Chemist Association Meeting: 'ਯੁੱਧ ਨਸ਼ਿਆਂ ਵਿਰੁੱਧ’ ਤਹਿਤ ਜ਼ਿਲ੍ਹਾ ਡਰੱਗ ਕੰਟਰੋਲ ਅਫਸਰ ਵੱਲੋਂ ਕੈਮਿਸਟਾਂ ਨਾਲ ਮੀਟਿੰਗ ’ਚ ਲਏ ਗਏ ਅਹਿਮ ਫੈਸਲੇ

ਮੈਡੀਕਲ ਸਟੋਰ ਮਾਲਕਾਂ ਨੂੰ ਆਪਣੀਆਂ ਦੁਕਾਨਾਂ ਦਾ ਰਿਕਾਰਡ ਸਹੀ ਰੱਖਣ : ਨਵਦੀਪ ਕੌਰ

Satinder Mathur  Picture
Published On

Chemist Association Meeting: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ (ਰਜਿ.) ਫ਼ਤਹਿਗੜ੍ਹ ਸਾਹਿਬ ਦੀ ਇੱਕ ਮੀਟਿੰਗ ਪ੍ਰਧਾਨ ਹਰਚੰਦ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਰਿਆਸਤ-ਏ-ਰਾਣਾ ਰਿਜ਼ੋਰਟ, ਸਰਹਿੰਦ ਵਿਖੇ ਹੋਈ, ਜਿਸ ’ਚ ਜ਼ਿਲ੍ਹਾ ਡਰੱਗ ਕੰਟਰੋਲ ਅਫ਼ਸਰ ਨਵਦੀਪ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਨਵਦੀਪ ਕੌਰ ਨੇ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਨੂੰ ਲਾਗੂ ਕਰਨ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਮੈਡੀਕਲ ਸਟੋਰ ਮਾਲਕਾਂ ਨੂੰ ਸਖਤ ਹਦਾਇਤ ਕੀਤੀ ਕਿ ਸ਼ਡਿਊਲ ਐੱਚ-1 ਅਤੇ ਨਸ਼ੇ ਵਜੋਂ ਵਰਤੀ ਜਾਣ ਵਾਲੀ ਕੋਈ ਵੀ ਦਵਾਈ ਅਤੇ ਸਰਿੰਜ ਬਿਨਾਂ ਡਾਕਟਰ ਦੀ ਪਰਚੀ ਤੋਂ ਨਾ ਦਿੱਤੀ ਜਾਵੇ। ਦਵਾਈ ਵੇਚਣ ਸਮੇਂ ਡਾਕਟਰ ਦੀ ਪਰਚੀ ’ਤੇ ਫਾਰਮਾਸਿਸਟ ਵੱਲੋਂ ਲਿਖ ਦਿੱਤਾ ਜਾਵੇ ਕਿ ਕਿੰਨੇ ਦਿਨਾਂ ਦੀ ਦਵਾਈ ਦਿੱਤੀ ਗਈ ਹੈ, ਤਾਂ ਜੋ ਮਰੀਜ਼ ਉਹੀ ਦਵਾਈ ਕਿਸੇ ਹੋਰ ਦੁਕਾਨ ਤੋਂ ਨਾ ਲੈ ਸਕੇ।

ਇਹ ਵੀ ਪੜ੍ਹੋ: BJP State Incharges: ਭਾਜਪਾ ਨੇ ਰਾਜਾਂ ਦੇ ਇੰਚਾਰਜਾਂ, ਸਹਿ-ਇੰਚਾਰਜਾਂ ਦੀ ਨਿਯੁਕਤੀ ਕੀਤੀ, ਜਾਣੋ ਕਿਹੜੇ ਰਾਜ ਦੀ ਕਮਾਨ ਕਿਸਦੇ ਹੱਥ?

