ਸ੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਲਗਾਤਾਰ ਚੌਥੇ ਦਿਨ ਬੰਦ

Srinagar Leh National Highway, Closed For Fourth Consecutive Day

ਬਰਫ ਕਾਰਨ ਤਿਲਕਣ ਵਧੀ

ਸ੍ਰੀਨਗਰ, ਏਜੰਸੀ। ਜੰਮੂ-ਕਸ਼ਮੀਰ ‘ਚ 434 ਕਿਲੋਮੀਟਰ ਲੰਬਾ ਸ੍ਰੀਨਗਰ-ਲੇਹ ਰਾਸ਼ਟਰੀ ਰਾਜਮਾਰਗ ਤਾਜਾ ਬਰਫਬਾਰੀ ਕਾਰਨ ਵੀਰਵਾਰ ਨੂੰ ਲਗਾਤਾਰ ਚੌਥੇ ਦਿਨ ਵੀ ਬੰਦ ਰਿਹਾ। ਆਵਾਜਾਈ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਜੋਜਿਲਾ ਦਰਾਂ ਦੇ ਦੋਵੇਂ ਪਾਸੇ ਟਰੱਕ ਅਤੇ ਤੇਲ ਟੈਂਕਰਾਂ ਸਮੇਤ ਵੱਡੀ ਗਿਣਤੀ ‘ਚ ਵਾਹਨ ਫਸੇ ਹੋਏ ਹਨ। ਤਾਜਾ ਬਰਫਬਾਰੀ ਕਾਰਨ ਸੜਕ ਮਾਰਗਾਂ ‘ਤੇ ਤਿਲਕਣ ਕਾਰਨ ਰਾਜਮਾਰਗ ਨੂੰ ਅਹਿਤੀਆਤਨ ਬੰਦ ਰੱਖਿਆ ਗਿਆ ਹੈ। ਆਵਾਜਾਈ ਅਧਿਕਾਰੀ ਨੇ ਕਿਹਾ ਕਿ ਰਾਜਮਾਰਗ ‘ਤੇ ਵਿਸ਼ੇਸ਼ਕਰ ਗੰਦੇਰਬਲ ਜਿਲ੍ਹੇ ਦੇ ਸੋਨਮਰਗ ਅਤੇ ਜੋਜਿਲਾ ਅਤੇ ਮੀਨਮਾਰਗ ਦਰਮਿਆਨ ਬਰਫ ਹੋਣ ਕਾਰਨ ਤਿਲਕਣ ਬਹੁਤ ਵਧ ਗਈ ਹੈ ਅਜਿਹੇ ‘ਚ ਰਾਜਮਾਰਗ ਨੂੰ ਆਵਾਜਾਈ ਲਈ ਨਹੀਂ ਖੋਲ੍ਹਿਆ ਜਾ ਸਕਦਾ।

ਰਾਜਮਾਰਗ ‘ਤੇ ਤਾਇਨਾਤ ਸਾਰੇ ਕਰਮੀ ਨੂੰ ਹਟਾਏ

ਬਰਫ ਖਿਸਕਣ ਦਾ ਵੀ ਖਤਰਾ ਹੈ। ਉਹਨਾ ਕਿਹਾ ਕਿ ਗਰਮੀ ਦੇ ਦਿਨਾ ‘ਚ ਰਾਜਮਾਰਗ ‘ਤੇ ਆਵਾਜਾਈ ਚਲਾਉਣ ਲਈ ਤਾਇਨਾਤ ਸਾਰੇ ਕਰਮੀ ਨੂੰ ਹਟਾ ਲਿਆ ਗਿਆ ਹੈ ਅਤੇ ਸਥਾਨਕ ਪੁਲਿਸ ਅਤੇ ਬੀਕਨ ਪ੍ਰੋਜੈਕਟ ਦੇ ਅਧਿਕਾਰੀ ਰਾਜਮਾਰਗ ‘ਤੇ ਆਵਾਜਾਈ ਨੂੰ ਚਲਾ ਰਹੇ ਹਨ। ਗਰਮੀ ਤੋਂ ਪਹਿਲਾਂ ਰਾਜਮਾਰਗ ਨੂੰ ਖੋਲ੍ਹਿਆ ਨੂੰ ਖੋਲ੍ਹੇ ਜਾਣ ਦੀ ਘੱਟ ਉਮੀਦ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।