DSP Majitha News: ਪਤਨੀ ਨਾਲ ਬਦਸਲੂਕੀ ਕਰਨ ’ਤੇ ਮਜੀਠੀਆ ਤੇ ਡੀਐਸਪੀ ਮਜੀਠਾ ਵਿਚਕਾਰ ਤਕਰਾਰ

ਕੌਂਸਲ ਚੋਣ ਵਿੱਚ ਧੱਕੇਸ਼ਾਹੀ ਵਿਰੁੱਧ ਅਕਾਲੀ ਦਲ ਤੇ ਕਾਂਗਰਸ ਵੱਲੋਂ ਐਸਡੀਐਮ ਦਫਤਰ ਬਾਹਰ ਧਰਨਾ ਲਾਇਆ 

Satinder Mathur  Picture
Published On

(ਰਾਜਨ ਮਾਨ) ਅੰਮ੍ਰਿਤਸਰ। ਨਗਰ ਕੌਂਸਲ ਚੋਣਾਂ ਦੇ ਚੱਲਦਿਆਂ ਅੱਜ ਇਤਰਾਜ਼ ਜਿਤਾਉਣ ਦੇ ਮੌਕੇ ’ਤੇ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਐਸਡੀਐਮ ਦਫਤਰ ਦੇ ਅੰਦਰ ਜਾਣ ਤੋਂ ਰੋਕਣ ’ਤੇ ਪੈਦਾ ਹੋਏ ਵਿਵਾਦ ਦੌਰਾਨ ਬਿਕਰਮ ਮਜੀਠੀਆ ਅਤੇ ਪੁਲਿਸ ਵਿਚਕਾਰ ਤਕਰਾਰ ਹੋ ਗਿਆ ਅਤੇ ਅਕਾਲੀ ਦਲ ਦੇ ਵਰਕਰਾਂ ਨੇ ਬਿਕਰਮ ਮਜੀਠੀਆ ਅਤੇ ਹਲਕਾ ਵਿਧਾਇਕਾ ਗੁਰਵੀਰ ਕੌਰ ਮਜੀਠਾ ਅਤੇ ਕਾਂਗਰਸ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਦੀ ਅਗਵਾਈ ਹੇਠ ਦਫ਼ਤਰ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਸਰਕਾਰ ਤੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ।

ਵਿਧਾਨ ਸਭਾ ਹਲਕਾ ਮਜੀਠਾ ਦੀ ਵਿਧਾਇਕਾ ਅਤੇ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗੁਰਵੀਰ ਕੌਰ ਮਜੀਠਾ ਅਕਾਲੀ ਉਮੀਦਵਾਰਾਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਅਤੇ ਉਥੇ ਮੌਜੂਦ ਡੀਐਸਪੀ ਮਜੀਠਾ ਨੂੰ ਦਰਵਾਜ਼ਾ ਖੁੱਲਾਉਣ ਲਈ ਕਿਹਾ ਤਾਂ ਇਹਨਾਂ ਦੀ ਉਸ ਨਾਲ ਬਹਿਸ ਹੋ ਗਈ। ਇਸ ਦੌਰਾਨ ਬਿਕਰਮ ਮਜੀਠੀਆ ਉਥੇ ਪਹੁੰਚ ਗਏ ਅਤੇ ਡੀਐਸਪੀ ਮਜੀਠਾ ਉਪਰ ਉਹਨਾਂ ਦੀ ਪਤਨੀ ਨਾਲ ਮਾੜਾ ਵਿਵਹਾਰ ਕਰਨ ਨੂੰ ਲੈ ਕੇ ਤੂੰ-ਤੂੰ, ਮੈਂ-ਮੈਂ ਹੋ ਗਈ। ਇਹਨਾਂ ਵਿਚਕਾਰ ਕਾਫੀ ਤਕਰਾਰ ਹੋਣ ’ਤੇ ਮਜੀਠੀਆ ਅਕਾਲੀ ਵਰਕਰਾਂ ਸਮੇਤ ਦਫ਼ਤਰ ਦੇ ਬਾਹਰ ਧਰਨੇ ਉਪਰ ਬੈਠ ਗਏ। ਇਸ ਦੌਰਾਨ ਕਾਂਗਰਸ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਵੀ ਸਾਥੀਆਂ ਨਾਲ ਪਹੁੰਚ ਗਏ ਅਤੇ ਸਰਕਾਰ ਉਪਰ ਧੱਕੇਸ਼ਾਹੀ ਕਰਨ ਦੇ ਇਲਜਾਮ ਲਗਾਏ ਗਏ।