ਉਨ੍ਹਾਂ ਕਿਹਾ ਕਿ ਜੇ ਕੋਈ ਵਿਅਕਤੀ ਨਸ਼ੇ ਦੀ ਗ੍ਰਿਫਤ ’ਚ ਲੱਗਦਾ ਹੈ ਤਾਂ ਉਸ ਦੇ ਮਾਪਿਆਂ ਨਾਲ ਗੱਲ ਕਰਕੇ ਉਸ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰ ’ਚ ਦਾਖ਼ਲ ਕਰਵਾਉਣ ’ਚ ਸਹਿਯੋਗ ਦਿੱਤਾ ਜਾਵੇ। ਜੇ ਕਿਸੇ ਵੀ ਮੈਡੀਕਲ ਸਟੋਰ ਮਾਲਕ ਨੂੰ ਲਾਇਸੈਂਸ ਸਬੰਧੀ ਕੋਈ ਮੁਸ਼ਕਲ ਆਉਂਦੀ ਹੈ ਤਾਂ ਉਹ ਸਿੱਧਾ ਉਨ੍ਹਾਂ ਦੇ ਦਫ਼ਤਰ ’ਚ ਮਿਲ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਹਰਚੰਦ ਸਿੰਘ ਚੰਨੀ ਨੇ ਇੱਕ ਦਿਨ ਪਹਿਲਾਂ ਚੰਡੀਗੜ੍ਹ ਵਿਖੇ ਪ੍ਰਿੰਸੀਪਲ ਸਕੱਤਰ ਕੁਮਾਰ ਰਾਹੁਲ ਆਈ.ਏ.ਐਸ. ਨਾਲ ਹੋਈ ਮੀਟਿੰਗ ਸਬੰਧੀ ਜਾਣਕਾਰੀ ਦਿੱਤੀ ਅਤੇ ਮੈਡੀਕਲ ਸਟੋਰ ਮਾਲਕਾਂ ਨੂੰ ਆਪਣੀਆਂ ਦੁਕਾਨਾਂ ਦਾ ਰਿਕਾਰਡ ਸਹੀ ਰੱਖਣ ਲਈ ਕਿਹਾ।

ਵਿਸ਼ੇਸ਼ ਸੱਦੇ ’ਤੇ ਸ਼ਾਮਲ ਹੋਏ ਪੀ.ਸੀ.ਏ. ਦੇ ਮੈਂਬਰ ਗੁਰਸਰਨ ਸਿੰਘ ਢਿੱਲੋਂ ਪਟਿਆਲਾ ਅਤੇ ਮਹੇਸ਼ਇੰਦਰ ਸਿੰਘ ਨੇ ਡਰੱਗ ਐਕਟ ਅਨੁਸਾਰ ਦਵਾਈਆਂ ਦੀ ਵਿਕਰੀ ਸਬੰਧੀ ਜਾਣਕਾਰੀ ਦਿੱਤੀ। ਇਸ ਮੌਕੇ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਡਾ. ਹਰਪ੍ਰੀਤ ਸਿੰਘ ਪ੍ਰਧਾਨ ਕੈਮਿਸਟ ਐਸੋਸੀਏਸ਼ਨ ਅਮਲੋਹ ਨੇ ਨਿਭਾਈ। ਇਸ ਮੌਕੇ ਦਿਨੇਸ਼ ਗੁਪਤਾ, ਨਿਰਮਲ ਦਾਸ, ਇੰਦਰਜੀਤ ਸਿੰਘ ਭੋਲਾ, ਸੁਰਿੰਦਰ ਸਿੰਘ, ਲਖਵਿੰਦਰ ਸਿੰਘ, ਕਮਲਦੀਪ ਸਿੰਘ ਸਕੱਤਰ, ਬੋਬੀ ਬੱਤਰਾ ਸਕੱਤਰ, ਰਾਮ ਸਰੂਪ ਜ਼ਿਲ੍ਹਾ ਸਕੱਤਰ, ਜਵਾਹਰ ਲਾਲ ਅਮਲੋਹ, ਤਰਲੋਕੀ ਨਾਥ ਸ਼ਰਮਾ, ਪਰਮ ਬੱਤਰਾ, ਮਨਜੀਤ ਸਿੰਘ ਢੀਂਡਸਾ, ਅੰਕੁਸ਼ ਸਕੱਤਰ, ਅਸ਼ਵਨੀ ਚੋਪੜਾ, ਗੁਰਦੀਪ ਸਿੰਘ ਟਿਵਾਣਾ, ਸੰਜੀਵ ਕੁਮਾਰ, ਗੁਰਿੰਦਰ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

About The Author

Related Posts