Punjab

ਭਗਵੰਤ ਮਾਨ ਸਰਕਾਰ ਜਨਤਕ ਆਵਾਜਾਈ ਨੈੱਟਵਰਕ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਈ PRTC ਅਤੇ ਪਨਬੱਸ 'ਚ 1,265 ਬੱਸਾਂ ਕਰੇਗੀ ਸ਼ਾਮਲ: ਹਰਪਾਲ ਸਿੰਘ ਚੀਮਾ
Patiala News: ਰਜਿੰਦਰਾ ਜਿਮਖਾਨਾ ਐਂਡ ਮਹਿੰਦਰਾ ਕਲੱਬ’ ਵਿੱਚ ਆਯੋਜਿਤ ਸਿਹਤ ਕੈਂਪ ਰਾਹੀਂ ਮੈਂਬਰਾਂ ਅਤੇ ਸਟਾਫ ਲਈ ਸਹਿਜ ਸਿਹਤ ਸੇਵਾਵਾਂ ਨੂੰ ਪ੍ਰੋਤਸਾਹਨ ਦੇਣ ਦੀ ਪਹਿਲ
Punjab: ਮੁੱਖ ਮੰਤਰੀ ਰੌਸ਼ਨ ਪੰਜਾਬ ਯੋਜਨਾ’ ਤਹਿਤ ਪੰਜਾਬ ਦੇ 13,000 ਪਿੰਡਾਂ ਨੂੰ ਸੋਲਰ ਐਲ.ਈ.ਡੀ. ਲਾਈਟਾਂ ਨਾਲ ਕੀਤਾ ਜਾਵੇਗਾ ਰੌਸ਼ਨ : ਅਮਨ ਅਰੋੜਾ
Talwandi Sabo News: ਬਠਿੰਡਾ ਦੇ ਤਲਵੰਡੀ ਸਾਬੋ 'ਚ ਵੱਡਾ ਪ੍ਰਸ਼ਾਸਨਿਕ ਸੁਧਾਰ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕੋ ਛੱਤ ਹੇਠ ਰਜਿਸਟਰੀ ਤੋਂ ਰਿਕਾਰਡ ਰੂਮ ਤੱਕ ਦੀਆਂ ਸਹੂਲਤਾਂ ਨਾਲ ਲੈਸ ਆਧੁਨਿਕ ਸਬ-ਡਿਵੀਜ਼ਨਲ ਕੰਪਲੈਕਸ ਲੋਕਾਂ ਨੂੰ ਕੀਤਾ ਸਮਰਪਿਤ
Road Accident: ਥਾਰ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ 'ਚ ਨੌਜਵਾਨ ਨੇ ਤੋੜਿਆ ਦਮ

ਵਿਜੀਲੈਂਸ ਟੀਮ ਵੱਲੋਂ ਨਗਰ ਕੌਂਸਲ ‘ਚ ਅਚਾਨਕ ਨਿਰੀਖਣ

Sach Kahoon Punjabi Desk Picture
Published On

ਵੱਖ-ਵੱਖ ਵਿਭਾਗਾਂ ਅਤੇ ਸਰਕਾਰੀ ਰਿਕਾਰਡ ਦੀ ਕੀਤੀ ਜਾਂਚ

ਅਜਯ ਕਮਲ, ਰਾਜਪੁਰਾ: ਸਥਾਨਕ ਸਰਕਾਰਾਂ ਵਿਭਾਗ ਪੰਜਾਬ ਦੀ ਚੌਕਸੀ ਵਿਭਾਗ ਦੀ ਟੀਮ ਅੱਜ ਅਚਾਨਕ ਮੁੱਖ ਵਿਜੀਲੈਂਸ ਅਫਸਰ ਸੰਦੀਪ ਸਿੰਘ ਮਾਣਕ ਦੀ ਅਗਵਾਈ ‘ਚ ਸਥਾਨਕ ਨਗਰ ਕੋਂਸਲ ਦੇ ਦਫ਼ਤਰ ਵਿਖੇ ਪਹੁੰਚੀ ਜਿਸ ‘ਤੇ ਨਗਰ ਕੋਂਸਲ ਦੇ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ। ਚੌਕਸੀ ਵਿਭਾਗ ਦੀ ਟੀਮ ਨੇ ਨਗਰ ਕੋਂਸਲ ਦੇ ਵੱਖ ਵੱਖ ਵਿਭਾਗਾਂ ਵਿਚ ਜਾ ਕੇ ਜਾਂਚ ਕਰਨ ਤੋਂ ਇਲਾਵਾ ਸਰਕਾਰੀ ਰਿਕਾਰਡ ਦੀ ਵੀ ਚੈਕਿੰਗ ਕੀਤੀ।

ਜਾਣਕਾਰੀ ਅਨੁਸਾਰ ਟੀਮ ਨੇ ਕੌਂਸਲ ਦੇ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ, ਮਿਉਂਸਪਲ ਇੰਜੀਨੀਅਰ ਬਲਦੇਵ ਵਰਮਾ ਸਮੇਤ ਹੋਰ ਅਧਿਕਾਰੀਆਂ ਨਾਲ ਗਲਬਾਤ ਕਰਦਿਆਂ ਸੈਨੇਟਰੀ ਵਿਭਾਗ, ਅਕਾਊਂਟਸ ਵਿਭਾਗ, ਬਿਲਡਿੰਗ ਸ਼ਾਖਾ, ਐਮ.ਈ. ਸ਼ਾਖਾ ਤੋਂ ਇਲਾਵਾ ਕੌਂਸਲ ਦੇ ਵਾਹਨਾਂ ਦੀ ਜ਼ਾਚ ਕੀਤੀ। ਟੀਮ ਨੇ ਕੋਂਸਲ ਦੇ ਵਾਹਨਾਂ ਦੇ ਮੀਟਰ ਰੀਡਿੰਗ ਵੀ ਚੇੱਕ ਕੀਤੇ ਜੋ ਕਿ ਬੰਦ ਪਏ ਸਨ। ਟੀਮ ਵੱਲੋਂ ਇਤਰਾਜ ਕਰਨ ‘ਤੇ ਵਾਹਨਾਂ ਦੇ ਚਾਲਕਾਂ ਨੇ ਗਲਤੀ ਸੁਧਾਰਣ ਦਾ ਭਰੋਸਾ ਦਿੱਤਾ। ਇਸ ਚੇਕਿੰੰਗ ਸਬੰਧੀ ਚੌਕਸੀ ਵਿਭਾਗ ਦੀ ਟੀਮ ਕੁੱਝ ਵੀ ਦੱਸੇ ਬਿਨਾ ਚਲੀ ਗਈ ਪਰ ਕਾਰਜਸਾਧਕ ਅਫਸਰ ਮਨਵੀਰ ਸਿੰਘ ਗਿੱਲ ਨ ਕਿਹਾ ਕਿ ਚੌਕਸੀ ਵਿਭਾਗ ਦੀ ਇਹ ਰੂਟੀਨ ਚੈਕਿੰਗ ਸੀ ਤੇ ਅਜਿਹੀਆਂ ਚੈਕਿੰਗਾਂ ਚਲਦੀਆ ਰਹਿੰਦੀਆਂ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

About The Author

Related Posts