਵਿੱਚ ਉੱਭਰਿਆ ਕਿ ਇਹ ਦੋ ਘੁੱਗੀਆਂ ਕਿਉਂ ਹਨ? ਉਸ ਨੂੰ ਦਾਦਾ ਜੀ ਨੇ ਦੱਸਿਆ ਕਿ ਇਨ੍ਹਾਂ ਵਿੱਚ ਇੱਕ ਘੁੱਗੀ ਨਰ ਹੈ ਅਤੇ ਦੂਸਰੀ ਘੁੱਗੀ ਮਾਦਾ ਹੈ।

The baby pigeons

ਇਹ ਦੋਵੇਂ ਪਤੀ-ਪਤਨੀ ਹਨ। ਉਦਾਹਰਨ ਦੇ ਤੌਰ ’ਤੇ ਦਾਦਾ ਜੀ ਨੇ ਸਮਝਾਇਆ ਕਿ ਜਿਵੇਂ ਆਪਣੇ ਘਰੇ ਤੇਰੇ ਮੰਮੀ-ਪਾਪਾ ਹਨ। ਤੇਰੇ ਦਾਦਾ ਜੀ ਹਨ ਤੇ ਤੇਰੀ ਦਾਦੀ ਵੀ ਹੈ। ਇਵੇਂ ਤੂੰ ਏਂ ਤੇ ਜਦੋਂ ਤੇਰਾ ਵਿਆਹ ਹੋ ਗਿਆ ਤਾਂ ਤੇਰੀ ਵੀ ਇੱਕ ਵਹੁਟੀ ਆ ਜਾਵੇਗੀ। ਦਾਦਾ ਜੀ ਪ੍ਰਜੀਤ ਦੇ ਸਿਰ ’ਤੇ ਹੱਥ ਰੱਖ ਕੇ ਮੁਸਕਰਾ ਪਏ। ਵਹੁਟੀ ਦਾ ਨਾਂਅ ਸੁਣ ਕੇ ਪ੍ਰਜੀਤ ਵੀ ਸ਼ਰਮਾ ਕੇ ਹੱਸ ਪਿਆ। ਫਿਰ ਦੋਵੇਂ ਦਾਦਾ-ਪੋਤਾ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ-ਕਰਦੇ ਟਰੈਕਟਰ ’ਤੇ ਬੈਠ ਕੇ ਵਾਪਸ ਘਰ ਨੂੰ ਆ ਗਏ। ਪ੍ਰਜੀਤ ਦੇ ਮਨ ਵਿੱਚ ਘੁੱਗੀਆਂ ਦੇ ਜੋੜੇ ਦੀ ਕਹਾਣੀ ਹਮੇਸ਼ਾ ਜਾਗਦੀ ਰਹਿੰਦੀ। ਉਹ ਜਦੋਂ ਪੜ੍ਹਾਈ ਤੋਂ ਵਿਹਲਾ ਹੁੰਦਾ ਤਾਂ ਘੁੱਗੀਆਂ ਬਾਰੇ ਹੀ ਸੋਚਦਾ ਰਹਿੰਦਾ।

ਬਾਲ ਕਹਾਣੀ : ਘੁੱਗੀ ਦੇ ਬੱਚੇ

ਅਗਲੇ ਐਤਵਾਰ ਜਦੋਂ ਉਹ ਦਾਦਾ ਜੀ ਨਾਲ ਖੇਤ ਗਿਆ ਤਾਂ ਹੁਣ ਘੁੱਗੀਆਂ ਦਾ ਆਲ੍ਹਣਾ ਬਣ ਕੇ ਤਿਆਰ ਹੋ ਗਿਆ ਸੀ। ਇੱਕ ਘੁੱਗੀ ਆਲ੍ਹਣੇ ਵਿੱਚ ਬੈਠੀ ਅਰਾਮ ਕਰ ਰਹੀ ਸੀ। ਵੇਖ ਕੇ ਉਸ ਨੇ ਦਾਦਾ ਜੀ ਨੂੰ ਘੁੱਗੀ ਦੇ ਇਸ ਤਰ੍ਹਾਂ ਬੈਠਣ ਬਾਰੇ ਪੁੱਛਿਆ ਤਾਂ ਦਾਦਾ ਜੀ ਬੋਲੇ ਕਿ ਹੁਣ ਆਲ੍ਹਣੇ ਵਿੱਚ ਘੁੱਗੀ ਨੇ ਆਂਡੇ ਦੇ ਦਿੱਤੇ ਹਨ। ਹੁਣ ਇਹ ਤਿੰਨ ਹਫਤੇ ਆਪਣੇ ਖੰਭਾਂ ਨਾਲ ਆਂਡਿਆਂ ਨੂੰ ਗਰਮਾਵੇਗੀ। ਨਾਲੇ ਹੋਰ ਆਂਡੇ ਪੀਣੇ ਕਾਂ ਅਤੇ ਲਗੜ ਜਿਹੇ ਸ਼ਿਕਾਰੀ ਪੰਛੀਆਂ ਤੋਂ ਇਨ੍ਹਾਂ ਦਾ ਬਚਾਓ ਕਰੇਗੀ।

