ਟੈਸਟ ਲੜੀ: ਲਾਬੁਸ਼ਾਨੇ ਦਾ ਦੂਹਰਾ ਸੈਂਕੜਾ, ਅਸਟਰੇਲੀਆ ਮਜ਼ਬੂਤ

Test Series, Double hundred ,  Australia 

ਟੈਸਟ ਲੜੀ: ਲਾਬੁਸ਼ਾਨੇ ਦਾ ਦੂਹਰਾ ਸੈਂਕੜਾ, ਅਸਟਰੇਲੀਆ ਮਜ਼ਬੂਤ

ਅਸਟਰੇਲੀਆ ਨੇ ਨਿਊਜ਼ੀਲੈਂਡ ਖਿਲਾਫ਼ ਪਹਿਲੀ ਪਾਰੀ ‘ਚ ਬਣਾਈਆਂ 484 ਦੌੜਾਂ, ਨਿਊਜ਼ੀਲੈਂਡ ਬਿਨਾ ਨੁਕਸਾਨ ਦੇ 63 ਦੌੜਾਂ

ਏਜੰਸੀ/ਸਿਡਨੀ। ਅਸਟਰੇਲੀਆ(Australia ) ਦੀ ਨਵੀਂ ਸਨਸਨੀ ਮਾਰਨਸ਼ ਲਾਬੁਸ਼ਾਨੇ ਨੇ ਆਪਣੇ 215 ਦੌੜਾਂ ਦੇ ਦੂਹਰੇ ਸੈਂਕੜੇ ਦੀ ਬਦੌਲਤ ਕਈ ਦਿੱਗਜ਼ ਬੱਲੇਬਾਜ਼ਾਂ ਨੂੰ ਪਿੱਛੇ ਛੱਡਦਿਆਂ ਨਿਊਜ਼ੀਲੈਂਡ ਖਿਲਾਫ ਤੀਜੇ ਟੈਸਟ ਦੇ ਦੂਜੇ ਦਿਨ ਸ਼ਨਿੱਚਰਵਾਰ ਨੂੰ ਟੀਮ ਨੂੰ ਪਹਿਲੀ ਪਾਰੀ ‘ਚ 454 ਦੌੜਾਂ ਦੇ ਵਿਸ਼ਾਲ ਸਕੋਰ ਨਾਲ ਮਜ਼ਬੂਤ ਸਥਿਤੀ ‘ਚ ਪਹੁੰਚਾ ਦਿੱਤਾ। Test Series 

ਮਹਾਨ ਬੱਲੇਬਾਜ਼ ਡਾਨ ਬ੍ਰੈਡਮੈਨ, ਸਟੀਵਨ ਸਮਿੱਥ ਅਤੇ ਨੀਲ ਹਾਰਵੀ ਦੇ ਰਿਕਾਰਡ ਨੂੰ ਤੋੜਦਿਆਂ ਲਾਬੁਸ਼ਾਨੇ ਨੇ ਸਿਡਨੀ ਕ੍ਰਿਕਟ ਗਰਾਊਂਡ ‘ਤੇ ਟੈਸਟ ਦੇ ਦੂਜੇ ਦਿਨ ਆਪਣੀ 215 ਦੌੜਾਂ ਦੀ ਦੂਹਰੀ ਸੈਂਕੜੇ ਵਾਲੀ ਪਾਰੀ ਖੇਡੀ ਜੋ ਉਨ੍ਹਾਂ ਦੀ ਟੈਸਟ ‘ਚ ਸਰਵਸ੍ਰੇਸ਼ਠ ਪਾਰੀ ਵੀ ਹੈ ਉਨ੍ਹਾਂ ਦੇ ਇਸ ਦੇ ਨਾਲ ਘਰੇਲੂ ਟੈਸਟ ਸੈਸ਼ਨ ਦੇ ਪੰਜ ਮੈਚਾਂ ‘ਚ 837 ਦੌੜਾਂ ਹੋ ਗਈਆਂ ਹਨ ਜੋ ਪਿਛਲੇ 60 ਸਾਲਾਂ ਤੋਂ ਵੀ ਜ਼ਿਆਦਾ ਸਮੇਂ ‘ਚ ਕਿਸੇ ਵੀ ਅਸਟਰੇਲੀਆਈ(Australia )  ਕ੍ਰਿਕਟਰ ਦਾ ਸਰਵਸ੍ਰੇਸ਼ਟ ਪ੍ਰਦਰਸ਼ਨ ਹੈ ਉਨ੍ਹਾਂ ਦੇ ਪਹਿਲਾਂ ਹਾਰਵੀ ਦੇ ਇੰਨੇ ਹੀ ਮੈਚਾਂ ‘ਚ 834 ਦੌੜਾਂ ਸਨ।

