Moga News: ਵਿਧਾਇਕਾ ਅਮਨਪ੍ਰੀਤ ਕੌਰ ਅਰੋੜਾ ਦੇ ਘਰ ਤੜਕਸਾਰ ਈਡੀ ਰੇਡ

ਅਧਿਕਾਰਤ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਪੂਰੀ ਸਥਿਤੀ ਸਪੱਸ਼ਟ ਹੋ ਸਕੇਗੀ

Ravinder Sharma Picture
Published On

ਮੋਗਾ (ਵਿੱਕੀ ਕੁਮਾਰ): ਮੋਗਾ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਟੀਮ ਪਹੁੰਚ ਗਈ ਹੈ। ਜਾਣਕਾਰੀ ਅਨੁਸਾਰ, ਈਡੀ ਦੀ ਟੀਮ ਸਵੇਰੇ ਮੂੰਹ ਹਨੇਰੇ 2:30 ਵਜੇ ਹੀ ਵਿਧਾਇਕ ਦੇ ਘਰ ਪਹੁੰਚੀ ਦੱਸੀ ਜਾ ਰਹੀ ਹੈ। ਜਿਸ ਦੇ ਨਾਲ ਹੀ ਸੀਆਰਪੀਐਫ ਦੇ ਜਵਾਨ ਵੀ ਐਮ ਐੱਲ ਏ ਮੈਡਮ ਦੀ ਕੋਠੀ ਦੇ ਬਾਹਰ ਤਾਇਨਾਤ ਹੋ ਗਏ ਸਨ।

ਟੀਮ ਦੇ ਪਹੁੰਚਣ ਦੇ ਕਾਰਨਾਂ ਅਤੇ ਕਿਸੇ ਸੰਭਾਵਿਤ ਜਾਂਚ ਸਬੰਧੀ ਵੀ ਫਿਲਹਾਲ ਸਥਿਤੀ ਸਪੱਸ਼ਟ ਨਹੀਂ ਹੈ। ਇਸ ਘਟਨਾਕ੍ਰਮ ਨੂੰ ਲੈ ਕੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ। ਮਾਮਲੇ ਸਬੰਧੀ ਅਧਿਕਾਰਤ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਪੂਰੀ ਸਥਿਤੀ ਸਪੱਸ਼ਟ ਹੋ ਸਕੇਗੀ।

Read Also : ਨਾ ਕੈਸ਼, ਨਾ ਫ਼ਰਮਾਇਸ਼, ਸਰਕਾਰੀ ਨੌਕਰੀਆਂ ਨਿਰੋਲ ਮੈਰਿਟ ਦੇ ਆਧਾਰ ’ਤੇ ਦਿੱਤੀਆਂ ਜਾ ਰਹੀਆਂ ਹਨ: ਮੁੱਖ ਮੰਤਰੀ ਮਾਨ

Comments

Post Your Comment

About The Author

Related Posts