ਇੱਕ ਲਾਈਨ ਹਾਕੀ ਖੇਡ ’ਚ ਸੁਖਰੀਤ ਸਿੰਘ ਨੇ ਹਾਸਲ ਕੀਤਾ ਗੋਲਡ ਮੈਡਲ

Hockey
ਇੱਕ ਲਾਈਨ ਹਾਕੀ ਖੇਡ ’ਚ ਸੁਖਰੀਤ ਸਿੰਘ ਨੇ ਹਾਸਲ ਕੀਤਾ ਗੋਲਡ ਮੈਡਲ

ਮਾਊਟ ਲਿਟਰਾ ਜੀ ਸਕੂਲ ਦੇ ਖਿਡਾਰੀ ਸੁਖਰੀਤ ਸਿੰਘ ਨੂੰ ਮਿਲ ਰਹੀਆਂ ਨੇ ਵਧਾਈਆ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਖਿਡਾਰੀ ਖੇਡਾਂ ਵਿੱਚ ਮੱਲ੍ਹਾਂ ਮਾਰ ਰਹੇ ਹਨ ਅਤੇ ਆਪਣੀਆਂ ਕਾਬਲੀਅਤ ਨਾਲ ਸ਼ਹਿਰ, ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਚੰਡੀਗੜ੍ਹ ’ਚ ਹੋ ਰਹੀ 61ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਪੀਅਨਸ਼ਿਪ ਅੰਡਰ 14 ਵਿੱਚ ਪੰਜਾਬ ਰੋਲਰ ਸਕੇਟਿੰਗ ਐਸੋਸੀਏਸ਼ਨ ਦੀ ਟੀਮ ਵਿੱਚ ਭਾਗ ਲੈਂਦਿਆਂ ਇੱਕ ਲਾਈਨ ਹਾਕੀ ਖੇਡ ’ਚ ਵਿਰੋਧੀ ਟੀਮ ਨੂੰ ਹਰਾ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ। Hockey

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਟੀਮ ਦੇ ਮਾਊਟ ਲਿਟਰਾ ਜੀ ਸਕੂਲ ਪਟਿਆਲਾ ਤੋਂ ਖਿਡਾਰੀ ਸੁਖਰੀਤ ਸਿੰਘ ਪੁੱਤਰ ਕੁਲਦੀਪ ਸਿੰਘ (ਥਾਪਰ) ਵਾਸੀ ਰਣਜੀਤ ਨਗਰ ਪਟਿਆਲਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਪੰਜਾਬ ਰੋਲਰ ਸਕੇਟਿੰਗ ਐਸੋਸੀਏਸਨ ਨੇ ਪਿਛਲੇ ਦਿਨੀਂ ਚੰਡੀਗੜ੍ਹ ਵਿਖੇ ਚੱਲ ਰਹੀਂ 61ਵੀਂ ਨੈਸ਼ਨਲ ਰੋਲਰ ਸਕੇਟਿੰਗ ਚੈਪੀਅਨਸਿਪ ’ਚ ਭਾਗ ਲੈਂਦਿਆਂ ਆਪਣੀ ਵਿਰੋਧੀ ਟੀਮ ਨੂੰ ਹਰਾ ਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ। Hockey

ਇਹ ਵੀ ਪੜ੍ਹੋ : ਪਰਾਲੀ ਸਾੜੇ ਬਿਨਾਂ ਬੀਜੀ ਕਣਕ ਦੀ ਫ਼ਸਲ ’ਤੇ ਸੁੰਡੀ ਦਾ ਹਮਲਾ

ਉਨ੍ਹਾਂ ਦੱਸਿਆ ਕਿ ਇਸ ਟੀਮ ’ਚ ਪਟਿਆਲਾ ਜ਼ਿਲ੍ਹੇ ਤੋਂ ਤਿੰਨ ਖਿਡਾਰੀਆਂ ਨੇ ਭਾਗ ਲਿਆ। ਸੁਖਰੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾ ਉਹ ਜ਼ਿਲ੍ਹੇ ਪੱਧਰ ’ਤੇ ਗੋਲਡ ਮੈਡਲ ਅਤੇ ਸਟੇਟ ਪੱਧਰ ’ਤੇ ਬਰੋਨਜ ਅਤੇ ਹੁਣ ਨੈਸ਼ਨਲ ਪੱਧਰ ’ਤੇ ਗੋਲਡ ਮੈਡਲ ਪ੍ਰਾਪਤ ਕਰ ਚੁੱਕਿਆ ਹੈ। ਸੁਖਰੀਤ ਸਿੰਘ ਵੱਲੋਂ ਗੋਲਡ ਮੈਡਲ ਪ੍ਰਾਪਤ ਕਰਨ ’ਤੇ ਸਕੂਲ ਦੇ ਸਮੂਹ ਅਧਿਆਪਕਾਂ ਅਤੇ ਮਾਪਿਆਂ ’ਚ ਭਾਰੀ ਖੁਸ਼ੀ ਪਾਈ ਗਈ, ਹਰ ਕੋਈ ਉਸਦੀ ਪ੍ਰਸੰਸ਼ਾ ਕਰਦਾ ਨਹੀਂ ਥੱਕ ਰਿਹਾ।