Sardulgarh News: ਭੰਮੇ ਕਲਾਂ ਨੌਜਵਾਨ ਦੀ ਮੌਤ 'ਤੇ ਦੁੱਖ ਵੰਡਾਉਣ ਪੁੱਜੇ ਸਾਬਕਾ ਮੁੱਖ ਮੰਤਰੀ ਚੰਨੀ ਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ
ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਲੋਕਾਂ ਸਾਹਮਣੇ ਸੱਚ ਆਇਆ ਸਾਹਮਣੇ : ਚੰਨੀ
ਸਰਦੂਲਗੜ੍ਹ (ਗੁਰਜੀਤ ਸ਼ੀਂਹ)। ਭੰਮੇ ਕਲਾਂ ਵਿਖੇ ਬੀਤੇ ਕੱਲ ਸਵੇਰੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ ਹੋਣ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਭੰਮੇ ਕਲਾਂ ਦਿਲਜੀਤ ਸਿੰਘ ਦੇ ਘਰ ਪੁੱਜੇ। ਇਸ ਮੌਕੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਨੇ ਦੱਸਿਆ ਕਿ ਦਲਜੀਤ ਸਿੰਘ ਦੀ ਮੌਤ ਚਿੱਟੇ ਨਸ਼ੇ ਨਾਲ ਹੋਈ ਹੈ ਜਦਕਿ ਪੁਲਿਸ ਜਾਣ ਬੁੱਝ ਕੇ ਇਸ ਦਾ ਕਤਲ ਕੀਤਾ ਬਣਾ ਰਹੀ ਹੈ।
ਪਿੰਡ ਵਾਸੀਆਂ ਨੇ ਸਾਬਕਾ ਮੁੱਖ ਮੰਤਰੀ ਕੋਲ ਦੱਸਿਆ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਦਿਨ ਤੋਂ ਇੱਥੇ ਵੀ ਨੌਜਵਾਨ ਨਸ਼ੇ ਦੀ ਬਲੀ ਚੜ ਚੁੱਕੇ ਹਨ। ਦਲਜੀਤ ਸਿੰਘ ਦੀ ਮੌਤ ਤੋਂ ਚਾਰ ਪੰਜ ਦਿਨ ਪਹਿਲਾਂ ਵੀ ਇੱਕ ਚਿੱਟੇ ਨਾਲ ਮੌਤ ਹੋਈ ਹੈ। ਚੰਨੀ ਨੇ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਝੂਠ ਬੋਲ ਕੇ ਲੋਕਾਂ ਨੂੰ ਗੁਮਰਾਹ ਕਰਕੇ ਸੱਤਾ ਚ ਆਈ ਸੀ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਉਸ ਦਾ ਇੱਕ ਡਰਾਮਾ ਸੀ। ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਚੁੱਕਿਆ ਹੈ।
ਉਹਨਾਂ ਦੁੱਖ ਜਾਹਿਰ ਕਰਦਿਆਂ ਕਿਹਾ ਕਿ ਬੀਤੇ ਕੱਲ ਹੋਈ ਦਲਜੀਤ ਦੀ ਮੌਤ ਸਬੰਧੀ ਉਸ ਦੇ ਪਿਤਾ ਜਰਨੈਲ ਸਿੰਘ ਅਤੇ ਉਸ ਦੇ ਭਰਾਵਾਂ ਬੁਰੀ ਤਰ੍ਹਾਂ ਕੁੱਟ ਮਾਰਨ ਤੋਂ ਇਲਾਵਾ 20 ਬੰਦਿਆਂ ਨੂੰ ਪੁਲਿਸ ਵਾਲਿਆਂ ਨੇ ਨਜਾਇਜ਼ ਤੌਰ ਤੇ ਹਿਰਾਸਤ ਰੱਖਿਆ ਹੋਇਆ। ਉਸਦੇ ਪਿਤਾ ਤੋਂ ਜਬਰੀ ਸੰਸਕਾਰ ਕਰਾਉਣ ਆਦਿ ਲਈ ਸਹਿਮਤੀ ਲੈਤੀ ਜਾ ਰਹੀ। ਚੱਲ ਕੇ ਮ੍ਰਿਤਕ ਦੀ ਧਰਮ ਪਤਨੀ ਪਰਮਜੀਤ ਕੌਰ, ਮਾਨਸਾ ਵਿਖੇ ਲੱਗੇ ਤਿੰਨ ਕੋਨੀ ਤੇ ਝੋਟੇ ਨੂੰ ਇਨਸਾਫ ਲਈ ਧਰਨੇ ਤੇ ਬੈਠੀ ਹੋਈ ਹੈ।
Read Also : ਭੰਮੇ ਕਲਾਂ ਦੇ ਨੌਜਵਾਨ ਦੀ ਮੌਤ ਮਗਰੋਂ ਪੁਲਿਸ ਨੇ ਕੁਝ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ
Comments