Parvinder Singh Jhota: ਅੱਜ ਹੋਵੇਗਾ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸਸਕਾਰ

ਮ੍ਰਿਤਕ ਦੇਹ ਕਈ ਦਿਨ ਫਰੀਜ਼ਰ ’ਚ ਪਈ ਰਹਿਣ ਕਰਕੇ ਪੋਸਟਮਾਰਟਮ ’ਚ ਹੋਈ ਦੇਰੀ

Khushdeep Singh Picture
Published On

ਮਾਨਸਾ (ਸੁਖਜੀਤ ਮਾਨ)। ਲੋਕਾਂ ਦੇ ਪੁੱਤਾਂ ਨੂੰ ਨਸ਼ਿਆਂ ਤੋਂ ਬਚਾਉਣ ਖਾਤਰ ਆਪਣੇ ਪੁੱਤਰਾਂ ਨੂੰ ਛੱਡ ਕੇ ਜਹਾਨੋਂ ਚਲੇ ਗਏ ਪਰਵਿੰਦਰ ਸਿੰਘ ਝੋਟਾ ਦਾ ਅੰਤਿਮ ਸਸਕਾਰ ਭਲਕੇ ਉਨ੍ਹਾਂ ਦੀ ਚਕੇਰੀਆਂ ਰੋਡ ’ਤੇ ਸਥਿਤ ਜ਼ਮੀਨ ’ਚ ਹੋਵੇਗਾ  ਪਹਿਲਾਂ ਅੱਜ ਦੇਰ ਸ਼ਾਮ ਨੂੰ ਸਸਕਾਰ ਦੀ ਸੰਭਾਵਨਾ ਸੀ ਪਰ ਪੋਸਟਮਾਰਟਮ ’ਚ ਦੇਰੀ ਹੋ ਗਈ ਕਿਉਂਕਿ ਕਤਲ ਤੋਂ ਬਾਅਦ 24 ਦਿਨ ਮ੍ਰਿਤਕ ਦੇਹ ਸਿਵਲ ਹਸਪਤਾਲ ਮਾਨਸਾ ਦੀ ਮੋਰਚਰੀ ’ਚ ਫਰੀਜ਼ਰ ’ਚ ਰੱਖੀ ਹੋਈ ਸੀ।

ਜਿਸ ਕਾਰਨ ਮ੍ਰਿਤਕ ਦੇਹ ਦਾ ਤਾਪਮਾਨ ਆਮ ਤਾਪਮਾਨ ਦੇ ਬਰਾਬਰ ਲਿਆਉਣ ’ਚ ਕਾਫੀ ਸਮਾਂ ਲੱਗ ਗਿਆ ਪਤਾ ਲੱਗਿਆ ਹੈ ਕਿ ਸ਼ਨਿੱਚਰਵਾਰ ਸਵੇਰੇ ਪੋਸਟਮਾਰਟਮ ਹੋ ਜਾਵੇਗਾ, ਜਿਸ ਮਗਰੋਂ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪੀ ਜਾਵੇਗੀ। ਐਕਸ਼ਨ ਕਮੇਟੀ ਦੇ ਮੀਡੀਆ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਰਿਵਾਰ ਦੀ ਇੱਛਾ ਅਨੁਸਾਰ ਪਰਵਿੰਦਰ ਸਿੰਘ ਝੋਟੇ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਆਪਣੇ ਖੇਤ ’ਚ ਹੀ ਕੀਤਾ ਜਾਵੇਗਾ।

