Body Donation News: ਡੇਰਾ ਸ਼ਰਧਾਲੂ ਰੁਲਦਾ ਸਿੰਘ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਕੀਤਾ ਦਾਨ

ਸਰੀਰਦਾਨ ਭਵਿੱਖ ਦੇ ਡਾਕਟਰਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ : ਡਾ. ਜਤਿਨ ਡਾਹਰਾ

Satinder Mathur  Picture
Published On

Body Donation News: (ਸੁਨੀਲ ਚਾਵਲਾ) ਸਮਾਣਾ। ਇਸ ਸੰਸਾਰਕ ਯਾਤਰਾ ਨੂੰ ਅਲਵਿਦਾ ਆਖਦੇ ਹੋਏ ਅੱਜ ਸੱਚਖੰਡ ਜਾ ਵਿਰਾਜੇ ਬਲਾਕ ਸਮਾਣਾ ਦੇ ਅਣਥੱਕ ਸੇਵਾਦਾਰ ਰੁਲਦਾ ਸਿੰਘ ਇੰਸਾਂ (62) ਦੀ ਮ੍ਰਿਤਕ ਦੇਹ ਨੂੰ ਪਰਿਵਾਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ। ਰੁਲਦਾ ਸਿੰਘ ਇੰਸਾਂ ਵੱਲੋਂ ਜਿਉਂਦੇ ਜੀਅ ਨੇਤਰਦਾਨ ਅਤੇ ਸਰੀਰਦਾਨ ਦੇ ਫਾਰਮ ਭਰੇ ਹੋਏ ਸਨ। ਉਨ੍ਹਾਂ ਦੀ ਆਖਰੀ ਇੱਛਾ ਦਾ ਸਤਿਕਾਰ ਕਰਦਿਆਂ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀਆਂ ਅੱਖਾਂ ਦਾਨ ਕਰਨ ਦੇ ਨਾਲ-ਨਾਲ ਮ੍ਰਿਤਕ ਸਰੀਰ ਨੂੰ ਮੈਡੀਕਲ ਖੋਜਾਂ ਅਤੇ ਸਿੱਖਿਆ ਲਈ ਦਾਨ ਕਰ ਦਿੱਤਾ ਗਿਆ। ਬਲਾਕ ਸਮਾਣਾ ਦਾ ਇਹ 11ਵਾਂ ਸਰੀਰਦਾਨ ਸੀ।

ਇਹ ਵੀ ਪੜ੍ਹੋ: Kotkapura Canal Breach: ਕੋਟਕਪੂਰਾ ਦੇ ਪਿੰਡ ਠਾੜਾ ਨੇੜੇ ਰਜਵਾਹਾ ਮੁੜ ਟੁੱਟਿਆ, 60-70 ਏਕੜ ਫਸਲ ਡੁੱਬੀ

