Punjab Government Housing Scheme: ‘ਮੇਰਾ ਘਰ, ਮੇਰੇ ਨਾਮ’ ਪੰਜਾਬ ਸਰਕਾਰ ਦੀ ਯੋਜਨਾ ਤਹਿਤ 347 ਪਰਿਵਾਰਾਂ ਨੂੰ ਪ੍ਰਾਪਟੀ ਕਾਰਡ ਵੰਡੇ

ਇਸ ਯੋਜਨਾ ਨੂੰ ਚਲਾਉਣ ਦਾ ਮਕਸਦ ਲਾਲ ਲਕੀਰ ਅੰਦਰ ਬਣੇ ਘਰਾਂ ਅਤੇ ਜਾਇਦਾਦ ਦੇ ਮਾਲਕਾਂ ਨੂੰ ਕਾਨੂੰਨੀ ਹੱਕ ਅਤੇ ਪ੍ਰਾਪਟੀ ਕਾਰਡ/ਰਜਿਸਟਰੀ ਦੇਣਾ

Satinder Mathur  Picture
Published On

Punjab Government Housing Scheme: ਮੰਡੀ ਕਿੱਲਿਆਂਵਾਲੀ/ਲੰਬੀ, (ਮੇਵਾ ਸਿੰਘ)। ‘ਮੇਰਾ ਘਰ, ਮੇਰੇ ਨਾਮ’ ਪੰਜਾਬ ਸਰਕਾਰ ਦੀ ਯੋਜਨਾ ਤਹਿਤ ਬਲਾਕ ਲੰਬੀ ਦੇ ਪਿੰਡ ਕਿੱਲਿਆਂਵਾਲੀ ਵਿਖੇ ਲੋਕਾਂ ਨੂੰ ਲਾਲ ਲਕੀਰ ਵਾਲੇ ਘਰਾਂ ਦੇ ਮਾਲਕੀ ਹੱਕ ਦੇਣ ਲਈ ਮੈਡਮ ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਲੰਬੀ ਦੀ ਅਗਵਾਈ ’ਚ ਇੱਕ ਪ੍ਰੋਗਰਾਮ ਰੱਖਿਆ ਗਿਆ। ਇਸ ਪ੍ਰੋਗਰਾਮ ’ਚ ਗੁਰਬਾਜ ਸਿੰਘ ਵਣਵਾਲਾ, ਚੇਅਰਮੈਨ ਮਾਰਕੀਟ ਕਮੇਟੀ ਮੰਡੀ ਕਿੱਲਿਆਂਵਾਲੀ ਵੀ ਵਿਸ਼ੇਸ ਤੌਰ ’ਤੇ ਮੌਜ਼ੂਦ ਸਨ। 

ਇਹ ਵੀ ਪੜ੍ਹੋ: Punjab Snatching Gang: ਮਾਲੇਰਕੋਟਲਾ ਪੁਲਿਸ ਵੱਲੋਂ ਅੰਤਰ-ਜ਼ਿਲ੍ਹਾ ਸਨੈਚਿੰਗ ਗਿਰੋਹ ਦਾ ਪਰਦਾਫ਼ਾਸ਼

ਇਸ ਮੌਕੇ ਚੇਅਰਮੈਨ ਗੁਰਬਾਜ ਸਿੰਘ ਵਣਵਾਲਾ ਅਤੇ ਮੈਡਮ ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਲੰਬੀ ਵੱਲੋਂ 347 ਪਰਿਵਾਰਾਂ ਨੂੰ ਪ੍ਰਾਪਰਟੀ ਕਾਰਡ (ਲਾਲ ਲਕੀਰ ਵਾਲੇ ਘਰਾਂ ਦੇ ਮਾਲਕੀ ਹੱਕ) ਵੰਡੇ ਗਏ। ਇਸ ਵਕਤ ਉਕਤ ਯੋਜਨਾ ਬਾਰੇ ਜਾਣਕਾਰੀ ਦਿੰਦਿਆਂ ਮੈਡਮ ਰੁਪਿੰਦਰ ਕੌਰ ਨਾਇਬ ਤਹਿਸੀਲਦਾਰ ਲੰਬੀ ਨੇ ਦੱਸਿਆ ਕਿ ਲਾਲ ਲਕੀਰ ਵਾਲੇ ਘਰਾਂ ਦੇ ਮਾਲਕੀ ਪ੍ਰਾਪਟੀ ਕਾਰਡ ਬਣਾਉਣ ਲਈ ਮਾਲ ਵਿਭਾਗ ਵੱਲੋਂ ਪਹਿਲਾਂ ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ ਡਰੋਨ ਰਾਹੀਂ ਡਿਜੀਟਲ ਮੈਪਿੰਗ ਕਰਵਾਈ ਜਾਂਦੀ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਨੂੰ ਚਲਾਉਣ ਦਾ ਮਕਸਦ ਲਾਲ ਲਕੀਰ ਅੰਦਰ ਬਣੇ ਘਰਾਂ ਅਤੇ ਜਾਇਦਾਦ ਦੇ ਮਾਲਕਾਂ ਨੂੰ ਕਾਨੂੰਨੀ ਹੱਕ ਅਤੇ ਪ੍ਰਾਪਟੀ ਕਾਰਡ/ਰਜਿਸਟਰੀ ਦੇਣਾ ਹੈ,ਤਾਂ ਜੋ ਲੋਕ ਆਪਣੀ ਜਾਇਦਾਦ ਨੂੰ ਕਿਸੇ ਘਰੇਲੂ ਜ਼ਰੂਰਤ ਸਮੇਂ ਜਾਂ ਹੋਰ ਵਿੱਤੀ ਕੰਮਾਂ ਲਈ ਵਰਤ ਸਕਣ। ਇਸ ਮੌਕੇ ਚੇਅਰਮੈਨ ਗੁਰਬਾਜ ਸਿੰਘ ਵਣਵਾਲਾ ਅਨੂੰ ਤੋਂ ਇਲਾਵਾ ਰੂਪਨੀਤ ਸਿੰਘ ਕਾਨੂੰਗੋ, ਅਮਨਦੀਪ ਸਿੰਘ ਪਟਵਾਰੀ, ਜਗਦੀਸ ਸਿੰਘ ਪੰਚਾਇਤ ਅਫਸਰ, ਲਖਵੀਰ ਸਿੰਘ ਨੰਬਰਦਾਰ, ਲਖਵਿੰਦਰ ਸਿੰਘ ਲੱਖਾ, ਮਨੀਸ਼ ਸ਼ੈਰੀ ਬਾਦਲ, ਅਰਫਾਨ ਖਾਨ, ਸੁਖਦੀਪ ਸਿੰਘ, ਸੁਖਵੀਰ ਸਿੰਘ, ਕੁਲਵੀਰ ਸਿੰਘ ਆਦਿ ਮੌਜ਼ੂਦ ਸਨ।

 

Comments

Post Your Comment

About The Author

Related Posts