Central Armed Forces Recruitment: ਕੇਂਦਰੀ ਸੁਰੱਖਿਆ ਬਲਾਂ ਦੀ ਭਰਤੀ ਲਈ ਮੁਫ਼ਤ ਲਿਖਤੀ ਤੇ ਸਰੀਰਕ ਸਿਖਲਾਈ ਕੈਂਪ ਸ਼ੁਰੂ

ਫਾਜ਼ਿਲਕਾ ਸਮੇਤ ਪੰਜ ਜ਼ਿਲ੍ਹਿਆਂ ਦੇ ਨੌਜਵਾਨ ਲੈ ਸਕਦੇ ਹਨ ਲਾਭ, ਰਹਿਣ ਅਤੇ ਖਾਣੇ ਦੀ ਸਹੂਲਤ ਵੀ ਮੁਫ਼ਤ

Satinder Mathur  Picture
Published On

Central Armed Forces Recruitment: ਫਾਜ਼ਿਲਕਾ, (ਸੱਚ ਕਹੂੰ ਨਿਊਜ਼/ਹਿੰ.ਸ.)| ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਕੇਂਦਰੀ ਸੁਰੱਖਿਆ ਬਲਾਂ ਵਿੱਚ ਭਰਤੀ ਲਈ ਤਿਆਰ ਕਰਨ ਦੇ ਉਦੇਸ਼ ਨਾਲ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਵਿਖੇ ਲਿਖਤੀ ਪ੍ਰੀਖਿਆ ਅਤੇ ਸਰੀਰਕ ਸਿਖਲਾਈ ਲਈ ਮੁਫ਼ਤ ਕੈਂਪ ਸ਼ੁਰੂ ਕੀਤਾ ਗਿਆ ਹੈ। ਇਸ ਕੈਂਪ ਵਿੱਚ ਨੌਜਵਾਨਾਂ ਨੂੰ ਲਿਖਤੀ ਪੇਪਰ ਦੀ ਤਿਆਰੀ ਦੇ ਨਾਲ-ਨਾਲ ਸਰੀਰਕ ਸਿਖਲਾਈ ਵੀ ਦਿੱਤੀ ਜਾਵੇਗੀ। ਸਿਖਲਾਈ, ਖਾਣੇ ਅਤੇ ਰਹਿਣ ਲਈ ਕੋਈ ਫ਼ੀਸ ਨਹੀਂ ਲਈ ਜਾਵੇਗੀ।

ਇਹ ਵੀ ਪੜ੍ਹੋ: Canadian Women's Open 2026: ਸੱਟ ਕਾਰਨ ਕੈਨੇਡਾ ਮਹਿਲਾ ਓਪਨ ਤੋਂ ਹਟੀ ਅਨਾਹਤ ਸਿੰਘ

ਕੈਂਪ ਦੇ ਸਿਖਲਾਈ ਅਧਿਕਾਰੀ ਕੈਪਟਨ (ਸੇਵਾਮੁਕਤ) ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਵੱਖ-ਵੱਖ ਸੁਰੱਖਿਆ ਬਲਾਂ ਵਿੱਚ ਭਰਤੀ ਲਈ ਅਸਾਮੀਆਂ ਕੱਢੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ ਸੀਏਪੀਐੱਫ (ਜੀਡੀ), ਬੀਐੱਸਐੱਫ, ਸੀਆਈਐੱਸਐੱਫ, ਸੀਆਰਪੀਐੱਫ, ਐੱਸਐੱਸਬੀ, ਆਈਟੀਬੀਪੀ, ਏਆਰ, ਐੱਸਐੱਸਐੱਫ ਅਤੇ ਐੱਨਆਈਏ ਨਾਲ ਸਬੰਧਤ ਅਸਾਮੀਆਂ ਸ਼ਾਮਲ ਹਨ। ਇਨ੍ਹਾਂ ਭਰਤੀਆਂ ਦੀ ਤਿਆਰੀ ਲਈ ਕੈਂਪ ਵਿੱਚ ਸਿਰਫ਼ ਲੜਕਿਆਂ ਨੂੰ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਰੀਦਕੋਟ ਅਤੇ ਮੋਗਾ ਜ਼ਿਲ੍ਹਿਆਂ ਦੇ ਚਾਹਵਾਨ ਨੌਜਵਾਨ ਕੈਂਪ ਵਿੱਚ ਆਪਣਾ ਨਾਂਅ ਦਰਜ ਕਰਵਾ ਸਕਦੇ ਹਨ। ਇਸ ਲਈ ਉਨ੍ਹਾਂ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9:30 ਵਜੇ ਤੋਂ 11:30 ਵਜੇ ਦਰਮਿਆਨ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਪਹੁੰਚਣਾ ਹੋਵੇਗਾ।

ਨਾਮ ਦਰਜ ਕਰਵਾਉਣ ਸਮੇਂ ਨੌਜਵਾਨਾਂ ਨੂੰ ਸਬੰਧਤ ਭਰਤੀ ਲਈ ਆਨਲਾਈਨ ਅਪਲਾਈ ਕਰਨ ਦੀ ਫੋਟੋਸਟੇਟ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ ਅਤੇ ਉਸ ਦੀ ਫੋਟੋਸਟੇਟ ਕਾਪੀ, ਪੰਜਾਬ ਰਿਹਾਇਸ਼ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਆਧਾਰ ਕਾਰਡ ਦੀਆਂ ਫੋਟੋਸਟੇਟ ਕਾਪੀਆਂ ਲਿਆਉਣੀਆਂ ਹੋਣਗੀਆਂ। ਇਸ ਤੋਂ ਇਲਾਵਾ ਚਾਲੂ ਬੈਂਕ ਖਾਤੇ ਦੀ ਕਾਪੀ, ਪਾਸਪੋਰਟ ਆਕਾਰ ਦੀ ਇੱਕ ਫੋਟੋ, ਇੱਕ ਕਾਪੀ ਅਤੇ ਇੱਕ ਪੈੱਨ ਵੀ ਨਾਲ ਲਿਆਉਣਾ ਲਾਜ਼ਮੀ ਹੈ। ਕੈਂਪ ਵਿੱਚ ਰਹਿਣ ਲਈ ਬਿਸਤਰਾ ਅਤੇ ਖਾਣਾ ਖਾਣ ਵਾਲੇ ਬਰਤਨ ਵੀ ਨਾਲ ਲਿਆਉਣੇ ਪੈਣਗੇ। ਕੈਪਟਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਕੈਂਪ ਵਿੱਚ ਨੌਜਵਾਨਾਂ ਨੂੰ ਰਹਿਣ ਅਤੇ ਖਾਣੇ ਦੀ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਲਿਖਤੀ ਤੇ ਸਰੀਰਕ ਸਿਖਲਾਈ ਲਈ ਕੋਈ ਫ਼ੀਸ ਨਹੀਂ ਵਸੂਲੀ ਜਾਵੇਗੀ।

Comments

Post Your Comment

About The Author

Related Posts