ਪ੍ਰਜੀਤ ਨੇ ਦਾਦਾ ਜੀ ਨੂੰ ਪੁੱਛਿਆ ਕਿ ਘੁੱਗੀ ਏਨੇ ਦਿਨ ਕੀ ਖਾਵੇਗੀ? ਤਾਂ ਦਾਦਾ ਜੀ ਨੇ ਦੱਸਿਆ ਕਿ ਇਸ ਦਾ ਸਾਥੀ ਨਰ ਪੰਛੀ ਇਸ ਦੀ ਮੱਦਦ ਕਰੇਗਾ। ਜਦੋਂ ਇਹ ਦਾਣੇ ਚੁਗਣ ਜਾਵੇਗੀ ਤਾਂ ਨਰ ਆਂਡਿਆਂ ਉੱਤੇ ਬੈਠ ਜਾਵੇਗਾ। ਕਦੇ-ਕਦੇ ਨਰ ਬਾਹਰੋਂ ਦਾਣੇ ਆਪਣੀ ਚੁੰਝ ਵਿੱਚ ਲਿਆ ਕੇ ਮਾਦਾ ਘੁੱਗੀ ਨੂੰ ਚੋਗਾ ਖਿਲਾਏਗਾ। ਇਸ ਤਰ੍ਹਾਂ ਦੋਵੇਂ ਨਰ ਅਤੇ ਮਾਦਾ ਰਲ ਕੇ ਆਂਡਿਆਂ ਤੋਂ ਬੱਚਿਆਂ ਤੱਕ ਦਾ ਸਾਰਾ ਕੰਮ ਪੂਰਾ ਕਰਨਗੇ। ਪ੍ਰਜੀਤ ਆਪਣੇ ਦਾਦਾ ਜੀ ਨਾਲ ਹਰ ਐਤਵਾਰ ਖੇਤਾਂ ਵਿੱਚ ਜਾਂਦਾ। ਕਦੇ-ਕਦੇ ਦਾਦਾ ਜੀ ਦਾ ਮਨ ਨਾ ਵੀ ਹੁੰਦਾ ਪ੍ਰਜੀਤ ਤਾਂ ਵੀ ਉਨ੍ਹਾਂ ਨੂੰ ਜਬਰਦਸਤੀ ਆਪਣੇ ਨਾਲ ਖੇਤ ਲੈ ਕੇ ਜਾਂਦਾ।

