Punjab

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
Ravi River Flood Threat: ਰਾਵੀ ਦਰਿਆ ’ਚ ਹੋ ਰਹੀ ਨਜਾਇਜ਼ ਮਾਈਨਿੰੰਗ ਅਤੇ ਬੰਨਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਮੁੜ ਹੜ੍ਹਾਂ ਦਾ ਡਰ ਸਤਾਉਣ ਲੱਗਾ

Welfare Works: ਕ੍ਰਿਸ਼ਨ ਇੰਸਾਂ ਨੇ ਫ਼ਰਜ ਨਿਭਾਇਆ, ਆਪਣਾ ਮ੍ਰਿਤਕ ਸਰੀਰ ਮਾਨਵਤਾ ਲੇਖੇ ਲਾਇਆ

ਬਲਾਕ ਬਰਨਾਲਾ ਦੇ 73ਵੇਂ ਤੇ ਪਿੰਡ ਦੇ ਪੰਜਵੇਂ ਸਰੀਰਦਾਨੀ ਬਣੇ ਖੁੱਡੀ ਕਲਾਂ ਦੇ ਕ੍ਰਿਸ਼ਨ ਚੰਦ ਇੰਸਾਂ

Satinder Mathur  Picture
Published On

Welfare Works: (ਜਸਵੀਰ ਗਹਿਲ) ਬਰਨਾਲਾ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੁੱਖ ਵਿੱਚ ਵੀ ਮਾਨਵਤਾ ਭਲਾਈ ਦਾ ਪੱਲਾ ਨਹੀਂ ਛੱਡਦੇ। ਅਜਿਹੀ ਇੱਕ ਬੇਮਿਸਾਲ ਉਦਾਹਰਣ ਪਿੰਡ ਖੁੱਡੀ ਕਲਾਂ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਪੇਸ਼ ਕੀਤੀ ਗਈ ਹੈ, ਜਿੰਨ੍ਹਾਂ ਆਪਣੇ ਬਜ਼ੁਰਗਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਹੈ। ਪਰਿਵਾਰ ਦੇ ਇਸ ਉਪਰਾਲੇ ਦੀ ਪੰਚਾਇਤ ਸਣੇ ਪਿੰਡ ਵਾਸੀਆਂ ਵੱਲੋਂ ਭਰਵੀਂ ਪ੍ਰਸੰਸਾ ਕੀਤੀ ਜਾ ਰਹੀ ਹੈ। 

ਜਾਣਕਾਰੀ ਅਨੁਸਾਰ ਕ੍ਰਿਸ਼ਨ ਚੰਦ ਇੰਸਾਂ (65) ਦਾ ਬੁੱਧਵਾਰ ਸਵੇਰੇ ਅਚਾਨਕ ਦੇਹਾਂਤ ਹੋ ਗਿਆ, ਜਿਸ ਨੂੰ ਪਰਿਵਾਰ ਨੇ ਕੁੱਲ ਮਾਲਕ ਦਾ ਭਾਣਾ ਮੰਨਦੇ ਹੋਏ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਦਾ ਪ੍ਰਮਾਣ ਪੇਸ਼ ਕੀਤਾ ਹੈ। ਜਿਸ ਤਹਿਤ ਕ੍ਰਿਸ਼ਨ ਚੰਦ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੀਆਂ ਧੀਆਂ ਅਤੇ ਹੋਰ ਪਰਿਵਾਰਕ ਔਰਤਾਂ ਵੱਲੋਂ ਮੋਢਾ ਦਿੱਤਾ ਗਿਆ। ਇਸ ਤੋਂ ਬਾਅਦ ‘ਸਰੀਰਦਾਨੀ ਕ੍ਰਿਸ਼ਨ ਚੰਦ ਇੰਸਾਂ ਅਮਰ ਰਹੇ’ ਨਾਅਰੇ ਮਾਰਦੇ ਹੋਏ ਫੁੱਲਾਂ ਨਾਲ ਸਜੀ ਐਂਬੂਲੈਂਸ ਰਾਹੀਂ ਸਰਪੰਚ ਸਿਮਰਜੀਤ ਸਿੰਘ ਸਿੰਮੀ ਤੇ ਸਮੂਹ ਪੰਚਾਇਤ ਵੱਲੋਂ ਮ੍ਰਿਤਕ ਦੇਹ ਨੂੰ ਹਰੀ ਝੰਡੀ ਦਿਖਾਏ ਜਾਣ ਤੋਂ ਬਾਅਦ ਮੈਡੀਕਲ ਖੋਜ਼ ਕਾਰਜਾਂ ਲਈ ਰਵਾਨਾ ਕੀਤਾ ਗਿਆ।