ਜਿਸ ਰਿਕਾਰਡ ਨੂੰ ਹੁਣ 25 ਸਾਲ ਦੇ ਲਾਬੁਸ਼ਾਨੇ ਨੇ ਤੋੜ ਦਿੱਤਾ ਹੈ 14ਵੇਂ ਟੈਸਟ ‘ਚ ਇਹ ਲਾਬੁਸ਼ਾਨੇ ਦਾ ਚੌਥਾ ਸੈਂਕੜਾ ਹੈ ਉਨ੍ਹਾਂ ਨੇ ਨਵੰਬਰ ‘ਚ ਪਾਕਿਸਤਾਨ ਖਿਲਾਫ 185 ਦੌੜਾਂ ਦੀ ਆਪਣੀ ਪਿਛਲੀ ਸਰਵਸ੍ਰੇਸ਼ਟ ਪਾਰੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਨੌਜਵਾਨ ਬੱਲੇਬਾਜ਼ ਨੇ 363 ਗੇਂਦਾਂ ‘ਚ 19 ਚੌਕਿਆਂ ਅਤੇ ਇੱਕ ਛੱਕਾ ਲਾ ਕੇ ਆਪਣੀ 215 ਦੌੜਾਂ ਦੀ ਪਹਿਲੀ ਦੂਹਰੀ ਸੈਂਕੜੇ ਵਾਲੀ ਪਾਰੀ ਖੇਡੀ ਉਹ ਅਸਟਰੇਲੀਆ ਨੂੰ 400 ਦੌੜਾਂ ਪਾਰ ਕਰਵਾ ਕੇ ਟਾਡ ਐਸਲੇ ਦੀ ਗੇਂਦ ‘ਤੇ ਸੱਤਵੇਂ ਬੱਲੇਬਾਜ਼ ਦੇ ਰੂਪ ‘ਚ ਉਨ੍ਹਾਂ ਹੱਥੋਂ ਲਪਕੇ ਗਏ ।Test Series

ਅਸਟਰੇਲੀਆ ਨੂੰ ਗੇਂਦਬਾਜ਼ੀ ‘ਤੇ ਵਿਕਟਾਂ ਮਿਲੀਆਂ

ਅਸਟਰੇਲੀਆ ਵੱਲੋਂ ਓਪਨਰ ਡੇਵਿਡ ਵਾਰਨਰ ਨੇ 45 ਅਤੇ ਸਟੀਵਨ ਸਮਿੱਥ 63 ਦੌੜਾਂ ਬਣਾ ਕੇ ਹੋਰ ਵੱਡੇ ਸਕੋਰਰ ਰਹੇ ਸਵੇਰ ਦੇ ਸੈਸ਼ਨ ‘ਚ ਮੈਥਿਊ ਵੇਡ ਅਤੇ ਟ੍ਰੇਵਿਸ ਹੇਡ ਆਪਣੀਆਂ ਗਲਤੀਆਂ ਕਾਰਨ ਸਮਰਵਿਲ ਅਤੇ ਹੇਨਰੀ ਦਾ ਸ਼ਿਕਾਰ ਬਣੇ ਪਰ ਲਾਬੁਸ਼ੇਨ ਇੱਕ ਪਾਸਾ ਸੰਭਾਲ ਕੇ ਦੌੜਾਂ ਬਣਾਉਂਦੇ ਰਹੇ ਅਤੇ ਮੇਜ਼ਬਾਨ ਟੀਮ ਲੰਚ ਤੋਂ ਪਹਿਲਾਂ ਸਿਰਫ 71 ਦੌੜਾਂ ਹੀ ਜੋੜ ਸਕੀ ਉਨ੍ਹਾਂ ਨੇ ਫਿਰ ਕਪਤਾਨ ਟਿਮ ਪੇਨ ਨਾਲ ਛੇਵੀਂ ਵਿਕਟ ਲਈ 79 ਦੌੜਾਂ ਦੀ ਉਪਯੋਗੀ ਸਾਂਝੇਦਾਰੀ ਕੀਤੀ ਪੇਨ ਨੇ 35 ਦੌੜਾਂ ਬਣਾਈਆਂ ਮੇਜ਼ਬਾਨ ਟੀਮ ਨੇ 150.1 ਓਵਰਾਂ ‘ਚ 454 ਦੌੜਾਂ ਬਣਾਈਆਂ ਨਿਊਜ਼ੀਲੈਂਡ ਵੱਲੋਂ ਕਾਲਿਨ ਡੀ ਗ੍ਰੈਂਡਹੋਮੇ ਨੇ 78 ਦੌੜਾਂ ਦੇ ਕੇ ਤਿੰਨ ਅਤੇ ਨੀਲ ਵੈਗਨਰ ਨੇ 66 ਦੌੜਾਂ ‘ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਐਸਲੇ ਨੂੰ 111 ਦੌੜਾਂ ਦੀ ਮਹਿੰਗੀ ਗੇਂਦਬਾਜ਼ੀ ‘ਤੇ ਦੋ ਵਿਕਟਾਂ ਮਿਲੀਆਂ।

ਜਦੋਂਕਿ ਮੈਟ ਹੈਨਰੀ ਅਤੇ ਵਿਲੀਅਮ ਸਮਰਵਿਲੇ ਨੇ ਇੱਕ-ਇੱਕ ਵਿਕਟ ਹਾਸਲ ਕੀਤੀ ਨਿਊਜ਼ੀਲੈਂਡ ਨੇ ਦਿਨ ਦੀ ਸਮਾਪਤੀ ਤੱਕ ਆਪਣੀ ਪਹਿਲੀ ਪਾਰੀ ‘ਚ 29 ਓਵਰਾਂ ‘ਚ ਬਿਨਾ ਕਿਸੇ ਵਿਕਟ ਦੇ ਨੁਕਸਾਨ ‘ਤੇ 63 ਦੌੜਾਂ ਬਣਾ ਲਈਆਂ ਹਨ ਓਪਨਿੰਗ ਜੋੜੀ ਕਪਤਾਨ ਟਾਮ ਲਾਥਮ 26 ਦੌੜਾਂ ਅਤੇ ਟਾਮ ਬੰਲੇਡਲ 34 ਦੌੜਾਂ ਬਣਾ ਕੇ ਕ੍ਰੀਜ ‘ਤੇ ਨਾਬਾਦ ਹਨ ਕੀਵੀ ਟੀਮ ਹੁਣ ਵੀ ਅਸਟਰੇਲੀਆ ਤੋਂ 391 ਦੌੜਾਂ ਪਿੱਛੇ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।