ਡੇਰਾ ਸ਼ਰਧਾਲੂ ਰੁਲਦਾ ਸਿੰਘ ਇੰਸਾਂ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੇ ਪੁੱਤਰ ਗੋਬਿੰਦ ਦਾਸ ਇੰਸਾਂ, ਨੀਟੂ ਇੰਸਾਂ, ਬੇਟੀਆਂ ਰਾਧਾ ਰਾਣੀ ਇੰਸਾਂ, ਸ਼ਿੰਦਰ ਰਾਣੀ ਇੰਸਾਂ, ਸਿਮਰਨਜੀਤ ਇੰਸਾਂ ਅਤੇ ਮਹਿੰਦਰ ਇੰਸਾਂ ਵੱਲੋਂ ਦਿੱਤਾ ਗਿਆ। ਇਸ ਮੌਕੇ ਸਮੂਹ ਸਾਧ-ਸੰਗਤ ਵੱਲੋਂ ਭਾਵੁਕ ਮਾਹੌਲ ਵਿੱਚ ਪ੍ਰੇਮੀ ਰੁਲਦਾ ਸਿੰਘ ਇੰਸਾਂ ਅਮਰ ਰਹੇ ਅਤੇ ਜਬ ਤੱਕ ਸੂਰਜ ਚਾਂਦ ਰਹੇਗਾ, ਰੁਲਦਾ ਸਿੰਘ ਤੇਰਾ ਨਾਮ ਰਹੇਗਾ’ ਦੇ ਨਾਅਰੇ ਲਗਾਏ ਗਏ। ਨੇਤਰਦਾਨੀ ਅਤੇ ਸਰੀਰਦਾਨੀ ਪ੍ਰੇਮੀ ਰੁਲਦਾ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਸਮਾਣਾ ਦੇ ਟੀ-ਪੁਆਇੰਟ ਤੋਂ ਅੰਤਿਮ ਵਿਦਾਈ ਦਿੱਤੀ ਗਈ। ਪ੍ਰੇਮੀ ਰੁਲਦਾ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਗਈ ਵਿਸ਼ੇਸ਼ ਗੱਡੀ ਰਾਹੀਂ ਡਾਕਟਰ ਜਤਿਨ ਡਹਾਰਾ, ਉਦਯੋਗਪਤੀ ਸ਼ਾਮ ਲਾਲ ਗਰਗ ਅਤੇ ਬਹਾਵਲਪੁਰ ਮਹਾਸੰਘ ਦੇ ਵਾਈਸ ਪ੍ਰਧਾਨ ਮਹਿੰਦਰ ਪਾਲ ਕਾਲੜਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਸੱਚੇ ਨਮਰ ਸੇਵਾਦਾਰ ਨਰੇਸ਼ ਇੰਸਾਂ, ਗੁਰਚਰਨ ਇੰਸਾਂ, ਸੇਵਾਦਾਰ ਲਲਿਤ ਇੰਸਾਂ ਅਤੇ ਅਮਿਤ ਇੰਸਾਂ ਵੀ ਹਾਜ਼ਰ ਸਨ।

Body-Donation


    ਇਸ ਮੌਕੇ ਸਿਵਲ ਹਸਪਤਾਲ ਸਮਾਣਾ ਦੇ ਡਾਕਟਰ ਜਤਿਨ ਡਾਹਰਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਪ੍ਰੇਮੀ ਰੁਲਦਾ ਸਿੰਘ ਇੰਸਾਂ ਦੇ ਪਰਿਵਾਰ ਵੱਲੋਂ ਕੀਤਾ ਗਿਆ ਸਰੀਰਦਾਨ ਭਵਿੱਖ ਦੇ ਡਾਕਟਰਾਂ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਮੈਡੀਕਲ ਵਿਦਿਆਰਥੀ ਮਨੁੱਖੀ ਸਰੀਰ ਦੀ ਬਣਤਰ ਅਤੇ ਵੱਖ-ਵੱਖ ਬਿਮਾਰੀਆਂ ਬਾਰੇ ਡੂੰਘਾਈ ਨਾਲ ਅਧਿਐਨ ਕਰ ਸਕਣਗੇ, ਜਿਸ ਨਾਲ ਨਵੀਆਂ ਖੋਜਾਂ ਅਤੇ ਇਲਾਜ ਲੱਭਣ ਵਿੱਚ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਪ੍ਰੇਮੀ ਰੁਲਦਾ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਡਾ. ਅਰਿਸ਼ ਨਜ਼ੀਰ ਸ਼ੋਰਾ, ਐੱਚਓਡੀ ਅਨਾਟੋਮੀ, ਸਰਕਾਰੀ ਮੈਡੀਕਲ ਕਾਲਜ ਹੰਡਵਾਰਾ, ਜ਼ਿਲ੍ਹਾ ਕੁਪਵਾੜਾ (ਜੰਮੂ-ਕਸ਼ਮੀਰ) ਵਿਖੇ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ ਹੈ।    ਪਿੰਡ ਬਠੋਈ ਕਲਾਂ ਦੇ ਸਰਪੰਚ ਰਣਧੀਰ ਸਿੰਘ ਨੇ ਕਿਹਾ ਕਿ ਅਸਲ ਸੇਵਾ ਕੀ ਹੁੰਦੀ ਹੈ, ਇਹ ਰੁਲਦਾ ਸਿੰਘ ਇੰਸਾਂ ਦੇ ਪਰਿਵਾਰ ਤੋਂ ਸਿੱਖਿਆ ਜਾ ਸਕਦਾ ਹੈ।    

