Punjab

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
Ravi River Flood Threat: ਰਾਵੀ ਦਰਿਆ ’ਚ ਹੋ ਰਹੀ ਨਜਾਇਜ਼ ਮਾਈਨਿੰੰਗ ਅਤੇ ਬੰਨਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਮੁੜ ਹੜ੍ਹਾਂ ਦਾ ਡਰ ਸਤਾਉਣ ਲੱਗਾ

PBKS vs RCB: ਰੋਮਾਂਚਕ ਮੁਕਾਬਲੇ ’ਚ ਪੰਜਾਬ ਨੂੰ ਹਰਾ RCB ਪਲੇਆਫ ’ਚ ਪਹੁੰਚੀ

ਪੰਜਾਬ ਕਿੰਗਜ਼ ਨੂੰ 23 ਦੌੜਾਂ ਨਾਲ ਹਰਾਇਆ

Khushdeep Singh Picture
Published On

PBKS vs RCB: ਸਪੋਰਟਸ ਡੈਸਕ। ਆਈਪੀਐਲ 2026 ’ਚ ਐਤਵਾਰ ਨੂੰ ਪਹਿਲਾ ਮੁਕਾਬਲਾ ਪੰਜਾਬ ਤੇ ਆਰਸੀਬੀ ਵਿਚਕਾਰ ਹਿਮਾਚਲ ਦੇ ਧਰਮਸ਼ਾਲਾ ਸਟੇਡੀਅਮ ’ਚ ਖੇਡਿਆ ਗਿਆ। ਇਸ ਮੈਚ ’ਚ ਆਰਸੀਬੀ ਨੇ ਪੰਜਾਬ ਕਿੰਗਜ ਨੂੰ 23 ਦੌੜਾਂ ਨਾਲ ਹਰਾ ਦਿੱਤਾ, ਇਸ ਦੇ ਨਾਲ ਹੀ ਆਰਸੀਬੀ ਆਈਪੀਐਲ 2026 ’ਚ ਪਲੇਆਫ ’ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ। ਪੰਜਾਬ ਕਿੰਗਜ ਆਪਣਾ ਲਗਾਤਾਰ ਛੇਵਾਂ ਮੈਚ ਹਾਰ ਗਈ। ਧਰਮਸ਼ਾਲਾ ’ਚ ਬੰਗਲੁਰੂ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 4 ਵਿਕਟਾਂ ਗੁਆ ਕੇ 222 ਦੌੜਾਂ ਦਾ ਸਕੋਰ ਬਣਾਇਆ ਸੀ। ਜਵਾਬ ’ਚ ਪੰਜਾਬ ਦੀ ਟੀਮ 20 ਓਵਰਾਂ ’ਚ 8 ਵਿਕਟਾਂ ਗੁਆ ਕੇ 199 ਦੌੜਾਂ ਹੀ ਬਣਾ ਸਕੀ। 

ਕੋਹਲੀ ਤੇ ਵੈਂਕਟੇਸ਼ ਦੇ ਅਰਧ ਸੈਂਕੜੇ | PBKS vs RCB

ਬੈਂਗਲੁਰੂ ਲਈ, ਵਿਰਾਟ ਕੋਹਲੀ ਨੇ 37 ਗੇਂਦਾਂ ’ਤੇ 58 ਦੌੜਾਂ ਬਣਾਈਆਂ, ਜਦੋਂ ਕਿ ਦੇਵਦੱਤ ਪਡਿੱਕਲ ਨੇ 25 ਗੇਂਦਾਂ ’ਤੇ 45 ਦੌੜਾਂ ਦੀ ਤੇਜ਼ ਸ਼ੁਰੂਆਤ ਕੀਤੀ। ਆਖਰ ’ਚ, ਵੈਂਕਟੇਸ਼ ਅਈਅਰ ਨੇ ਅਜੇਤੂ 73 ਦੌੜਾਂ ਬਣਾਈਆਂ, ਜਦੋਂ ਕਿ ਟਿਮ ਡੇਵਿਡ ਨੇ 12 ਗੇਂਦਾਂ ’ਤੇ 28 ਦੌੜਾਂ ਬਣਾ ਕੇ ਟੀਮ ਨੂੰ 220 ਦੇ ਪਾਰ ਪਹੁੰਚਾਇਆ। ਪੰਜਾਬ ਲਈ, ਹਰਪ੍ਰੀਤ ਬਰਾੜ ਨੇ 4 ਓਵਰਾਂ ’ਚ 35 ਦੌੜਾਂ ਦੇ ਕੇ 2 ਵਿਕਟਾਂ ਲਈਆਂ। ਯੁਜਵੇਂਦਰ ਚਾਹਲ ਤੇ ਅਰਸ਼ਦੀਪ ਸਿੰਘ ਨੇ 1-1 ਵਿਕਟ ਲਈ। ਦੱਸ ਦੇਈਏ ਕਿ ਇਸ ਮੈਚ ’ਚ ਜਿਤੇਸ਼ ਸ਼ਰਮਾ ਨੇ ਆਰਸੀਬੀ ਦੀ ਕਪਤਾਨੀ ਕੀਤੀ, ਕਿਉਂਕਿ ਉਨ੍ਹਾਂ ਦੇ ਲਗਾਤਾਰ ਕਪਤਾਨ ਰਜਤ ਪਾਟੀਦਾਰ ਇਸ ਮੈਚ ’ਚ ਸੱਟ ਕਾਰਨ ਨਹੀਂ ਖੇਡੇ ਸਨ। 