ਘੁੱਗੀ ਦੇ ਬੱਚੇ

ਇਸ ਵਾਰ ਜਦੋਂ ਉਹ ਖੇਤ ਗਏ ਤਾਂ ਆਲ੍ਹਣੇ ਵਿੱਚੋਂ ਘੁੱਗੀ ਦੇ ਬੋਟਾਂ ਦੀਆਂ ਅਵਾਜਾਂ ਆ ਰਹੀਆਂ ਸਨ। ਪੁੱਛਣ ’ਤੇ ਦਾਦਾ ਜੀ ਨੇ ਦੱਸਿਆ ਕਿ ਵੀਹ ਦਿਨਾਂ ਬਾਦ ਆਂਡਿਆਂ ਵਿੱਚੋਂ ਬੋਟ ਵਿਕਸਿਤ ਹੋ ਕੇ ਬਾਹਰ ਨਿੱਕਲ ਆਏ ਹਨ। ਡੇਕ ਹੇਠਾਂ ਖਿੱਲਰੇ ਪਏ ਆਂਡਿਆਂ ਦੇ ਖਾਲੀ ਖੋਲ ਵੀ ਦਾਦਾ ਜੀ ਨੇ ਪ੍ਰਜੀਤ ਨੂੰ ਦਿਖਾਏ। ਦਾਦਾ ਜੀ ਬੋਲੇ ਕਿ ਇਹ ਦੋਨੋਂ ਨਰ-ਮਾਦਾ ਰਲ ਕੇ ਆਪਣੇ ਬੱਚਿਆਂ ਨੂੰ ਚੋਗਾ ਲਿਆ ਕੇ ਖਵਾਉਂਦੇ ਰਹਿਣਗੇ। ਇਸ ਤਰ੍ਹਾਂ ਜਦੋਂ ਬੱਚੇ ਵੱਡੇ ਹੋ ਗਏ ਤਾਂ ਇਹ ਵੀ ਨਰ-ਮਾਦਾ ਘੁੱਗੀਆਂ ਬਣ ਕੇ ਉੱਡ ਜਾਣਗੇ।

The baby pigeons | ਘੁੱਗੀ ਦੇ ਬੱਚੇ

ਫਿਰ ਅਗਲੇ ਹਫ਼ਤੇ ਜਦੋਂ ਪ੍ਰਜੀਤ ਮੋਟਰ ’ਤੇ ਆਇਆ ਤਾਂ ਇੱਕ ਕਾਂ ਘੁੱਗੀਆਂ ਨੂੰ ਪਰੇਸ਼ਾਨ ਕਰ ਰਿਹਾ ਸੀ। ਉਹ ‘ਕਾਂ-ਕਾਂ’ ਕਰਕੇ ਘੁੱਗੀ ਦੇ ਬੱਚਿਆਂ ਨੂੰ ਚੁੱਕਣ ਦੀ ਤਾਕ ਵਿੱਚ ਸੀ। ਉਹ ਘੁੱਗੀ ਦੇ ਆਲ੍ਹਣੇ ਉੱਤੇ ਵਾਰ-ਵਾਰ ਹਮਲਾ ਕਰ ਰਿਹਾ ਸੀ। ਇੱਕ ਘੁੱਗੀ ਨੇ ਆਲ੍ਹਣੇ ਵਿੱਚ ਬੈਠ ਕੇ ਆਪਣੇ ਖੰਭਾਂ ਹੇਠਾਂ ਆਪਣੇ ਬੱਚਿਆਂ ਨੂੰ ਛੁਪਾ ਰੱਖਿਆ ਸੀ। ਦੂਜੀ ਘੁੱਗੀ ਕਾਂ ਦੇ ਪਿੱਛੇ ਪੈ ਕੇ ਉਸ ਨੂੰ ਖਦੇੜਨ ਦੀ ਕੋਸ਼ਿਸ਼ ਕਰ ਰਹੀ ਸੀ। ਪ੍ਰਜੀਤ ਨੇ ਵੀ ਘੁੱਗੀ ਦੀ ਮੱਦਦ ਕੀਤੀ। ਉਸ ਨੇ ਰੋੜੇ ਚਲਾ ਕੇ ਤੇ ਸ਼ੋਰ ਮਚਾ ਕੇ ਕਾਂ ਨੂੰ ਉੱਥੋਂ ਭਜਾ ਦਿੱਤਾ। ਕੁਝ ਦੇਰ ਦੀ ਸ਼ਾਂਤੀ ਤੋਂ ਬਾਅਦ ਦੋਵੇਂ ਘੁੱਗੀਆਂ ਆਪਣੇ ਬੱਚਿਆਂ ਨੂੰ ਖੇਤਾਂ ਵਿੱਚੋ ਲੱਭ-ਲੱਭ ਕੇ ਚੋਗ ਖਵਾਉਣ ਦੇ ਆਹਰ ਵਿੱਚ ਲੱਗ ਗਈਆਂ ਸਨ।
-ਓਮਕਾਰ ਸੂਦ ਬਹੋਨਾ,
ਫ਼ਰੀਦਾਬਾਦ (ਹਰਿਆਣਾ)
ਮੋ. 96540-36080

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.