ਪਰਿਵਾਰ ਨੇ ਦੁੱਖ ਦੀ ਘੜੀ ’ਚ ਅੱਖਾਂ ਅਤੇ ਸਰੀਰ ਦਾਨ ਕਰਨ ਦੀ ਕੀਤੀ ਮਿਸਾਲ ਪੇਸ਼ : ਗਰਗ ਤੇ ਕਾਲੜਾ

ਇਸ ਮੌਕੇ ਉਦਯੋਗਪਤੀ ਸ਼ਾਮ ਲਾਲ ਗਰਗ ਅਤੇ ਬਹਾਵਲਪੁਰ ਮਹਾਂਸੰਘ ਦੇ ਵਾਈਸ ਪ੍ਰਧਾਨ ਮਹਿੰਦਰ ਪਾਲ ਕਾਲੜਾ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਲਗਾਤਾਰ ਮਾਨਵਤਾ ਭਲਾਈ ਦੇ ਕਾਰਜਾਂ ਵਿੱਚ ਅੱਗੇ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਪ੍ਰੇਮੀ ਰੁਲਦਾ ਸਿੰਘ ਇੰਸਾਂ ਦੇ ਪਰਿਵਾਰ ਵੱਲੋਂ ਇਸ ਦੁੱਖ ਦੀ ਘੜੀ ਵਿੱਚ ਅੱਖਾਂ ਅਤੇ ਸਰੀਰ ਦਾਨ ਕਰਕੇ ਜੋ ਮਿਸਾਲ ਕਾਇਮ ਕੀਤੀ ਗਈ ਹੈ, ਉਸ ਦੀ ਜਿੰਨੀ ਵੀ ਪ੍ਰਸ਼ੰਸਾ ਕੀਤੀ ਜਾਵੇ, ਘੱਟ ਹੈ। ਉਨ੍ਹਾਂ ਕਿਹਾ ਕਿ ਪੂਰੀ ਸਾਧ-ਸੰਗਤ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।

ਸਰੀਰਦਾਨ ਇੱਕ ਮਹਾਨ ਸੇਵਾ: ਸੰਦੀਪ ਸਿੰਗਲਾ

ਕਾਂਗਰਸ ਦੇ ਸੀਨੀਅਰ ਆਗੂ ਸੰਦੀਪ ਸਿੰਗਲਾ ਨੇ ਕਿਹਾ ਕਿ ਪ੍ਰੇਮੀ ਰੁਲਦਾ ਸਿੰਘ ਇੰਸਾਂ ਦੇ ਪਰਿਵਾਰ ਵੱਲੋਂ ਕੀਤਾ ਗਿਆ ਸਰੀਰਦਾਨ ਇੱਕ ਮਹਾਨ ਸੇਵਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਜਦੋਂ ਪਰਿਵਾਰ ਆਪਣੇ ਪਿਆਰੇ ਨੂੰ ਗੁਆਉਣ ਦੇ ਦੁੱਖ ਵਿੱਚ ਹੁੰਦਾ ਹੈ, ਉਸ ਵੇਲੇ ਅੱਖਾਂ ਅਤੇ ਸਰੀਰ ਦਾਨ ਕਰਨ ਦਾ ਫੈਸਲਾ ਲੈਣਾ ਬਹੁਤ ਔਖਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਭਾਵਨਾ ਸੱਚਮੁੱਚ ਕਾਬਿਲ-ਏ-ਤਾਰੀਫ਼ ਹੈ।

About The Author

Related Posts