Punjab
Shambhu Border News Today: ਹਰਿਆਣਾ ਵੱਲੋਂ ਸ਼ੰਭੂ ਬਾਰਡਰ ਮੁੜ ਸੀਲ, ਵੱਡੀ ਗਿਣਤੀ ਕਿਸਾਨ ਸ਼ੰਭੂ ਬਾਰਡਰ 'ਤੇ ਪੁੱਜੇ
Shambhu Border News Today: ਕਿਸਾਨਾਂ ਵੱਲੋਂ ਅਮਰੀਕਾ ਭਾਰਤ ਡੀਲ ਦੇ ਵਿਰੁੱਧ ਦਿੱਲੀ ਜਾਣ ਦਾ ਕੀਤਾ ਹੋਇਆ ਐਲਾਨ
Shambhu Border News Today: ਸ਼ੰਭੂ ਬਾਰਡਰ/ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਕਿਸਾਨਾਂ ਵੱਲੋਂ ਅੱਜ ਅਮਰੀਕਾ -ਭਾਰਤ ਟਰੇਡ ਡੀਲ ਦੇ ਵਿਰੋਧ ਦੇ ਵਿੱਚ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੋਇਆ ਹੈ ਜਿਸ ਨੂੰ ਦੇਖਦੇ ਹੋਏ ਹਰਿਆਣਾ ਪੁਲਿਸ ਵੱਲੋਂ ਇੱਕ ਵਾਰ ਫੇਰ ਸ਼ੰਬੂ ਬਾਰਡਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ। ਸ਼ੰਬੂ ਬਾਰਡਰ ਤੇ ਵੱਡੀ ਗਿਣਤੀ ਕਿਸਾਨ ਇਕੱਠੇ ਹੋ ਗਏ ਹਨ। ਜਿਸ ਤੋਂ ਬਾਅਦ ਹਰਿਆਣਾ ਪੁਲਿਸ ਵੱਲੋਂ ਵੀ ਆਪਣੀ ਪੂਰੀ ਤਿਆਰੀ ਕੀਤੀ ਹੋਈ ਹੈ।
ਕਿਸਾਨਾਂ ਦੇ ਇਕੱਠ ਨੂੰ ਦੇਖਦੇ ਹੋਏ ਹਰਿਆਣਾ ਪੁਲਿਸ ਵੱਲੋਂ ਵੈਰੀਕੇਡਸ ਲਗਾਉਣ ਦੇ ਨਾਲ ਨਾਲ ਜੇਬੀਸੀ ਮਸ਼ੀਨਾਂ ਵੀ ਤੈਨਾਤ ਕੀਤੀਆਂ ਹੋਈਆਂ ਹਨ ਤਾਂ ਕਿ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਪੁਲਿਸ ਵੱਲੋਂ ਲੰਘੀ ਰਾਤ ਹੀ ਇੱਥੇ ਆਪਣੇ ਪ੍ਰਬੰਧਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ ਗਿਆ ਸੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਅਮਰੀਕਾ ਅੱਗੇ ਗੋਡੇ ਟੇਕ ਕੇ ਗਏ ਹਨ ਅਤੇ ਜਿਸ ਕਾਰਨ ਇਹ ਡੀਲ ਕਿਸਾਨਾਂ ਲਈ ਮਾਰੂ ਸਾਬਤ ਹੋਵੇਗੀ। ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਹਾਲਤ ਵਿੱਚ ਅਜਿਹਾ ਕੋਈ ਵੀ ਸਮਝੌਤਾ ਅਮਰੀਕਾ ਨਾਲ ਨਹੀਂ ਕਰਨ ਦੇਣਗੇ। ਇਧਰ ਅੰਬਾਲਾ ਪੁਲਿਸ ਵੱਲੋਂ ਟਰੈਫਿਕ ਐਡਵਾਈਜਰੀ ਵੀ ਜਾਰੀ ਕਰਦੇ ਹੋਏ ਯਾਤਰੀਆਂ ਨੂੰ ਹੋਰਨਾਂ ਸੜਕਾਂ ਰਾਹੀਂ ਆਪਣਾ ਸਫਰ ਕਰਨ ਦੀ ਅਪੀਲ ਕੀਤੀ ਗਈ ਹੈ।
ਪੁਲਿਸ ਵੱਲੋਂ ਯਾਤਰੀਆਂ ਨੂੰ ਆਖਿਆ ਗਿਆ ਹੈ ਕਿ ਦਿੱਲੀ ਤੋਂ ਅੰਬਾਲਾ ਹੁੰਦੇ ਹੋਏ ਪੰਜਾਬ ਜਾਣ ਵਾਲੇ ਵਾਹਨ ਅੰਬਾਲਾ ਛਾਉਣੀ, ਲਾਲੜੂ ,ਡੇਰਾ ਬਸੀ ਅਤੇ ਜ਼ੀਰਕਪੁਰ ਸੜਕ ਦਾ ਉਪਯੋਗ ਕਰ ਸਕਦੇ ਹਨ । ਇਸੇ ਤਰ੍ਹਾਂ ਹੀ ਪੰਜਾਬ ਤੋਂ ਅੰਬਾਲਾ ਹੋ ਕੇ ਦਿੱਲੀ ਜਾਣ ਵਾਲੇ ਯਾਤਰੀ ਰਾਜਪੁਰਾ , ਲਾਲੜੂ ਡੇਰਾ ਬੱਸੀ, ਜੀਰਕਪੁਰ ਜਾਂ ਅੰਬਾਲਾ ਛਾਉਣੀ ਦੇ ਰਸਤਿਆਂ ਵਿੱਚੋਂ ਦੀ ਜਾ ਸਕਦੇ ਹਨ ।
ਇਧਰ ਅੰਬਾਲਾ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਭਾਰਤੀ ਨਾਗਰਿਕ ਸੁਰੱਖਿਆ ਸਹਾਇਤਾ ਬੀਐਨਐਸਐਸ ਦੀ ਧਾਰਾ 163 ਤਹਿਤ ਪਬੰਦੀ ਸ਼ੁਦਾ ਹੁਕਮ ਲਾਗੂ ਕੀਤੇ ਹਨ ਤਾਂ ਜੋ ਇਕੱਠਾਂ ਤੇ ਮਾਰਚਾਂ ਤੇ ਪਾਬੰਦੀ ਲਾਈ ਜਾ ਸਕੇ । ਇਸ ਦੇ ਨਾਲ ਹੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਦਿੱਲੀ ਪੁਲਿਸ ਦੁਆਰਾ ਰਾਜਧਾਨੀ ਵਿੱਚ ਵੱਡੇ ਪੱਧਰ ਤੇ ਕੋਈ ਇਕੱਠ ਲਈ ਇਜਾਜ਼ਤ ਨਹੀਂ ਦਿੱਤੀ ਗਈ ਸੀ।