Read Also : Delhi Fire Incident: ਪਾਰਕਿੰਗ ’ਚ ਅੱਗ, ਧੂੰਏ ਨਾਲ ਘਿਰੀ ਚਾਰ ਮੰਜ਼ਿਲਾ ਇਮਾਰਤ, 9 ਨੂੰ ਬਚਾਇਆ

ਦੋਵਾਂ ਟੀਮਾਂ ਦੀ ਪਲੇਇੰਗ-11
ਰਾਇਲ ਚੈਲੰਜਰਜ਼ ਬੈਂਗਲੁਰੂ : ਜੈਕਬ ਬੈਥਲ, ਵਿਰਾਟ ਕੋਹਲੀ, ਦੇਵਦੱਤ ਪੈਡਿਕਲ, ਵੈਂਕਟੇਸ਼ ਅਈਅਰ, ਟਿਮ ਡੇਵਿਡ, ਜਿਤੇਸ਼ ਸ਼ਰਮਾ (ਕਪਤਾਨ ਤੇ ਵਿਕਟਕੀਪਰ), ਰੋਮਾਰੀਓ ਸ਼ੈਫਰਡ, ਕਰੁਣਾਲ ਪੰਡਯਾ, ਭੁਵਨੇਸ਼ਵਰ ਕੁਮਾਰ, ਜੋਸ਼ ਹੇਜ਼ਲਵੁੱਡ, ਤੇ ਸੁਯਸ਼ ਸ਼ਰਮਾ।
 
ਇਮਪੈਕਟ ਪਲੇਅਰ : ਰਸਿਖ ਸਲਾਮ।
 
ਪੰਜਾਬ ਕਿੰਗਜ਼ : ਪ੍ਰਿਅੰਸ਼ ਆਰੀਆ, ਪ੍ਰਭਸਿਮਰਨ ਸਿੰਘ (ਵਿਕਟਕੀਪਰ), ਕੂਪਰ ਕੋਨੋਲੀ, ਸ਼੍ਰੇਅਸ ਅਈਅਰ (ਕਪਤਾਨ), ਸੂਰਯਾਂਸ਼ ਸ਼ੈਡਗੇ, ਸ਼ਸ਼ਾਂਕ ਸਿੰਘ, ਅਜ਼ਮਤੁੱਲਾ ਉਮਰਜ਼ਈ, ਹਰਪ੍ਰੀਤ ਬਰਾੜ, ਲਾਕੀ ਫਰਗੂਸਨ, ਅਰਸ਼ਦੀਪ ਸਿੰਘ, ਤੇ ਯੁਜ਼ਵੇਂਦਰ ਚਾਹਲ।
 
ਇਮਪੈਕਟ ਪਲੇਅਰ : ਮਾਰਕਸ ਸਟੋਇਨਿਸ।

About The Author

Latest News

Ludhiana Road Repairs: ਹਰਜੋਤ ਸਿੰਘ ਬੈਂਸ ਦੀ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ- ਲੁਧਿਆਣਾ ਸ਼ਹਿਰ ਨੂੰ 30 ਜੂਨ ਤੱਕ ਸੜਕਾਂ ਦੇ ਟੋਇਆਂ ਅਤੇ ਮੈਨਹੋਲ ਮੁਕਤ ਬਣਾਇਆ ਜਾਵੇ
Easy Jamabandi Portal: 'ਈਜ਼ੀ ਜਮ੍ਹਾਂਬੰਦੀ' ਪੋਰਟਲ ਜ਼ਮੀਨ ਸਬੰਧੀ ਸੇਵਾਵਾਂ ਨੂੰ ਸੁਚਾਰੂ ਬਣਾਉਂਦਾ ਹੈ ਅਤੇ ਮਾਲ ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਦਾ ਹੈ: ਸਪੀਕਰ ਕੁਲਤਾਰ ਸਿੰਘ ਸੰਧਵਾਂ
Harjot Singh Bains: ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟ੍ਰਾਈਸਿਟੀ ਨਾਲ ਲਗਦੇ ਕਸਬਿਆਂ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਸਬੰਧੀ ਵੱਖ-ਵੱਖ ਪ੍ਰਾਜੈਕਟਾਂ ਦਾ ਐਲਾਨ; ਵਿਕਾਸ ਕਾਰਜਾਂ ਦੀ ਹਫ਼ਤਾਵਾਰੀ ਸਮੀਖਿਆ ਦੇ ਨਿਰਦੇਸ਼
Punjab Weather Update: ਪੰਜਾਬ ’ਚ ਮੀਂਹ ਤੇ ਤੇਜ਼ ਹਵਾਵਾਂ ਨਾਲ ਗਰਮੀ ਤੋਂ ਰਾਹਤ, ਤਾਪਮਾਨ ’ਚ ਗਿਰਾਵਟ
IAF Aircraft Crash: ਅਸਾਮ ਦੇ ਜੋਰਹਾਟ ’ਚ ਭਾਰਤੀ ਹਵਾਈ ਫੌਜ ਦਾ ਟਰਾਂਸਪੋਰਟ ਜਹਾਜ਼ ਹਾਦਸਾਗ੍ਰਸਤ

Related Posts