Firozabad Road Accident: ਫਿਰੋਜ਼ਾਬਾਦ ’ਚ ਭਿਆਨਕ ਸੜਕ ਹਾਦਸਾ, ਚਾਰ ਮੌਤਾਂ, ਅੱਠ ਜ਼ਖਮੀ

ਫਿਰੋਜ਼ਾਬਾਦ ’ਚ ਭਿਆਨਕ ਸੜਕ ਹਾਦਸਾ, ਚਾਰ ਮੌਤਾਂ, ਅੱਠ ਜ਼ਖਮੀ

Khushdeep Singh Picture
Published On

ਫਿਰੋਜ਼ਾਬਾਦ (ਸੱਚ ਕਹੂੰ ਨਿਊਜ਼/ਏਜੰਸੀ)। ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਦੇ ਨਸੀਰਪੁਰ ਥਾਣਾ ਖੇਤਰ ਦੇ ਅਧੀਨ ਆਉਂਦੇ ਛਟਨਪੁਰ ਪਿੰਡ ’ਚ ਐਤਵਾਰ ਰਾਤ ਟੇਸ਼ੂ-ਝਿਜੀਆਂ ਦੇ ਵਿਆਹ ਤੋਂ ਬਾਅਦ ਵਿਸਰਜਨ ਕਰਨ ਜਾ ਰਹੇ ਪਿੰਡ ਵਾਸੀਆਂ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ’ਚ ਦੋ ਕਿਸ਼ੋਰ ਲੜਕੀਆਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਲਗਭਗ ਅੱਠ ਲੋਕ ਜ਼ਖਮੀ ਹੋ ਗਏ ਹਨ ਤੇ ਹਸਪਤਾਲ ’ਚ ਇਲਾਜ ਅਧੀਨ ਹਨ।

ਪਿੰਡ ਵਾਸੀਆਂ ਅਨੁਸਾਰ, ਛਟਨਪੁਰ ਪਿੰਡ ਵਿੱਚ ਸ਼ਰਦ ਪੂਰਨਿਮਾ ਦੇ ਮੌਕੇ ’ਤੇ ਟੇਸ਼ੂ ਤੇ ਝਿਜੀਆਂ ਦੇ ਵਿਆਹ ਤੋਂ ਬਾਅਦ, ਪਿੰਡ ਦੀਆਂ ਕੁੜੀਆਂ ਸੜਕ ਕਿਨਾਰੇ ਖੂਹ ’ਚ ਤੇਸ਼ੂ ਤੇ ਝਿਜੀਆਂ ਦੀਆਂ ਮੂਰਤੀਆਂ ਵਿਸਰਜਨ ਕਰ ਰਹੀਆਂ ਸਨ। ਇਸ ਦੌਰਾਨ, ਇੱਕ ਤੇਜ਼ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਖੜ੍ਹੀਆਂ ਕੁੜੀਆਂ ਤੇ ਪਿੰਡ ਵਾਸੀਆਂ ਨੂੰ ਕੁਚਲ ਦਿੱਤਾ। ਹਾਦਸੇ ਤੋਂ ਬਾਅਦ, ਡਰਾਈਵਰ ਮੌਕੇ ਤੋਂ ਭੱਜ ਗਿਆ। ਜਦੋਂ ਪਿੰਡ ਵਾਸੀਆਂ ਨੇ ਪਿੱਛਾ ਕੀਤਾ ਤੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਡਰਾਈਵਰ ਨੇ ਲੋਕਾਂ ਨੂੰ ਦੁਬਾਰਾ ਟੱਕਰ ਮਾਰ ਦਿੱਤੀ। ਫਿਰ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ।

ਪਿੰਡ ਵਾਸੀਆਂ ਨੇ ਕਾਰ ਨੂੰ ਘੇਰ ਲਿਆ, ਇਸਨੂੰ ਰੋਕਿਆ ਤੇ ਚਾਰ ਸਵਾਰਾਂ ਨੂੰ ਫੜ ਲਿਆ। ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ। ਹਾਦਸੇ ਵਿੱਚ ਕਈ ਲੋਕ ਜ਼ਖਮੀ ਹੋ ਗਏ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਤੇ ਤੁਰੰਤ ਸਾਰੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਆਕਾਂਕਸ਼ਾ (15), ਅੰਜਲੀ (15), ਦੀਪਿਕਾ (19) ਤੇ ਹਰੀਸ਼ ਉਰਫ਼ ਸੋਨੂੰ (25) ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ’ਚ ਅੱਠ ਲੋਕ ਜ਼ਖਮੀ ਹੋ ਗਏ।

ਜ਼ਖਮੀਆਂ ਵਿੱਚ ਚੰਦਰਵੀਰ, ਉਮਾਸ਼ੰਕਰ, ਧੀਰਜ, ਸੋਨੂੰ, ਮਯੰਕ, ਪੂਜਾ, ਮੋਹਿਨੀ, ਸੁਮਨ ਤੇ ਹੋਰ ਸ਼ਾਮਲ ਹਨ। ਕਾਰ ’ਚ ਦਿੱਲੀ ਦੇ ਰਹਿਣ ਵਾਲੇ ਇਰਫਾਨ, ਗੁਫਰਾਨ, ਦੇਵੇਸ਼ ਤੇ ਜਗਦੀਸ਼ ਸਵਾਰ ਸਨ। ਉਨ੍ਹਾਂ ਨੂੰ ਪੁਲਿਸ ਹਿਰਾਸਤ ’ਚ ਲੈ ਲਿਆ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਸੰਤੋਸ਼ ਕੁਮਾਰ ਸ਼ਰਮਾ, ਸੀਨੀਅਰ ਪੁਲਿਸ ਸੁਪਰਡੈਂਟ ਆਦਿਤਿਆ ਲਾਂਗੇ ਨੇ ਹੋਰ ਪ੍ਰਸ਼ਾਸਨਿਕ ਅਤੇ ਪੁਲਿਸ ਅਧਿਕਾਰੀਆਂ ਦੇ ਨਾਲ ਘਟਨਾ ਸਥਾਨ ਤੇ ਹਸਪਤਾਲ ਦਾ ਦੌਰਾ ਕੀਤਾ ਤੇ ਪੀੜਤਾਂ ਦੇ ਪਰਿਵਾਰਾਂ ਨੂੰ ਸਹਾਇਤਾ ਤੇ ਸਹੀ ਇਲਾਜ ਦਾ ਭਰੋਸਾ ਦਿੱਤਾ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਹਾਦਸੇ ’ਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਅੱਠ ਜ਼ਖਮੀ ਹੋ ਗਏ। ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਜ਼ਖਮੀਆਂ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਸੀਨੀਅਰ ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਹਾਦਸੇ ’ਚ ਦੋ ਬਾਲਗਾਂ ਤੇ ਦੋ ਬੱਚਿਆਂ ਸਮੇਤ ਕੁੱਲ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਤੇ ਅੱਠ ਹੋਰ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ : Rahul Gandhi News: ਰਾਹੁਲ ਗਾਂਧੀ ਬਰੀ, ਜਾਣੋ ਕਿਸ ਕੇਸ ’ਤੇ ਆਇਆ ਅੱਜ ਫ਼ੈਸਲਾ, ਸੁਣਵਾਈ ਤੋਂ ਪਹਿਲਾਂ ਹਾਦਸਾ

Comments

Post Your Comment

About The Author

Related Posts