Lehragaga News: ਡੇਰਾ ਸ਼ਰਧਾਲੂਆਂ ਨੇ ਜ਼ਖ਼ਮੀਆਂ ਦੀ ਕੀਤੀ ਮੱਦਦ

ਡਾਕਟਰ ਤੋਂ ਇਲਾਜ ਕਰਵਾਉਣ ਉਪਰੰਤ ਪਿੰਡ ਛੱਡ ਕੇ ਆਏ

Khushdeep Singh Picture
Published On

ਲਹਿਰਾਗਾਗਾ (ਰਾਜ ਸਿੰਗਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਅਮਲ ਕਰਦਿਆਂ ਬਲਾਕ ਲਹਿਰਾਗਾਗਾ ਦੇ ਪਿੰਡ ਲਹਿਲ ਕਲਾਂ ਦੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਬਿ੍ਰਛਭਾਨ ਦੇ ਪੁੱਤਰ ਅਮਨ ਤੇ ਸਤੀਸ਼ ਨੇ ਰਾਹ ’ਚ ਇੱਕ ਸੜਕ ਹਾਦਸੇ ’ਚ ਜ਼ਖ਼ਮੀ ਹਾਲਤ ’ਚ ਸੜਕ ’ਤੇ ਮਿਲੇ ਇੱਕ ਪਰਿਵਾਰ ਦੀ ਮਦਦ ਕਰਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਨ ਤੇ ਸਤੀਸ਼ ਨੇ ਦੱਸਿਆ ਕਿ ਉਹ ਲਹਿਰਾਗਾਗਾ ਤੋਂ ਆਪਣੇ ਪਿੰਡ ਲਹਿਲ ਕਲਾਂ ਵੱਲ ਜਾ ਰਹੇ ਸਨ। ਇਸ ਦੌਰਾਨ ਰਸਤੇ ’ਚ ਉਨ੍ਹਾਂ ਨੂੰ ਇੱਕ ਪਰਿਵਾਰ ਮੋਟਰ ਸਾਈਕਲ ਸਮੇਤ ਜ਼ਖ਼ਮੀ ਹਾਲਤ ’ਚ ਸੜਕ ਕਿਨਾਰੇ ਡਿੱਗਿਆ ਹੋਇਆ ਦਿਖਾਈ ਦਿੱਤਾ, ਜਿਸ ਵਿੱਚ ਪਤੀ ਪਤਨੀ ਤੇ ਉਨ੍ਹਾਂ ਦੇ ਦੋ ਛੋਟੇ ਬੱਚੇ ਸਨ। ਉਨ੍ਹਾਂ ਨੇ ਬਿਨਾਂ ਸਮਾਂ ਗਵਾਏ ਮਨੁੱਖਤਾ ਦੇ ਨਾਤੇ ਜ਼ਖ਼ਮੀਆਂ ਦੀ ਮਦਦ ਕਰਨ ਦਾ ਫੈਸਲਾ ਕੀਤਾ।

ਉਹ ਜ਼ਖ਼ਮੀ ਪਰਿਵਾਰ, ਜੋ ਪਿੰਡ ਬੱਲਰਾਂ ਦਾ ਰਹਿਣ ਵਾਲਾ ਸੀ, ਨੂੰ ਆਪਣੇ ਪਿੰਡ ਲਹਿਲ ਕਲਾਂ ਲੈ ਕੇ ਆਏ ਤੇ ਡਾਕਟਰ ਤੋਂ ਉਨ੍ਹਾਂ ਦਾ ਇਲਾਜ ਕਰਵਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਪਿੰਡ ਬੱਲਰਾਂ ਵਿਖੇ ਛੱਡ ਕੇ ਆਏ। ਪਰਿਵਾਰ ਨੇ ਡੇਰਾ ਸ਼ਰਧਾਲੂਆਂ ਅਮਨ ਤੇ ਸਤੀਸ਼ ਦਾ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਧੰਨ ਹਨ ਇਨ੍ਹਾਂ ਦੇ ਪੂਜਨੀਕ ਗੁਰੂ ਜੀ ਜਿਨ੍ਹਾਂ ਨੇ ਆਪਣੇ ਸ਼ਰਧਾਲੂਆਂ ਨੂੰ ਇੰਨੀ ਵਧੀਆ ਪ੍ਰੇਰਨਾ ਦਿੱਤੀ ਹੋਈ ਹੈ।

ਇਹ ਵੀ ਪੜ੍ਹੋ : Shiromani Akali Dal BJP Alliance: ਸੁਖਬੀਰ ਬਾਦਲ ਦੀ ਅਮਿਤ ਸ਼ਾਹ ਨਾਲ ਮੁਲਾਕਾਤ ਅੱਜ

Comments

Post Your Comment

About The Author

Related Posts