Jalandhar News: ਜਲੰਧਰ ਦੇ ਸੈਲੂਨ ਦੀ ਇਮਾਨਦਾਰੀ ਬਣੀ ਮਿਸਾਲ, ਸੁਨੀਤਾ ਇੰਸਾਂ ਨੇ ਦੱਸਿਆ ਸਿੱਖਿਆ ਦਾ ਰਾਜ਼

Jalandhar News: ਇਹ ਸਿੱਖਿਆ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਿਲੀ : ਸੁਨੀਤਾ ਇੰਸਾਂ

Ravinder Sharma Picture
Published On

Jalandhar News: ਜਲੰਧਰ (ਸੱਚ ਕਹੂੰ ਨਿਊਜ਼)। ਅੱਜ ਦੇ ਮਤਲਬਪ੍ਰਸਤੀ ਅਤੇ ਮਹਿੰਗਾਈ ਦੇ ਯੁੱਗ ਵਿੱਚ ਜਿੱਥੇ ਪੈਸੇ ਦੀ ਖ਼ਾਤਰ ਇਨਸਾਨੀਅਤ ਦਮ ਤੋੜਦੀ ਨਜ਼ਰ ਆਉਂਦੀ ਹੈ, ਉੱਥੇ ਹੀ ਜਲੰਧਰ ਦੇ ਪਿੰਡ ਧਨੋਵਾਲੀ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਮਾਨਦਾਰੀ ਅਜੇ ਜ਼ਿੰਦਾ ਹੈ। ਡੇਰਾ ਸੱਚਾ ਸੌਦਾ ਦੀ ਸ਼ਰਧਾਲੂ ਅਤੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਕਮੇਟੀ ਦੀ ਸੇਵਾਦਾਰ ਸੁਨੀਤਾ ਇੰਸਾਂ (ਪਤਨੀ ਬਲਜੀਤ ਇੰਸਾਂ) ਨੇ ਸੋਨੇ ਦੇ ਗਹਿਣੇ ਅਤੇ ਕੀਮਤੀ ਸਾਮਾਨ ਸੁਰੱਖਿਅਤ ਵਾਪਸ ਕਰਕੇ ਸਮਾਜ ਵਿੱਚ ਇੱਕ ਨਿਵੇਕਲੀ ਮਿਸਾਲ ਕਾਇਮ ਕੀਤੀ ਹੈ।

ਜਾਣਕਾਰੀ ਅਨੁਸਾਰ ਸੁਨੀਤਾ ਇੰਸਾਂ ਪਿੰਡ ਧਨੋਵਾਲੀ ਵਿਖੇ ਇੱਕ ਬਿਊਟੀ ਸੈਲੂਨ ਚਲਾਉਂਦੀ ਹੈ। ਸੈਲੂਨ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੀਆਂ ਮਹਿਲਾਵਾਂ ਅਕਸਰ ਜਲਦਬਾਜ਼ੀ ਵਿੱਚ ਆਪਣੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਉੱਥੇ ਹੀ ਭੁੱਲ ਜਾਂਦੀਆਂ ਹਨ। ਸੁਨੀਤਾ ਇੰਸਾਂ ਨੇ ਲਾਲਚ ਨਾ ਕਰਦਿਆਂ ਹਰ ਵਾਰ ਉਸ ਸਾਮਾਨ ਨੂੰ ਸੰਭਾਲ ਕੇ ਰੱਖਿਆ ਅਤੇ ਅਸਲ ਮਾਲਕਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਸਾਰਾ ਸਾਮਾਨ ਇਮਾਨਦਾਰੀ ਨਾਲ ਵਾਪਸ ਸੌਂਪ ਦਿੱਤਾ। ਇਹ ਵਾਕਿਆ ਇੱਕ ਵਾਰ ਨਹੀਂ, ਦੋ ਵਾਰ ਨਹੀਂ ਸਗੋਂ ਕਈ ਵਾਰ ਹੋਇਆ ਹੈ।

Read Also : ਡੇਰਾ ਸ਼ਰਧਾਲੂਆਂ ਨੇ ਮਾਨਸਿਕ ਪੱਖੋਂ ਪ੍ਰੇਸ਼ਾਨ ਵਿਅਕਤੀ ਦੀ ਸਾਂਭ-ਸੰਭਾਲ ਕਰਕੇ ਵਾਰਸ਼ਾਂ ਤੱਕ ਪਹੁੰਚਾਇਆ

ਸੁਨੀਤਾ ਇੰਸਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਇਹ ਸਿੱਖਿਆ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਮਿਲੀ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ ਹਮੇਸ਼ਾ ਹੱਕ-ਸੱਚ ਦੀ ਕਮਾਈ ਕਰਨ ਅਤੇ ਲੋੜਵੰਦਾਂ ਦੀ ਮਦਦ ਕਰਨ ਦਾ ਪਾਠ ਪੜ੍ਹਾਇਆ ਜਾਂਦਾ ਹੈ। Jalandhar News

Jalander News 3
ਜਲੰਧਰ। ਜਿਵੇਂ ਕਿ ਖਬਰ ਵਿੱਚ ਜਿਕਰ ਕੀਤਾ ਗਿਆ ਹੈ ਕਿ ਇਹ ਇਮਾਨਦਾਰੀ ਦੇ ਵਾਕਿਆ ਕਈ ਵਾਰ ਹੋਏ ਹਨ
ਇਸ ਤਹਿਤ ਜਨਵਰੀ-ਫਰਵਰੀ ਮਹੀਨੇ ਦੌਰਾਨ ਅਸਲੀ ਵਾਰਸ ਨੂੰ ਸਮਾਨ ਸੌਂਪਦੇ ਹੋਏ ਸੁਨੀਤਾ ਇੰਸਾਂ।

ਆਪਣਾ ਗੁਆਚਿਆ ਕੀਮਤੀ ਸਾਮਾਨ ਵਾਪਸ ਮਿਲਣ ’ਤੇ ਮਹਿਲਾਵਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਡੇਰਾ ਸੱਚਾ ਸੌਦਾ ਅਤੇ  ਸੁਨੀਤਾ ਇੰਸਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਲਾਕਾ ਨਿਵਾਸੀਆਂ ਵੱਲੋਂ ਵੀ ਇਸ ਨੇਕ ਕਾਰਜ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅਜਿਹੇ ਉਪਰਾਲੇ ਸਮਾਜ ਵਿੱਚ ਨੈਤਿਕ ਕਦਰਾਂ-ਕੀਮਤਾਂ ਅਤੇ ਇਨਸਾਨੀਅਤ ਵਿੱਚ ਵਿਸ਼ਵਾਸ ਨੂੰ ਹੋਰ ਮਜ਼ਬੂਤ ਕਰਦੇ ਹਨ।

Jalander News 2
ਜਲੰਧਰ। ਜਨਵਰੀ-ਫਰਵਰੀ ਮਹੀਨੇ ਦੌਰਾਨ ਅਸਲੀ ਵਾਰਸ ਨੂੰ ਸਮਾਨ ਸੌਂਪਦੇ ਹੋਏ ਸੁਨੀਤਾ ਇੰਸਾਂ।

About The Author

Related Posts