ਇਸ ਮੌਕੇ ਬਿਕਰਮ ਮਜੀਠੀਆ ਨੇ ਕਿਹਾ ਕਿ ਸਰਕਾਰ ਆਪਣੀ ਹਾਰ ਨੂੰ ਵੇਖਕੇ ਬੁਖਲਾਹਟ ਵਿੱਚ ਆ ਗਈ ਅਤੇ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ ਧੱਕੇਸ਼ਾਹੀ ਕਰਕੇ ਜਿੱਤਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਉਹ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਚੱਲਣ ਦੇਣਗੇ। ਉਹਨਾਂ ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਨਿਰਪੱਖ ਹੋ ਕੇ ਕੰਮ ਕਰਨ ਨਹੀਂ ਤਾਂ ਕੁਝ ਮਹੀਨੇ ਹੀ ਬਚੇ ਹਨ ਅਤੇ ਸਾਡੀ ਸਰਕਾਰ ਆਉਣ ਤੇ ਹਿਸਾਬ ਲਿਆ ਜਾਵੇਗਾ। ਉਹਨਾਂ ਕਿਹਾ ਕਿ ਡੀਐਸਪੀ ਮਜੀਠਾ ਕਮਲਮੀਤ ਸਿੰਘ ਦਾ ਅਸਲੀ ਚਿਹਰਾ, ਜਿਸਨੂੰ ਸ਼ਾਇਦ ਕਦੇ ਇਹ ਨਹੀਂ ਸਿਖਾਇਆ ਗਿਆ ਕਿ ਇੱਕ ਚੁਣੀ ਹੋਈ ਮਹਿਲਾ ਵਿਧਾਇਕ ਨਾਲ ਕਿਵੇਂ ਗੱਲ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: Amritsar Crime News: ਅੰਮ੍ਰਿਤਸਰ ’ਚ ਨਸ਼ਾ ਅਤੇ ਗ਼ੈਰ-ਕਾਨੂੰਨੀ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫ਼ਾਸ਼

DSP-Majitha-News
DSP Majitha News: ਪਤਨੀ ਨਾਲ ਬਦਸਲੂਕੀ ਕਰਨ ’ਤੇ ਮਜੀਠੀਆ ਤੇ ਡੀਐਸਪੀ ਮਜੀਠਾ ਵਿਚਕਾਰ ਤਕਰਾਰ

ਉਹਨਾਂ ਕਿਹਾ ਕਿ ਡੀ ਐਸ ਪੀ ਕਮਲਮੀਤ ਸਿੰਘ ਦਾ ਤੁਰੰਤ ਡੋਪ ਟੈਸਟ ਕਰਵਾਇਆ ਜਾਵੇ, ਤਾਂ ਜੋ ਪੰਜਾਬ ਦੇ ਲੋਕਾਂ ਨੂੰ ਵੀ ਪਤਾ ਲੱਗ ਸਕੇ ਕਿ ਇਸ ਤਰ੍ਹਾਂ ਦੀ ਬਦਤਮੀਜ਼ੀ ਅਤੇ ਹੰਕਾਰ ਦੇ ਪਿੱਛੇ ਅਸਲ ਕਾਰਨ ਕੀ ਹੈ। ਉਧਰ ਕਾਂਗਰਸ ਦੇ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ ਨੇ ਕਿਹਾ ਕਿ ਸਰਕਾਰ ਪੁਲਿਸ ਤੇ ਪ੍ਰਸ਼ਾਸਨ ਦੀ ਮੱਦਦ ਨਾਲ ਧੱਕੇਸ਼ਾਹੀ ਕਰਕੇ ਚੋਣ ਜਿੱਤਣਾ ਚਾਹੁੰਦੀ ਹੈ ਪਰ ਉਹ ਆਪਣੇ ਇਹਨਾਂ ਮਨਸੂਬਿਆਂ ਵਿੱਚ ਕਦੇ ਕਾਮਯਾਬ ਨਹੀਂ ਹੋਣਗੇ। ਉਹਨਾਂ ਕਿਹਾ ਉਹ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਨਗੇ।

About The Author

Related Posts