Punjab
Rajasthan Electrocution Tragedy: ਵੱਡਾ ਹਾਦਸਾ, ਸੜਕ ਨਿਰਮਾਣ ਦੌਰਾਨ 11 ਹਜ਼ਾਰ ਵੋਲਟ ਦੀ ਲਾਈਨ ਨਾਲ ਟਕਰਾਈ ਮਸ਼ੀਨ, 8 ਮੌਤਾਂ
ਝੁਨਝਨੂ ’ਚ ਵਾਪਰਿਆ ਇਹ ਭਿਆਨਕ ਹਾਦਸਾ
ਝੁਨਝਨੂ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਝੁੰਝੁਨੂ ’ਚ ਸੋਮਵਾਰ ਨੂੰ ਇੱਕ ਸੜਕ ਬਣਾਉਂਦੇ ਸਮੇਂ ਅੱਠ ਮਜ਼ਦੂਰਾਂ ਨੂੰ ਕਰੰਟ ਲੱਗ ਗਿਆ। ਪੰਜ ਹੋਰ ਜ਼ਖਮੀ ਹੋ ਗਏ ਹਨ। ਇਹ ਹਾਦਸਾ ਸਵੇਰੇ 10 ਵਜੇ ਛਪੋਲੀ ਪਿੰਡ, ਉਦੈਪੁਰਵਾਤੀ ’ਚ ਵਾਪਰਿਆ ਹੈ। ਉਦੈਪੁਰਵਾਤੀ ਦੇ ਐਸਐਚਓ ਰਾਮਪਾਲ ਨੇ ਕਿਹਾ ਕਿ ਇਹ ਹਾਦਸਾ ਛਪੋਲੀ-ਕਦੰਬਾ ਕੁੰਡ ਸੜਕ ’ਤੇ ਸੀਕਰ-ਨੀਮਕਥਾਨਾ ਸਟੇਟ ਹਾਈਵੇ ਤੋਂ ਲਗਭਗ 150 ਮੀਟਰ ਦੂਰ ਵਾਪਰਿਆ ਹੈ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਬੱਜਰੀ ਤੇ ਰੇਤ ਨੂੰ ਮਿਲਾਉਣ ਲਈ ਵਰਤੀ ਜਾਣ ਵਾਲੀ ਇੱਕ ਮਸ਼ੀਨ ਓਵਰਹੈੱਡ ਹਾਈ-ਟੈਂਸ਼ਨ ਪਾਵਰ ਲਾਈਨ ਦੇ ਸੰਪਰਕ ’ਚ ਆ ਗਈ, ਜਿਸ ਕਾਰਨ ਸ਼ਾਰਟ ਸਰਕਟ ਹੋ ਗਿਆ। ਮਜ਼ਦੂਰਾਂ ਨੂੰ ਕਰੰਟ ਲੱਗ ਗਿਆ। ਹਾਈ-ਵੋਲਟੇਜ ਲਾਈਨ ਕੰਕਰੀਟ ਮਿਕਸਰ ਮਸ਼ੀਨ ਦੇ ਹਾਈਡ੍ਰੌਲਿਕ ਜੈਕ ਨੂੰ ਛੂਹ ਗਈ।
ਮੰਤਰੀ ਨੇ ਮੁੱਖ ਮੰਤਰੀ ਨਾਲ ਕੀਤੀ ਗੱਲ, ਮ੍ਰਿਤਕਾਂ ’ਚ ਠੇਕੇਦਾਰ ਵੀ ਸ਼ਾਮਲ
ਯੂਡੀਐਚ ਮੰਤਰੀ ਝਬਰ ਸਿੰਘ ਖਰਾੜਾ ਮੌਕੇ ’ਤੇ ਪਹੁੰਚੇ ਤੇ ਲੋਕਾਂ ਤੋਂ ਘਟਨਾ ਬਾਰੇ ਪੁੱਛਿਆ। ਪਿੰਡ ’ਚ ਮੋਬਾਈਲ ਨੈੱਟਵਰਕ ਦੀ ਘਾਟ ਕਾਰਨ ਮੰਤਰੀ ਖਰਾੜਾ ਤੇ ਸਾਬਕਾ ਵਿਧਾਇਕ ਸ਼ੁਭਕਰਨ ਚੌਧਰੀ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨਾਲ ਗੱਲ ਕਰਨ ਲਈ ਰਾਜ ਮਾਰਗ ’ਤੇ ਆਏ। ਮੰਤਰੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਪਿੰਡ ਵਾਸੀ ਆਪਣੇ ਪੈਸੇ ਨਾਲ ਕੰਮ ਕਰਵਾ ਰਹੇ ਸਨ। ਇਹ ਇੱਕ ਮੰਦਭਾਗਾ ਹਾਦਸਾ ਸੀ। ਠੇਕੇਦਾਰ ਵਿਸ਼ਨੂੰ ਦੀ ਵੀ ਇਸ ਹਾਦਸੇ ’ਚ ਮੌਤ ਹੋ ਗਈ।
ਇਹ ਵੀ ਪੜ੍ਹੋ : ਪੀਐਨਜੀ ਗੈਸ ਪਾਈਪਲਾਈਨ ਫਟਣ ਕਾਰਨ ਧਮਾਕਾ, ਇੱਕ ਵਿਅਕਤੀ ਦੀ ਮੌਤ, 10 ਤੋਂ ਵੱਧ ਝੁਲਸੇ
Comments