ਸੁਸ਼ੀਲ-ਸਾਕਸ਼ੀ ਦੇ ਸਟਾਰਡਮ ਅੱਗੇ ਝੁਕੀ ਫੈਡਰੇਸ਼ਨ,ਦੇਣੀ ਪਈ ਗਰੇਡ ਏ ‘ਚ ਜਗ੍ਹਾ

ਸਾਕਸ਼ੀ ਅਤੇ ਸੁਸ਼ੀਲ ਨੂੰ ਹੁਣ ਹਰ ਸਾਲ 30 ਲੱਖ ਰੁਪਏ ਮਿਲਣ

 
ਨਵੀਂ ਦਿੱਲੀ, 12 ਦਸੰਬਰ

ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਪਹਿਲੀ ਵਾਰ ਭਾਰਤੀ ਕੁਸ਼ਤੀ ‘ਚ ਲਾਗੂ ਹੋਏ ਗਰੇਡਿੰਗ ਸਿਸਟਮ ‘ਚ ਓਲੰਪਿਕ ‘ਚ ਤਮਗਾ ਜਿੱਤਣ ਵਾਲੇ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਮਹਿਲਾ ਪਹਿਲਵਾਨ ਸਾਕਸ਼ੀ ਮਲਿਕ ਦੇ ਗਰੇਡ ਨੂੰ ਹੁਣ ਵਧਾ ਦਿੱਤਾ ਹੈ ਸੁਸ਼ੀਲ ਕੁਮਾਰ ਅਤੇ ਸਾਕਸ਼ੀ ਮਲਿਕ ਨੂੰ ਗਰੇਡ ਬੀ ਦਾ ਕਰਾਰ ਦੇਣ ਨੂੰ ਗਲਤੀ ਕਰਾਰ ਦਿੰਦੇ ਹੋਏ ਬੁੱਧਵਾਰ ਨੂੰ ਇਹਨਾਂ ਦੋਵਾਂ ਨੂੰ ਏ ਗਰੇਡ ‘ਚ ਸ਼ਾਮਲ ਕੀਤਾ ਗਿਆ ਹੈ
ਡਬਲਿਊਐਫਆਈ ਮੁਖੀ ਬ੍ਰਿਜਭੂਸ਼ਨ ਸ਼ਰਣ ਸਿੰਘ ਨੇ ਇਸ ਦਾ ਐਲਾਨ ਕਰਦਿਆਂ ਕਿਹਾ ਕਿ ਗੋਂਡਾ ‘ਚ ਜਦੋਂ ਸਾਡੀ ਸਭਾ ਹੋਈ ਸੀ ਅਸੀਂ ਮਹਿਸੂਸ ਕੀਤਾ ਸੀ ਕਿ ਸੁਸ਼ੀਲ ਅਤੇ ਸਾਕਸ਼ੀ ਮਲਿਕ ਨੂੰ ਗਲਤ ਸ਼੍ਰੇਣੀ ‘ਚ ਰੱਖਿਆ ਗਿਆ ਹੈ ਸ਼ਰਣ ਨੇ ਕਿਹਾ ਕਿ ਮੈਂ ਮੰਨਦਾ ਹਾਂ ਕਿ ਇਹ ਗਲਤੀ ਸੀ ਅਤੇ ਅਸੀਂ ਗਲਤੀ ‘ਚ ਸੁਧਾਰ ਕਰ ਰਹੇ ਹਾਂ ਅਤੇ ਹੁਣ ਦੋਵਾਂ ਖਿਡਾਰੀਆਂ ਨੂੰ ਇੱਕ ਗਰੇਡ ‘ਚ ਸ਼ਾਮਲ ਕਰ ਰਹੇ ਹਾਂ ਇਸ ਗਰੇਡ ‘ਚ ਸ਼ਾਮਲ ਹੋਣ ਨਾਲ ਸਾਕਸ਼ੀ ਅਤੇ ਸੁਸ਼ੀਲ ਨੂੰ ਹੁਣ ਹਰ ਸਾਲ 30 ਲੱਖ ਰੁਪਏ ਮਿਲਣ

 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।