ਪਿੰਡ ਦੇ ਸੱਚੇ ਪ੍ਰੇਮੀ ਸੇਵਕ ਜਗਤਾਰ ਸਿੰਘ ਇੰਸਾਂ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਕ੍ਰਿਸ਼ਨ ਚੰਦ ਇੰਸਾਂ ਵੱਲੋਂ ਜਿਉਂਦੇ ਜੀਅ ਹੀ ਲਿਖ਼ਤੀ ਰੂਪ ਵਿੱਚ ਆਪਣੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ਼ਾਂ ਲਈ ਦਾਨ ਕਰਨ ਦਾ ਪ੍ਰਣ ਕੀਤਾ ਹੋਇਆ ਸੀ। ਜਿਸ ਨੂੰ ਪਰਿਵਾਰ ਨੇ ਪੂਜਨੀਕ ਗੁਰੂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦੇ ਹੋਏ ਆਪਸੀ ਸਹਿਮਤੀ ਨਾਲ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕ੍ਰਿਸ਼ਨ ਚੰਦ ਇੰਸਾਂ ਨੇਕ ਇੰਸਾਂ ਹੋਣ ਦੇ ਨਾਲ-ਨਾਲ ਸੇਵਾ ਕਾਰਜਾਂ ’ਚ ਹਮੇਸਾ ਮੋਹਰੀ ਰਹਿੰਦੇ ਸਨ। ਜਿੰਨ੍ਹਾਂ ਦੇ ਜਾਣ ਨਾਲ ਪਰਿਵਾਰ ਨੂੰ ਹੀ ਨਹੀਂ ਬਲਕਿ ਸਮਾਜ ਨੂੰ ਵੀ ਵੱਡਾ ਘਾਟਾ ਪਿਆ ਹੈ। 

ਇਹ ਵੀ ਪੜ੍ਹੋ: Faridkot News: ਰਾਜਸਥਾਨ ਨਹਿਰ ’ਚ ਡੁੱਬਦੀ ਔਰਤ ਨੂੰ ਡੇਰਾ ਸ਼ਰਧਾਲੂਆਂ ਨੇ ਬਾਹਰ ਕੱਢ ਬਚਾਈ ਜਾਨ

ਇਸ ਮੌਕੇ ਕਿਰਨਾ ਦੇਵੀ ਇੰਸਾਂ, ਰਾਮਪਾਲ ਇੰਸਾਂ, ਸੋਨੀ ਇੰਸਾਂ, ਕਮਲ ਇੰਸਾਂ ਤੇ ਜਤਿੰਦਰ ਇੰਸਾਂ, ਤੁਲਸ਼ੀ ਰਾਮ ਇੰਸਾਂ ਆਦਿ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਬਲਜੀਤ ਸਿੰਘ, ਜ਼ੋਰਾ ਸਿੰਘ, ਬੂਟਾ ਸਿੰਘ (ਸਾਰੇ ਪੰਚ), ਹਰੀ ਨਰਾਇਣ ਇੰਸਾਂ (ਪੇ੍ਰਮੀ ਸੇਵਕ ਫ਼ਿਲਪਾਇਨ), ਬਲਦੇਵ ਸਿੰਘ ਇੰਸਾਂ, ਰਾਮਦੀਪ ਇੰਸਾਂ, ਕੁਲਵਿੰਦਰ ਇੰਸਾਂ, ਅਮਰੀਕ ਇੰਸਾਂ, ਮਾ. ਸੁਰਜੀਤ ਇੰਸਾਂ, ਸੁਮੇਰਾ ਇੰਸਾਂ, ਸਾਧੂ ਰਾਮ ਇੰਸਾਂ, ਮਲਕੀਤ ਸਿੰਘ ਇੰਸਾਂ, ਸੁਰਜੀਤ ਸਿੰਘ ਇੰਸਾਂ, ਕੁਲਵਿੰਦਰ ਸਿੰਘ ਇੰਸਾਂ, ਰਣਜੀਤ ਇੰਸਾਂ, ਗੁਰਲਾਲ ਇੰਸਾਂ, ਸੁਖਦੀਪ ਇੰਸਾਂ, ਚਮਕੌਰ ਇੰਸਾਂ ਆਦਿ ਤੇ ਰਿਸ਼ਤੇਦਾਰ ਅਤੇ ਸਾਧ-ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ।