ਭਲਕੇ 7 ਨਵੰਬਰ ਨੂੰ ਅੰਤਿਮ ਸਸਕਾਰ ਹੋਣ ਦੀ ਸੰਭਾਵਨਾ ਹੈ। ਵੇਰਵਿਆਂ ਮੁਤਾਬਿਕ ਪਰਵਿੰਦਰ ਸਿੰਘ ਝੋਟੇ ਦੀ ਮੌਤ ਮਗਰੋਂ ਪਰਿਵਾਰ ਵੱਲੋਂ ਇਨਸਾਫ਼ ਮਿਲਣ ਤੱਕ ਪੋਸਟ ਮਾਰਟਮ ਤੇ ਸਸਕਾਰ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਸੀ। ਇਸ ਦੌਰਾਨ 4 ਨਵੰਬਰ ਨੂੰ ਕੈਬਨਿਟ ਮੰਤਰੀਆਂ ਦੀ ਹਾਜ਼ਰੀ ਵਿੱਚ ਹੋਈ ਮੀਟਿੰਗ ਦੌਰਾਨ ਮਾਮਲੇ ਦੀ ਸਮਾਂਬੱਧ ਜਾਂਚ ਤੇ ਮਾਨਸਾ ’ਚ ਟਰੌਮਾ ਸੈਂਟਰ ਦੀ ਸਥਾਪਨਾ ਸਬੰਧੀ ਸਹਿਮਤੀ ਅਤੇ ਪਰਿਵਾਰ ਨੂੰ ਨੌਕਰੀ, ਮੁਆਵਜ਼ਾ ਦੇਣ ਦੀ ਸਹਿਮਤੀ ਬਣੀ।

ਸਹਿਮਤੀ ਮਗਰੋਂ ਪਰਵਿੰਦਰ ਝੋਟੇ ਦੀ ਮ੍ਰਿਤਕ ਦੇਹ ਪੋਸਟਮਾਰਟਮ ਲਈ ਪੀਜੀਆਈ ਚੰਡੀਗੜ੍ਹ ਲਿਜਾਣ ਦੀ ਪ੍ਰਕਿਰਿਆ ਸ਼ੁਰੂ ਹੋਈ ਤਾਂ ਲੰਘੀ ਰਾਤ ਕਰੀਬ ਪੌਣੇ ਬਾਰਾਂ ਵਜੇ ਮ੍ਰਿਤਕ ਦੇਹ ਲੈ ਕੇ ਸਖਤ ਸੁਰੱਖਿਆ ਤਹਿਤ ਕਾਫ਼ਲਾ ਮਾਨਸਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਇਆ। ਕੱਲ੍ਹ ਸੰਭਾਵਨਾ ਸੀ ਕਿ ਦੇਰ ਰਾਤ ਨੂੰ ਹੀ ਪੋਸਟਮਾਰਟਮ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ ਪਰ ਮ੍ਰਿਤਕ ਦੇਹ 24 ਦਿਨਾਂ ਤੱਕ ਫਰੀਜ਼ਰ ’ਚ ਰਹਿਣ ਕਰਕੇ ਤਾਪਮਾਨ ਆਮ ਤਾਪਮਾਨ ਦੇ ਬਰਾਬਰ ਲਿਆਉਣ ’ਚ ਸਮਾਂ ਲੱਗ ਗਿਆ।

ਐੱਸਐੱਸਪੀ ਦਾ ਹੋਵੇ ਤਬਾਦਲਾ : ਭੀਮ ਸਿੰਘ

ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ’ਚ ਉਸਦੇ ਪਿਤਾ ਭੀਮ ਸਿੰਘ ਫੌਜੀ ਵੱਲੋਂ ਐੱਸਐੱਸਪੀ ਮਾਨਸਾ ਵੈਭਵ ਚੌਧਰੀ ਦੇ ਤਬਾਦਲੇ ਦੀ ਵੀ ਮੰਗ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸਸਕਾਰ ਤੋਂ ਪਹਿਲਾਂ ਤੱਕ ਐੱਸਐੱਸਪੀ ਦਾ ਤਬਾਦਲਾ ਹੋਣਾ ਚਾਹੀਦਾ ਹੈ ਉਨ੍ਹਾਂ ਚਿਤਾਵਨੀ ਦਿੱਤੀ ਕਿ ਐੱਸਐੱਸਪੀ ਦੇ ਤਬਾਦਲੇ ਤੱਕ ਉਹ ਕੁਝ ਵੀ ਨਹੀਂ ਖਾਣਗੇ Parvinder Singh Jhota

ਇਹ ਵੀ ਪੜ੍ਹੋ : Diwali 2026: ਦੀਵਾਲੀ ਦਾ ਚਾਨਣ ਘਰਾਂ ਤੋਂ ਪਹਿਲਾਂ ਦਿਲਾਂ ਵਿੱਚ ਹੋਵੇ

Comments

Post Your Comment

About The Author

Related Posts