‘ਮਾਨਵਤਾ ’ਤੇ ਪਰਉਪਕਾਰ’

 ਬਰਨਾਲਾ ਬਲਾਕ ਦੇ ਪ੍ਰੇਮੀ ਸੇਵਕ ਹਰਦੀਪ ਸਿੰਘ ਇੰਸਾਂ ਠੇਕੇਦਾਰ ਨੇ ਦੱਸਿਆ ਕਿ ਕ੍ਰਿਸ਼ਨ ਚੰਦ ਇੰਸਾਂ ਨੇ ਬਲਾਕ ਬਰਨਾਲਾ ਦੇ 73ਵੇਂ ਅਤੇ ਪਿੰਡ ਦੇ ਪੰਜਵੇਂ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਮ੍ਰਿਤਕ ਦੇਹ ਨੂੰ ਨੈਸ਼ਨਲ ਕੈਪੀਟਲ ਰੀਜਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਨਾਲਪੁਰ (ਮੇਰਠ) ਨੂੰ ਦਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜ਼ ਕਾਰਜਾਂ ਲਈ ਦਾਨ ਕਰਨਾ ਬੇਹੱਦ ਸਲਾਘਾਯੋਗ ਕੰਮ ਹੈ ਜੋ ਕਿ ਸਮਾਜ ਨੂੰ ਇੱਕ ਸੁਚੱਜੀ ਸੇਧ ਹੀ ਨਹੀਂ, ਬਲਕਿ ਮਾਨਵਤਾ ’ਤੇ ਵੀ ਵੱਡਾ ਪਰਉਪਕਾਰ ਹੈ। 

‘ਸਰੀਰਦਾਨ ਕਰਨਾ ਪੁੰਨ ਦਾ ਕੰਮ’

ਸਰਪੰਚ ਸਿਮਰਜੀਤ ਸਿੰਘ ਸਿੰਮੀ ਨੇ ਪਰਿਵਾਰ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਸਰੀਰਦਾਨ ਕਰਨਾ ਪੁੰਨ ਦਾ ਕੰਮ ਹੈ, ਜਿਸ ਨਾਲ ਸਮੁੱਚੀ ਮਾਨਵਤਾ ਦਾ ਭਲਾ ਛੁਪਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਾਣ ਵਾਲੇ ਨੂੰ ਤਾਂ ਮੁੜ ਕੇ ਲਿਆਂਦਾ ਨਹੀਂ ਜਾ ਸਕਦਾ ਪਰ ਮ੍ਰਿਤਕ ਸਰੀਰ ਦਾਨ ਕਰਕੇ ਆਉਣ ਵਾਲੀਆਂ ਬਿਮਾਰੀਆਂ ਦੇ ਹੱਲ ਲੱਭੇ ਜਾ ਸਕਦੇ ਹਨ। ਉਨ੍ਹਾਂ ਇਸ ਮੌਕੇ ਡੇਰਾ ਸੱਚਾ ਸੌਦਾ ਦੁਆਰਾ ਕੀਤੇ ਜਾ ਰਹੇ ਭਲਾਈ ਕਾਰਜਾਂ ਦੀ ਵੀ ਭਰਵੀਂ ਪ੍ਰਸੰਸਾ ਕੀਤੀ।

Welfare
ਬਰਨਾਲਾ: ਪਿੰਡ ਖੁੱਲੀ ਕਲਾਂ ਵਿਖੇ ਕ੍ਰਿਸ਼ਨ ਚੰਦ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਵਾਸਤੇ ਰਵਾਨਾ ਕਰਨ ਸਮੇਂ ਤੇ ਇਨਸੈਟ ਵਿਚ ਕ੍ਰਿਸ਼ਨ ਚੰਦ ਇੰਸਾਂ ਦੀ ਫਾਇਲ ਫੋਟੋ। ਤਸਵੀਰ : ਗਹਿਲ

About The Author

Latest News

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
IAF Aircraft Crash: ਅਸਾਮ ਦੇ ਜੋਰਹਾਟ ’ਚ ਭਾਰਤੀ ਹਵਾਈ ਫੌਜ ਦਾ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ

Related Posts